ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ਾਇਰ ਮੁਖਤਾਰ ਗਿੱਲ ਦਾ ਕਾਵਿ ਸੰਗ੍ਰਹਿ “ਸਮੇਂ ਦੇ ਬਦਲਦੇ ਰੰਗ” ਲੋਕ ਅਰਪਿਤ *ਡਾ: ਗੁਰਚਰਨ ਕੌਰ ਕੋਚਰ, ਮੂਲ ਚੰਦ ਸ਼ਰਮਾ, ਹਰਭਜਨ ਨਾਹਲ ਦਾ ਵਿਸ਼ੇਸ਼ ਸਨਮਾਨ
April 2nd, 2024 | Post by :- | 58 Views

ਬਾਬਾ ਬਕਾਲਾ ਸਾਹਿਬ 1 ਅਪਰੈਲ (ਮਨਬੀਰ ) ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਡਾ: ਗੁਰਚਰਨ ਕੌਰ ਕੋਚਰ (ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ) ਬਤੌਰ ਮੁੱਖ ਮਹਿਮਾਨ ਪੁਜੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ, ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਸਕੱਤਰ ਦੀਪ ਦਵਿੰਦਰ ਸਿੰਘ ਤੋਂ ਇਲਾਵਾ ਹਰਭਜਨ ਸਿੰਘ ਨਾਹਲ (ਪ੍ਰਧਾਨ ਪੰਜਾਬੀ ਲਿਖਾਰੀ ਸਭਾ ਜਲੰਧਰ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਕੇਂਦਰ, ਤਰਨ ਤਾਰਨ), ਅਤਰ ਸਿੰਘ ਤਰਸਿੱਕਾ (ਪ੍ਰਧਾਨ ਪੰਜਾਬੀ ਸਾਹਿਤ ਸਭਾ, ਤਰਸਿੱਕਾ), ਡਾ: ਗਗਨਦੀਪ ਸਿੰਘ (ਪ੍ਰਧਾਨ ਮਝੈਲਾਂ ਦੀ ਸੱਥ), ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਮੀਤ ਪ੍ਰਧਾਨ ਮੁਖਤਾਰ ਗਿੱਲ ਅਤੇ ਮਨਜੀਤ ਸਿੰਘ ਸੋਂਧ ਟਾਂਗਰਾ ਆਦਿ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਨਿਭਾ ਰਹੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ‘ਤੇ ਇਕ ਝਾਤ ਪਾਈ । ਇਸ ਮੌਕੇ ਸ਼ਾਇਰ ਮੁਖਤਾਰ ਸਿੰਘ ਗਿੱਲ ਦਾ ਦੂਸਰਾ ਕਾਵਿ ਸੰਗ੍ਰਹਿ “ਸਮੇਂ ਦੇ ਬਦਲਦੇ ਰੰਗ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਦੌਰਾਨ ਹੀ ਸਭਾ ਵੱਲੋਂ ਡਾ: ਗੁਰਚਰਨ ਕੌਰ ਕੋਚਰ, ਮੂਲ ਚੰਦ ਸ਼ਰਮਾ ਅਤੇ ਹਰਭਜਨ ਸਿੰਘ ਨਾਹਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲਾ, ਜਸਪਾਲ ਸਿੰਘ ਧੂਲਕਾ, ਕਾਲਾ ਰਿਆਲੀ, ਗੁਰਦੀਪ ਸਿੰਘ ਉਜਾਲਾ, ਜਸਮੇਲ ਸਿੰਘ ਜੋਧੇ, ਜਗਦੀਸ਼ ਸਿੰਘ ਬਮਰਾਹ, ਮਨਦੀਪ ਸਿੰਘ ਬੋਪਰਾਏ ਨੇ ਤਰੰਨਮ ਵਿੱਚ ਕਾਵਿ ਕਿਰਤਾਂ ਪੇਸ਼ ਕਰਦਿਆਂ ਸਭ ਦਾ ਮਨ ਮੋਹ ਲਿਆ । ਜਦਕਿ ਹੋਏ ਕਵੀ ਦਰਬਾਰ ਵਿੱਚ ਮੈਡਮ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਬਲਵਿੰਦਰ ਕੌਰ ਸਰਘੀ, ਕੁਲਵਿੰਦਰ ਕੌਰ ਮੱਦ, ਸੁਖਦੇਵ ਸਿੰਘ ਗੰਡਵਾਂ, ਮਨਜੀਤ ਸਿੰਘ ਵੱਸੀ, ਸੋਢੀ ਸੱਤੋਵਾਲੀਆ, ਨਵਦੀਪ ਸਿੰਘ ਬਦੇਸ਼ਾ, ਸਤਰਾਜ ਜਲਾਲਾਂਬਾਦੀ, ਸਕੱਤਰ ਸਿੰਘ ਪੁਰੇਵਾਲ, ਸਰਬਜੀਤ ਸਿੰਘ ਪੱਡਾ, ਬਲਬੀਰ ਸਿੰਘ ਬੀਰ, ਰਤਨ ਸਿੰਘ ਸੰਧੂ, ਦਲਬੀਰ ਸਿੰਘ ਤਰਨ ਤਾਰਨ, ਕਰਨੈਲ ਸਿੰਘ, ਬਲਵਿੰਦਰ ਸਿੰਘ ਅਠੌਲਾ, ਬਿਕਰਮਜੀਤ ਸਿੰਘ ਆਦਿ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗ ਬੰਨਿਆਂ । ਇਸ ਮੌਕੇ ਹਰਜੀਪ੍ਰੀਤ ਸਿੰਘ ਕੰਗ, ਧਰਮਿੰਦਰ ਸਿੰਘ ਭੰਮਰਾ, ਕੈਪਟਨ ਸਿੰਘ ਮਹਿਤਾ, ਜੋਗਿੰਦਰ ਸਿੰਘ ਮਾਹਣਾ, ਕੁਲਵਿੰਦਰ ਸਿੰਘ, ਗੌਰਵ ਜੋਸ਼ੀ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਸੋਨਲ ਕੁਮਾਰ, ਸੁਰਜੀਤ ਸਿੰਘ ਬੁਤਾਲਾ, ਗੁਰਮੁੱਖ ਸਿੰਘ ਪੱਡਾ, ਰਣਜੀਤ ਸਿੰਘ ਸੰਧੂ, ਸੁਸ਼ੀਲ ਅਰੋੜਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ ਅਤੇ ਹੋਰ ਹਾਜ਼ਰ ਸਨ ।
ਫਾਈਲ- ਮਨਬੀਰ
ਸ਼ਾਇਰ ਮੁਖਤਾਰ ਗਿੱਲ ਦੀ ਕਾਵਿ ਪੁਸਤਕ “ਸਮੇਂ ਦੇ ਬਦਲਦੇ ਰੰਗ” ਨੂੰ ਲੋਕ ਅਰਪਿਤ ਕਰਦਿਆਂ ਡਾ: ਗੁਰਚਰਨ ਕੌਰ ਕੋਚਰ, ਸ਼ੇਲਿੰਦਰਜੀਤ ਸਿੰਘ ਰਾਜਨ, ਮੂਲ ਚੰਦ ਸ਼ਰਮਾ, ਦੀਪ ਦਵਿੰਦਰ ਸਿੰਘ, ਹਰਭਜਨ ਸਿੰਘ ਨਾਹਲ ਪ੍ਰਿੰ: ਰਘਬੀਰ ਸਿੰਘ ਸੋਹਲ, ਜਸਵਿੰਦਰ ਢਿੱਲੋਂ ਡਾ: ਗਗਨਦੀਪ ਅਤੇ ਹੋਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review