ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਮਹਿੰਦਰਪਾਲ ਭੱਠਲ ਨੂੰ ਦਿੱਤਾ ਜਾਵੇਗਾ
January 30th, 2024 | Post by :- | 53 Views

ਬਾਬਾ ਬਕਾਲਾ ਸਾਹਿਬ 29 ਜਨਵਰੀ (ਮਨਬੀਰ ਸਿੰਘ ਧੂਲਕਾ ) ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਅਤੇ ਪੰਜਾਬ ਭਰ ਵਿਚ ਸਰਗਰਮੀਆਂ ਦੇ ਪੱਖ ਤੋਂ ਅੱਵਲ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਰਜਿ:) ਵੱਲੋਂ ਸਾਂਝੇ ਉੱਦਮ ਸਦਕਾ, ਹਰ ਸਾਲ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿਚ ਦਿੱਤਾ ਜਾਂਦਾ ਪੁਰਸਕਾਰ, ਇਸ ਵਾਰ ਇਨਕਲਾਬੀ ਸ਼ਾਇਰ ਅਤੇ ਨਾਟਕਕਾਰ ਮਹਿੰਦਰਪਾਲ ਭੱਠਲ ਨੂੰ ਦਿੱਤਾ ਜਾਵੇਗਾ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਸੂਚਨਾ ਅਨੁਸਾਰ ਇਹ ਪੁਰਸਕਾਰ ਮਿਤੀ 4 ਫਰਵਰੀ 2024, ਦਿਨ ਐਤਵਾਰ ਨੂੰ ਦਸ਼ਮੇਸ਼ ਪਬਲਿਕ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 10.30 ਵਜੇ ਹੋ ਰਹੇ ਇਕ ਵਿਸ਼ਾਲ ਸਮਾਗਮ ਵਿਚ ਪ੍ਰਦਾਨ ਕੀਤਾ ਜਾਵੇਗਾ । ਪੁਰਸਕਾਰ ਵਿੱਚ ਸਨਮਾਨਿਤ ਹੋਣ ਵਾਲੀ ਸ਼ਖ਼ਸੀਅਤ ਨੂੰ 21000 ਰੁਪੈ ਦੀ ਰਾਸ਼ੀ, ਇੱਕ ਦੁਸ਼ਾਲਾ ਅਤੇ ਸੋਵੀਨਾਰ ਦਿੱਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਪਰਮਿੰਦਰ ਸਿੰਘ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਕਰਨਗੇ । ਸ਼੍ਰੋਮਣੀ ਕਵੀ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਕਵੀ ਦਰਬਾਰ ਡਾ: ਤਜਿੰਦਰ ਕੌਰ ਸ਼ਾਹੀ (ਓ.ਐਸ.ਡੀ. ਸਰਕਾਰੀ ਕਾਲਜ ਸਠਿਆਲਾ) ਦੀ ਸਦਾਰਤ ਤਹਿਤ ਹੋਵੇਗਾ । ਪ੍ਰਧਾਨਗੀ ਮੰਡਲ ਵਿਚ ਡਾ. ਗੋਪਾਲ ਸਿੰਘ ਬੁੱਟਰ, ਭੁਪਿੰਦਰ ਸਿੰਘ ਮੱਲ੍ਹੀ ਕਨੇਡਾ, ਮੱਖਣ ਕੁਹਾੜ, ਦੀਪ ਦਵਿੰਦਰ ਸਿੰਘ, ਡਾ. ਗਗਨਦੀਪ ਸਿੰਘ ਅਤੇ ਕੀਰਤ ਪ੍ਰਤਾਪ ਪੰਨੂ ਬਿਰਾਜਮਾਨ ਹੋਣਗੇ ।
: ਤਸਵੀਰ  ਮਨਬੀਰ
ਮਰਹੂਮ ਸ਼ਾਇਰ ਪ੍ਰਮਿੰਦਰਜੀਤ ਅਤੇ ਸ਼ਾਇਰ ਮਹਿੰਦਰਪਾਲ ਭੱਠਲ ਦੀਆਂ ਫਾਇਲ ਤਸਵੀਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review