ਕਿਸਾਨ ਮਜ਼ਦੂਰ ਜਥੇਬੰਦੀ ਵੱਲੋ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦਸੂਹਾ ਦਾ ਫੂਕਿਆ ਪੁਤਲਾ
January 12th, 2024 | Post by :- | 91 Views

ਕਿਸਾਨ ਮਜ਼ਦੂਰ ਜਥੇਬੰਦੀ ਵੱਲੋ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦਸੂਹਾ ਦਾ ਫੂਕਿਆ ਪੁਤਲਾ।

ਜੰਡਿਆਲਾ ਗੁਰੂ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਅੱਜ ਕਿਸਾਨਾਂ ਮਜ਼ਦੂਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਭਗਵੰਤ ਮਾਨ ਦੀ ਸ਼ਹਿ ਉੱਤੇ ਹਲਕਾ ਵਿਧਾਇਕ ਦਸੂਹਾ ਵੱਲੋਂ ਪੁਲਿਸ ਪ੍ਰਸ਼ਾਸ਼ਨ ਉੱਤੇ ਸਿਆਸੀ ਦਬਾਅ ਬਣਾ ਕੇ 80 ਸਾਲਾਂ ਬਜ਼ੁਰਗ ਮਾਤਾ ਸੁਰਿੰਦਰ ਕੌਰ ਕਾਲੜਾ ਉੱਤੇ ਪਰਚਾ ਦਰਜ਼ ਕਰਕੇ ਪਿਛਲੇ 11 ਦਿਨ ਤੋਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ।ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਝੂਠੇ ਪਰਚੇ ਰੱਦ ਕਰਕੇ ਬਜ਼ੁਰਗ ਔਰਤ ਨੂੰ ਰਿਹਾਅ ਨਾ ਕੀਤਾ ਗਿਆ ਤਾਂ 18 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।ਆਗੂਆਂ ਨੇ ਦੱਸਿਆ ਕਿ ਇਹ ਪੁਤਲੇ ਫੂਕ ਮੁਜ਼ਾਹਰੇ ਜਿਲਾ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ।ਇਸ ਮੌਕੇ ਬਲਜਿੰਦਰ ਸਿੰਘ ਸਭਰਾ,ਮੰਗਜੀਤ ਸਿੰਘ ਸਿੱਧਵਾਂ,ਦਲਬੀਰ ਸਿੰਘ,ਜਸਪਾਲ ਸਿੰਘ ਬਾਸਰਕੇ, ਮੰਗਤ ਸਿੰਘ ਭਕਨਾ,ਨਿਸ਼ਾਨ ਸਿੰਘ,ਬਲਦੇਵ ਸਿੰਘ ਚੱਬਾ,ਹਰਦੇਵ ਸਿੰਘ ਸਾਂਘਣਾ, ਸਤਬੀਰ ਸਿੰਘ,ਮੇਜਰ ਸਿੰਘ ਵਡਾਲੀ ਗੁਰੂ,ਜਗਮੋਹਨ ਸਿੰਘ ਮੰਡਿਆਲਾ, ਮਨਜੀਤ ਸਿੰਘ ਮੁੱਲਾ ਬਹਿਰਾਮ, ਸਕੱਤਰ ਸਿੰਘ ਧੱਤਲ,ਮੇਜਰ ਸਿੰਘ ਕੋਟ ਖਾਲਸਾ,ਕਸ਼ਮੀਰ ਸਿੰਘ ਬੋਧ,ਰੁਪਿੰਦਰ ਸਿੰਘ ਕੋਟਲੀ,ਹਰਜੀਤ ਸਿੰਘ ਮਾਲੂਵਾਲ ਆਦਿ ਆਗੂ ਵੀ ਹਾਜ਼ਰ ਸਨ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review