ਉੱਘੇ ਸਮਾਜ ਸੇਵੀ ਐਮ.ਪੀ.ਜੱਸੜ ਨੇ ਦੱਸਿਆ ਕਿ ਖਰੜ ਹਲਕੇ ਵਿੱਚ ਰੋਜ਼ ਦੀਆ ਵੱਧ ਰਹੀਆ ਗੈਰ-ਕਨੂੰਨੀ ਉਸਾਰੀਆ ਬਣੀਆ ਪਾਰਕਿੰਗ / ਟ੍ਰੈਫਿਕ ਜਾਮ ਅਤੇ ਆਮ ਨਾਗਰਿਕਾ ਲਈ ਰੋਜ਼ ਦੀ ਪਰੇਸ਼ਾਨੀ ਦਾ ਕਾਰਣ | ਉਹਨਾ ਕਿਹਾ ਕਿ ਕੁੱਝ ਨੌਸਿਖੇ ਡੀਲਰ ਕਰ ਰਹੇ ਨੇ ਸਾਰੇ ਡੀਲਰ / ਬਿਲਡਰ / ਕੰਨਸਟਰਕਟਰ ਭਾਈਚਾਰੇ ਨੂੰ ਬਦਨਾਮ | ਗੱਲ ਇਸ ਪ੍ਰਕਾਰ ਹੈ ਕਿ ਲਾਂਡਰਾ ਰੋਡ ਆਦਰਸ਼ ਨਗਰ ਖਰੜ ਵਿਖੇ ਇੱਕ ਲਾਲਚੀ ਡੀਲਰ ਵੱਲੋਂ ਗੈਰ-ਕਨੂੰਨੀ ਢੰਗ ਨਾਲ 1 ਬੀ.ਐਚ.ਕੇ. ਫਲੈਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਕੇ ਉਹ ਡੀਲਰ ਬਿਨਾ ਪਾਰਕਿੰਗ ਛੱਡੇ ਅਤੇ ਸਰਕਾਰੀ ਨਿਯਮਾਂ ਅਤੇ ਨਕਸ਼ੇ ਦੀ ਉਲੰਘਣਾ ਕਰਕੇ ਅਤੇ ਉਸ ਤੋ ਬਿਲਕੁਲ ਉਲਟ ਹੋਕੇ ਜ਼ੋਰਾ ਸ਼ੋਰਾ ਤੇ ਬਿਨਾ ਕਿਸੇ ਦੇ ਡਰ ਤੋਂ ਨਿਰੰਤਰ ਸੱਬ ਦੀਆ ਅੱਖਾਂ ਵਿੱਚ ਘੱਟਾ ਪਾਕੇ ਕਰਦਾ ਆ ਰਿਹਾ ਹੈ, ਜਿਸ ਸੰਬੰਧੀ ਆਦਰਸ਼ ਨਗਰ ਮੁਹੱਲਾ ਨਿਵਾਸੀਆਂ ਵੱਲੋਂ 7 ਮਾਰਚ 2024 ਨੂੰ ਖਰੜ ਕਮੇਟੀ ਨੂੰ ਇੱਕ ਹਫਤੇ ਪਹਿਲਾਂ ਹੀ ਲਿਖਤੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਜਿਸਦਾ ਡੇਅਰੀ ਨੰਬਰ 422 ਹੈ, ਪਰੰਤੂ ਇਸ ਸੰਬੰਧੀ ਹਜੇ ਤੱਕ ਵੀ ਇਓ ਸਾਹਿਬਾਨ ਜੀ, ਬਿਲਡਿੰਗ ਇੰਸਪੈਕਟਰ ਨਿਰਦੋਸ਼ ਜੀ ਅਤੇ ਡੀ.ਐਮ. ਸੰਦੀਪ ਜੀ ਮੌਣ ( ਚੁੱਪ ) ਹਨ ਅਤੇ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਣ ਮੁਹੱਲਾ ਨਿਵਾਸੀਆਂ ਵੱਲੋਂ ਨਗਰ ਕੌਂਸਲ ਖਰੜ ਦੇ ਵਿਰੁੱਧ ਮੁਰਦਾਬਾਦ ਦੇ ਨਾਰੇ ਲਗਾ ਕੇ ਰੋਸ ਪ੍ਰਦਰਸ਼ਨ ਕਿੱਤਾ ਗਿਆ | ਜੱਸੜ ਨੇ ਇਹ ਵੀ ਦੱਸਿਆ ਕੇ ਮੁਹੱਲਾ ਵਾਸੀਆਂ ਵੱਲੋਂ ਇਸ ਲਾਲਚੀ ਡੀਲਰ ਨੂੰ ਕਈ ਵਾਰੀ ਅਪੀਲ ਅਤੇ ਗੁਜ਼ਾਰਿਸ਼ ਵੀ ਕੀਤੀ ਜਾ ਚੁਕੀ ਹੈ ਕਿ ਉਹ ਆਪਣੀ ਇਸ ਉਸਾਰੀ ਨੂੰ ਬਣਦੇ ਨਕਸ਼ੇ ਦੇ ਅਧਾਰ ਨਾਲ ਪੂਰੀ ਪਾਰਕਿੰਗ ਰੱਖ ਕੇ ਬਣਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਮੁਹੱਲੇ ਵਿੱਚ ਪਾਰਕਿੰਗ ਦੀ ਸਮੱਸਿਆ ਨਾ ਬਣੇ ਅਤੇ ਨਾਲ ਹੀ ਉਹ ਲਿਖਤੀ ਰੂਪ ਵਿੱਚ ਇਹ ਵੀ ਲਿਖ ਕੇ ਦੇਵੇ ਕਿ ਉਹ ਇਸ ਥਾਂ ਤੇ 1ਬੀ.ਐਚ.ਕੇ ਫਲੈਟ ਨਹੀਂ ਬਣਾਏਗਾ ਤਾਂ ਜੋ ਇਸ ਮੁਹੱਲੇ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਰਹਿ ਰਹੇ ਆਮ ਨਾਗਰਿਕ ਸ਼ਾਂਤਮਈ ਜ਼ਿੰਦਗੀ ਵਤੀਤ ਕਰ ਸਕਣ ਅਤੇ ਰੋਜ਼ ਦੀ ਪਾਰਕਿੰਗ ਦੀ ਲੜਾਈ ਦੀ ਸਮੱਸਿਆ ਤੋਂ ਵੀ ਬੱਚ ਸਕਣ |
ਜੱਸੜ ਨੇ ਦੱਸਿਆ ਕੇ ਇਹ ਡੀਲਰ ਚਾਰ ਮਕਾਨਾਂ ਦੀ ਥਾਂ ਦੇ ਉੱਤੇ 6 ਫਲੈਟ ਬਣਾ ਰਿਹਾ ਹੈ ਜੋ ਕੇ ਨਿੰਦਣਯੋਗ ਹੈ ਅਤੇ ਨਾਲੋਂ ਨਾਲ ਮੌਕੇ ਦੀ ਥਾਂ ਉੱਤੇ ਇਸ ਵੱਲੋਂ ਬਣਦੀ ਪਾਰਕਿੰਗ ਨਾਂ ਛੱਡਣਾ ਅਤੇ ਗੈਰ-ਕਨੂੰਨੀ ਢੰਗ ਨਾਲ ਉਸਾਰੀ ਕਰਨਾ, ਚੰਗੇ ਡੀਲਰ/ਬਿਲਡਰ ਭਾਈਚਾਰੇ ਲਈ ਵੀ ਨਿੰਦਣਯੋਗ ਅਤੇ ਬਦਨਾਮੀ ਦਾ ਕਾਰਣ ਬਣਨ ਵਾਲੀ ਗੱਲ ਹੋਵੇਗੀ ਜੋ ਕਿ ਬਹੁਤ ਮਾੜੀ ਗੱਲ ਹੈ ਅਤੇ ਇਸ ਵਿਅਕਤੀ ਵੱਲੋਂ ਬਣਦੀ ਪਾਰਕਿੰਗ ਨਾਂ ਛੱਡਣਾ ਇਸਦੇ ਲਾਲਚ ਨੂੰ ਦਰਸਾਉਂਦੀ ਹੈ | ਸਮਾਜ ਸੇਵੀ ਜੱਸੜ ਵੱਲੋਂ ਸਾਰੇ ਹੀ ਡੀਲਰ/ਬਿਲਡਰ/ਕੰਨਸਟਰਕਟਰ ਭਾਈਚਾਰੇ ਨੂੰ ਇਹ ਅਪੀਲ ਵੀ ਕੀਤੀ ਗਈ ਕੇ ਅਗਰ ਅਸੀਂ ਸਾਰੇ ਰੱਲ ਕੇ ਖਰੜ ਹੱਲਕੇ ਅਤੇ ਸਾਰੇ ਪੰਜਾਬ ਵਿੱਚ ਕੀਤੀ ਜਾਣ ਵਾਲੀ ਹਰ ਇੱਕ ਉਸਾਰੀ ਨੂੰ ਖੁੱਲੀ ਪਾਰਕਿੰਗ ਛੱਡ ਕੇ ਚੰਗੇ ਢੰਗ ਨਾਲ ਨਕਸ਼ੇ ਮੁਤਾਬਿਕ ਉਸਾਰੀ ਕਰਦੇ ਹਾਂ ਤਾਂ ਇਹ ਸਾਡੇ ਸਾਰੇ ਡੀਲਰ/ਬਿਲਡਰ/ਕੰਨਸਟਰਕਟਰ ਭਾਈਚਾਰੇ ਲਈ, ਸ਼ਹਿਰ ਵਾਸੀਆਂ ਲਈ, ਖਰੀਦ ਦਾਰਾਂ ਲਈ ਇੱਕ ਚੰਗੀ ਅਤੇ ਮਾਣ ਵਾਲੀ ਗੱਲ ਹੋਵੇਗੀ, ਜਿਸ ਨਾਲ ਸਾਡੇ ਸ਼ਹਿਰ/ਹੱਲਕੇ/ਜਿਲ੍ਹੇ ਵਿੱਚ ਪਾਰਕਿੰਗ/ਟ੍ਰੈਫਿਕ ਜਾਮ ਅਤੇ ਲੜਾਈ ਦੀਆਂ ਸਮੱਸਿਆਂਵਾਂ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਸ਼ਹਿਰ ਦੀ ਦਿੱਖ ਵੀ ਵਧਿਆ ਬਣ ਸਕੇਗੀ ਅਤੇ ਇਸ ਨਾਲ ਪ੍ਰੋਪਰਟੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ | ਜੱਸੜ ਵੱਲੋਂ ਸੰਬੰਧਿਤ ਅਧਿਕਾਰੀਆ, ਹਲਕਾ ਇੰਚਾਰਜ ਸਾਹਿਬਾਨਾਂ, ਐਮ. ਐਲ. ਏ. ਸਾਹਿਬਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਵੀ ਇਹ ਅਪੀਲ ਬਨੇਤੀ ਕੀਤੀ ਗਈ ਹੈ ਕਿ ਜੇਕਰ ਕੁੱਝ ਸੰਬੰਧਿਤ ਅਧਿਕਾਰੀ ਆਪਣੀ ਜਿੰਮੇਵਾਰੀ ਨੂੰ ਸਮੇਂ ਸਿਰ ਅਤੇ ਪੂਰੀ ਇਮਾਨਦਾਰੀ ਨਾਲ ਪੂਰੀ ਕਰਣ ਤਾਂ ਇਹਨਾਂ ਸਮੱਸਿਆਵਾਂ ਤੋ ਜੜ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ | ਅੰਤ ਵਿੱਚ ਜੱਸੜ ਵੱਲੋਂ ਨਗਰ ਪ੍ਰਸ਼ਾਸਨ ਖਰੜ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਇਸ ਵਿਅਕਤੀ ਉੱਤੇ ਬਣਦੀ ਕਾਰਵਾਈ ਕਰਣ ਤਾਂ ਜੋ ਮੁਹੱਲਾ ਨਿਵਾਸੀ ਆਪਣੀ ਸ਼ਾਂਤਮਈ ਜ਼ਿੰਦਗੀ ਵਤੀਤ ਕਰ ਸਕਣ | ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੰਮ ਵਿੱਚ ਦੇਰੀ ਅਤੇ ਲਾਪਰਵਾਹੀ ਆਮ ਨਾਗਰਿਕਾਂ ਨੂੰ ਆਪਣੇ ਰੋਜ਼ ਮਰਾ ਦੇ ਕੰਮ ਕਾਰ ਛੱਡ ਕਿ ਧਰਨਾ ਪ੍ਰਦਰਸ਼ਨ / ਨਾਰੇਬਾਜ਼ੀ ਅਤੇ ਸਰਕਾਰੀ ਦਫ਼ਤਰਾ ਦੇ ਗੇੜੇ ਲਾਉਣ ਲਈ ਮਜਬੂਰ ਕਰ ਦਿੰਦੇ ਨੇ ਜੋ ਕਿ ਇੱਕ ਜਿੰਮੇਵਾਰ ਅਧਿਕਾਰੀ ਲਈ ਬੜਾ ਨਿਦਣਯੋਗ ਹੈ ਅਤੇ ਆਮ ਨਾਗਰਿਕਾਂ ਨੂੰ ਦੁੱਖੀ ਅਤੇ ਪਰੇਸ਼ਾਨ ਕਰ ਦੇਣ ਵਾਲੀ ਗੱਲ ਹੋਵੇਗੀ |
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review