ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਹਾਣੀਕਾਰ ਅਤੇ ਕਵੀ ਸੁਖਜੀਤ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਸੁਖਜੀਤ ਆਪਣੀਆਂ ਕਹਾਣੀਆਂ ਕਰਕੇ ਪਾਠਕਾਂ ਦੇ ਦਿਲਾਂ ‘ਚ ਰਹਿਣਗੇ: ਡਾ. ਮਨਜਿੰਦਰ ਸਿੰਘ
ਅੰਮ੍ਰਿਤਸਰ ,16 ਫਰਵਰੀ 2023 -ਕੁਲਜੀਤ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਕਵੀ ਸੁਖਜੀਤ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਵਿਸ਼ਵ ਕਹਾਣੀ ਦੇ ਮੇਚ ਕਰਕੇ ਪੰਜਾਬੀ ਕਹਾਣੀ ਦਾ ਮਾਣ ਵਧਾਇਆ ਹੈ। ਉਨ੍ਹਾਂ ਦੇ ਅਚਨਚੇਤ ਅਕਾਲ ਚਲਾਣੇ ‘ਤੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਇਹ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਐਵਾਰਡ ਮਿਲਣ ਉਪਰੰਤ ਪੰਜਾਬੀ ਵਿਭਾਗ ਵੱਲੋਂ ਉਨ੍ਹਾਂ ਦੇ ਨਾਲ ਇਕ ਰੂਬਰੂ ਪ੍ਰੋਗਰਾਮ ਅਤੇ ਉਨ੍ਹਾਂ ਦੀਆਂ ਹੁਣ ਤਕ ਦੀਆਂ ਸਾਹਿਤਕ ਸਿਰਜਣਾਵਾਂ ‘ਤੇ ਸੰਵਾਦ ਵੀ ਰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਜੀਤ ਨੇ ਬਹੁਤ ਹੀ ਸਿਰਮੌਰ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਲੰਮੇ ਸਮੇਂ ਤਕ ਯਾਦ ਕੀਤਾ ਜਾਂਦਾ ਰਹੇਗਾ।
ਇਸ ਤੋਂ ਪਹਿਲਾਂ ਇਸ ਫ਼ਾਨੀ ਜਗਤ ਤੋਂ ਤੁਰ ਜਾਣ ਉੱਤੇ ਸੁਖਜੀਤ ਨੂੰ ਸ਼ਰਧਾ ਫੁੱਲ਼ ਭੇਟ ਕਰਦਿਆਂ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ.ਮਨਜਿੰਦਰ ਸਿੰਘ ਉਹਨਾਂ ਦੀ ਬੇਵਕਤੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ। ਉਹਨਾਂ ਕਿਹਾ ਕਿ ਸੁਖਜੀਤ ਨਿਪੁੰਨ ਕਹਾਣੀਕਾਰ ਸਨ। ਉਹਨਾਂ ਦੱਸਿਆ ਕਿ ਸੁਖਜੀਤ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਤਿੰਨ ਕਹਾਣੀ ਸੰਗ੍ਰਹਿ, (ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ, ਮੈਂ ਅਯਨਘੋਸ਼ ਨਹੀਂ), ਕਾਵਿ ਪੁਸਤਕ (ਰੰਗਾਂ ਦਾ ਮਨੋਵਿਿਗਆਨ) ਅਤੇ ਸਵੈ-ਬਿਰਤਾਂਤ ( ਮੈਂ ਜੈਸਾ ਹੂੰ ਵੈਸਾ ਕਿਉੰ ਹੂੰ) ਪਾਏ। ਉਤਕ੍ਰਿਸ਼ਟ ਸਾਹਿਤਕ ਘਾਲਣਾ ਕਾਰਨ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ 2022 ਵਿੱਚ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਸਿਰਜਨਾ ਸਦਕਾ ਹਮੇਸ਼ਾਂ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਉਹਨਾਂ ਦੀ ਗਿਣਤੀ ਅਜੋਕੇ ਦੌਰ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਕੀਤੀ ਜਾਂਦੀ ਰਹੇਗੀ। ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਕਿਹਾ ਕਿ ਸੁਖਜੀਤ ਕੋਲ ਕਹਾਣੀ ਸਿਰਜਨ ਦਾ ਹੁਨਰ ਸੀ। ਉਹਨਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਰਾਹੀਂ ਨਿਵੇਕਲੇ ਵਿਿਸ਼ਆਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਸੁਖਜੀਤ ਜੀ ਦੇ ਅਚਾਨਕ ਅਕਾਲ ਚਲਾਣੇ ਕਾਰਨ ਨੇ ਸਮੁੱਚਾ ਪੰਜਾਬੀ ਜਗਤ ਸਦਮੇ ਵਿੱਚ ਹੈ। ਸੁਖਜੀਤ ਨਾ ਕੇਵਲ ਇਕ ਪ੍ਰਬੁੱਧ ਲੇਖਕ ਸਨ ਬਲਕਿ ਉਚੇਰੇ ਮਾਨਵੀ ਗੁਣਾਂ ਦੇ ਧਾਰਨੀ ਸੁਹਿਰਦ ਇਨਸਾਨ ਵੀ ਸਨ ਪੰਜਾਬੀ ਸਾਹਿਤ ਜਗਤ ਵਿੱਚ ਸੁਖਜੀਤ ਦੀ ਸਿਰਜਨਾ ਕਾਰਨ ਉਹਨਾਂ ਦੀ ਵੱਖਰੀ ਪਹਿਚਾਣ ਕਾਇਮ ਰਹੇਗੀ। ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਕਿਹਾ ਕਿ ਸੁਖਜੀਤ ਮਾਨਵੀ ਸੰਵੇਦਨਾ ਨਾਲ ਲਬਰੇਜ਼ ਸਖ਼ਸ਼ੀਅਤ ਸਨ ਜੋ ਕਿ ਹਮੇਸ਼ਾਂ ਸਾਡੀਆਂ ਸਿਮਰਤੀਆਂ ਵਿੱਚ ਜ਼ਿੰਦਾ ਰਹਿਣਗੇ। ਇਸ ਮੌਕੇ ਉੱਤੇ ਡਾ. ਹਰਿੰਦਰ ਕੌਰ ਸੋਹਲ, ਡਾ.ਇੰਦਰਪ੍ਰੀਤ ਕੌਰ, ਡਾ.ਅਸ਼ੋਕ ਭਗਤ, ਡਾ.ਹਰਿੰਦਰ ਸਿੰਘ ਤੁੜ, ਡਾ.ਜਸਪਾਲ ਸਿੰਘ ਅਤੇ ਸ਼੍ਰੀ ਪ੍ਰਵੀਨ ਪੁਰੀ,ਡਾਇਰੈਕਟਰ, ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਪੰਜਾਬੀ ਵਿਭਾਗ ਤੋਂ ਸਮੂਹ ਖੋਜ-ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਿਰ ਸਨ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review