ਬਾਬਾ ਬਕਾਲਾ ਸਾਹਿਬ 13 ਫਰਵਰੀ (ਮਨਬੀਰ ਸਿੰਘ ਧੂਲਕਾ) ਪੰਜਾਬੀ ਸਾਹਿਤ ਜਗਤ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਥਾਕਾਰ ਸੁਖਜੀਤ ਸਾਡੇ ਵਿਚਕਾਰ ਨਹੀਂ ਰਹੇ । ਬੀਤੇ ਕਲ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਹੜਾ ਉਹਨਾਂ ਲਈ ਜਾਨਲੇਵਾ ਸਾਬਤ ਹੋਇਆ । ਕੇਂਦਰੀ ਪੰਜਾਬੀ ਲੇਖਕ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦੇਵਿੰਦਰ ਸਿੰਘ, ਪ੍ਰੋ ਗੁਰਭਜਨ ਗਿੱਲ, ਡਾ ਲਖਵਿੰਦਰ ਜੌਹਲ, ਡਾ: ਗੋਪਾਲ ਸਿੰਘ ਬੁਟਰ, ਮੈਡਮ ਕੁਲਵਿੰਦਰ ਬੁੱਟਰ ਨੇ ਦੱਸਿਆ ਕਿ
“ਹਜ਼ਾਰ ਕਹਾਣੀਆਂ ਦਾ ਬਾਪ” ਵਰਗੀਆਂ ਕਹਾਣੀਆਂ ਨਾਲ ਪੰਜਾਬੀ ਕਥਾ ਜਗਤ ਵਿਚ ਚਰਚਾ ਵਿੱਚ ਆਉਣ ਵਾਲੇ ਸੁਖਜੀਤ ਹੁਰਾਂ ਮਨੁੱਖੀ ਰਿਸ਼ਤਿਆਂ ਦੀ ਟੁੱਟ ਭੱਜ ਦੀਆਂ ਬੇਸ਼ੁਮਾਰ ਕਹਾਣੀਆਂ ਲਿਖੀਆਂ, ਜਿਹਨਾਂ ਨੂੰ ਪੰਜਾਬੀ ਸਾਹਿਤ ਵਲੋਂ ਸਰਾਹਿਆ ਅਤੇ ਪਰਵਾਨ ਕੀਤਾ ਗਿਆ । ਉਹਨਾਂ ਆਪਣੀ ਬਹੁ ਚਰਚਿਤ ਕਥਾ ਪੁਸਤਕ “ਮੈਂ ਅਗਨਘੋਸ ਨਹੀਂ” ਨਾਲ ਉਹਨਾਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਵਲੋਂ ‘ਨਾਨਕ ਸਿੰਘ’ ਪੁਰਸਕਾਰ ਨਾਲ ਵੀ ਨਿਵਾਜਿਆ ਸੀ । ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ‘ਰੰਗਾਂ ਦਾ ਮਨੋਵਿਿਗਆਨ’, ‘ਅੰਤਰਾ’, ‘ਹੁਣ ਮੈਂ ਇੰਜੁਆਏ ਕਰਦੀ ਹਾਂ’ ਤੇ ‘ਮੈਂ ਜੈਸਾ ਹੂੰ ਵੈਸਾ ਕਿਉਂ ਹੂੰ’ ਨੂੰ ਵੀ ਸਾਹਿਤਕ ਅਦਾਰਿਆਂ ‘ਚ ਭਰਵਾਂ ਹੁੰਗਾਰਾ ਮਿਿਲਆ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਹਰਜੀਤ ਸੰਧੂ ਅਤੇ ਮਨਮੋਹਨ ਸਿੰਘ ਢਿੱਲੋਂ, ਸ਼ਰੋਮਣੀ ਨਾਟਕਕਾਰ ਕੇਵਲ, ਡਾ: ਮਹਿਲ ਸਿੰਘ, ਡਾ ਮਨਜਿੰਦਰ ਸਿੰਘ, ਡਾ: ਆਤਮ ਰੰਧਾਵਾ, ਅਰਤਿੰਦਰ ਸੰਧੂ, ਵਜ਼ੀਰ ਸਿੰਘ ਰੰਧਾਵਾ, ਸਰਬਜੀਤ ਸੰਧੂ, ਡਾ: ਮੋਹਨ, ਡਾ: ਭੁਪਿੰਦਰ ਸਿੰਘ ਫੇਰੂਮਾਨ, ਜਗਤਾਰ ਗਿੱਲ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ ਕਸ਼ਮੀਰ ਸਿੰਘ, ਡਾ ਸਰਘੀ, ਅਰਵਿੰਦਰ ਕੌਰ ਧਾਲੀਵਾਲ, ਜਸਪਾਲ ਕੌਰ , ਸੁਮੀਤ ਸਿੰਘ, ਡਾ ਹੀਰਾ ਸਿੰਘ, ਸ਼ੁਕਰਗੁਜ਼ਾਰ ਸਿੰਘ, ਪ੍ਰਿ:ੰ ਕੁਲਵੰਤ ਸਿੰਘ ਅਣਖੀ, ਡਾ: ਇਕਬਾਲ ਕੌਰ ਸੌਂਧ ਅਤੇ ਜਸਬੀਰ ਝਬਾਲ ਨੇ ਵੀ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਕਿਹਾ ਕਿ ਸੁਖਜੀਤ ਹੁਰਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
ਤਸਵੀਰ:- ਮਨਬੀਰ
ਸੁਖਜੀਤ ਦੀ ਫਾਇਲ
ਤਸਵੀਰ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review