ਸੇਂਟ ਸੋਲਜਰ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਸਲਾਨਾ ਫੰਕਸ਼ਨ ਕਰਵਾਇਆ ਗਿਆ
January 22nd, 2024 | Post by :- | 104 Views

ਸੇਂਟ ਸੋਲਜਰ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਸਲਾਨਾ ਫੰਕਸ਼ਨ ਕਰਵਾਇਆ ਗਿਆ

ਜੰਡਿਆਲਾ ਗੁਰੂ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਸੇਂਟ ਸੋਲਜਰ ਈਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿੱਚ ਸਲਾਨਾ ਫੰਕਸ਼ਨ ਕਰਵਾਇਆ ਗਿਆ l ਇਹ ਫੰਕਸ਼ਨ ਸਕੂਲ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਕਰਵਾਇਆ ਗਿਆ l ਇਸ ਫੰਕਸ਼ਨ ਦਾ ਥੀਮ ਯੂਫੋਰੀਆ (ਚਾਹਤ ਖੁਸ਼ੀ ਦੀ) ਰੱਖਿਆ ਗਿਆ l ਇਸ ਫੰਕਸ਼ਨ ਦੀ ਸ਼ੁਰੂਆਤ ਵਿੱਚ ਬੱਚਿਆਂ ਵੱਲੋਂ “ਵਾਹਿਗੁਰੂ ਵਾਹਿਗੁਰੂ” ਸ਼ਬਦ ਗਾਇਨ ਕੀਤਾ ਗਿਆ l ਉਪਰੰਤ ਬੱਚਿਆਂ ਵੱਲੋਂ ਡਾਂਸ, ਕੋਰੋਗਰਾਫਰੀ, ਨਾਟਕ, ਗੀਤ, ਭੰਗੜਾ, ਗਿੱਧਾ ਦੀਆਂ ਸ਼ਾਨਦਾਰ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜੋ ਕਿ ਬਹੁਤ ਸਲਾਹਣ ਯੋਗ ਸਨ। ਇਸ ਫੰਕਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਕੁਵਰ ਵਿਜੈ ਪ੍ਰਤਾਪ ਸਿੰਘ ਜੀ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਅਤੇ ਨਾਲ ਹੀ ਸ਼੍ਰੀ ਪ੍ਰਮੋਦ ਭਾਟੀਆ ਜੀ ਚੇਅਰਮੈਨ ਸਪੋਰਟਸ ਸੈੱਲ ਪੰਜਾਬ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਡਾਕਟਰ ਆਕਾਸ਼ਦੀਪ ਸਿੰਘ ਚੰਦੀ ਵਾਈਸ ਚੇਅਰਮੈਨ ਗਲੋਬਲ ਗਰੁੱਪ ਆਫ ਇੰਸਟੀਟਿਊਸ਼ਨ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ l
ਇਸ ਰੰਗਾਰੰਗ ਪ੍ਰੋਗਰਾਮ ਵਿੱਚ ਸਕੂਲ ਦੇ ਸਾਬਕਾ ਵਿਦਿਆਰਥੀ ਸਰਦਾਰ ਆਸਦੀਪ ਸਿੰਘ ਜੱਜ, ਡਾਕਟਰ ਰਸ਼ਪਾਲ ਸਿੰਘ, ਡਾਕਟਰ ਗੁਰਵੀਰ ਸਿੰਘਅਤੇ ਡਾਕਟਰ ਗੁਰਜੋਤ ਸਿੰਘ, ਅਰਸ਼ਦੀਪ ਸਿੰਘ, ਬੋਬਨਦੀਪ ਸਿੰਘ, ਸੁਖਦੀਪ ਕੌਰ ਲਾ- ਅਫਸਰ ਨੂੰ ਉਹਨਾਂ ਦੀ ਵਿਸ਼ੇਸ਼ ਕਾਮਯਾਬੀ ਲਈ ਸਕੂਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਰੋਹ ਵਿੱਚ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਸਮੂਲੀਅਤ ਕੀਤੀ ਅਤੇ ਫੰਕਸ਼ਨ ਦੀ ਖੂਬ ਸਰਾਹਨਾ ਕੀਤੀ l
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਯਾਦਗਾਰੀ ਮੂਮੈਂਟੋ ਨਾਲ ਸਨਮਾਨ ਕੀਤਾ ਗਿਆ l
ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਅਮਨਦੀਪ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਸਕੂਲ ਚਵਿੰਡਾ ਦੇਵੀ, ਅਰਵਿੰਦਰ ਸਿੰਘ ਭੱਟੀ ਜੀ, ਡਾ. ਨਿਰਮਲ ਸਿੰਘ ਜੀ, ਐਡਵੋਕੈਟ ਅਮਰੀਕ ਸਿੰਘ, ਕੁਲਵੰਤ ਰਾਏ ਜੈਨ ਐਡਵੋਕੈਟ, ਕਿਰਪਾਲ ਸਿੰਘ ਰਾਮ ਦੀਵਾਲੀ, ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈੱਲ ਪੰਜਾਬ, ਪੰਡਿਤ ਕਿਸ਼ਨ ਦਵੇਸਰ ਜੀ, ਡਾ. ਰੁਪਿੰਦਰ ਸਿੰਘ ਥਿੰਦ,ਬਲਦੇਵ ਸਿੰਘ ਗਾਂਧੀ ਅਤੇ ਸਮੂਹ ਪੱਤਰਕਾਰ ਭਾਈਚਾਰਾ ਅਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ, ਰਾਜਵਿੰਦਰ ਕੌਰ ਤੇ ਸਮੂਹ ਸਟਾਫ ਹਾਜ਼ਿਰ ਸਨ l

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review