ਰਾਜਾ ਵੜਿੰਗ ਨਾਲ ਕੀਤੀ ਮਜੀਠਾ ਹਲਕੇ ਦੇ ਬਲਾਕ ਪ੍ਰਧਾਨਾਂ ਨੇ ਮੀਟਿੰਗ ਸੱਚਰ ਦੀ ਅਗਵਾਈ ਵਿੱਚ ਹਲਕੇ ਮਜੀਠੇ ’ਚ ਲੜਾਂਗੇ ਲੋਕ ਸਭਾ ਚੋਣਾਂ
January 10th, 2024 | Post by :- | 96 Views

ਰਾਜਾ ਵੜਿੰਗ ਨਾਲ ਕੀਤੀ ਮਜੀਠਾ ਹਲਕੇ ਦੇ ਬਲਾਕ ਪ੍ਰਧਾਨਾਂ ਨੇ ਮੀਟਿੰਗ

ਸੱਚਰ ਦੀ ਅਗਵਾਈ ਵਿੱਚ ਹਲਕੇ ਮਜੀਠੇ ’ਚ ਲੜਾਂਗੇ ਲੋਕ ਸਭਾ ਚੋਣਾਂ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਚਵਿੰਡਾ ਦੇਵੀ,10 ਜਨਵਰੀ(ਕੁਲਜੀਤ ਸਿੰਘ)-ਆਲ ਇੰਡੀਆ ਕਾਗਰਸ ਕਮੇਟੀ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਏਸੇ ਲੜੀ ਦੇ ਤਹਿਤ ਹਾਈਕਮਾਡ ਵੱਲੋ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦਾ ਇੰਚਾਰਜ ਸ੍ਰੀ ਦੇਵੇਂਦਰ ਯਾਦਵ ਨੂੰ ਨਿਯੁਕਤ ਕੀਤਾ ਗਿਆ ਜਿੰਨਾਂ ਵੱਲੋ ਸਿਲਸਿਲੇ ਵਾਰ ਕਾਂਗਰਸ ਭਵਨ ਚੰਡੀਗੜ ਵਿਖੇ ਤਿੰਨ ਦਿਨਾਂ ਦੌਰੇ ਦੌਰਾਨ ਹਰ ਕਾਂਗਰਸੀ ਆਗੂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ ਲਈ ਕਾਂਗਰਸ ਵਧੀਆ ਪਰਦਰ਼ਸ਼ਨ ਕਰਕੇ ਜਿੱਤ ਹਾਸਲ ਕਰੇ ਅੱਜ ਬਲਾਕ ਕਾਂਗਰਸ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ, ਮੀਟਿੰਗ ਉਪਰੰਤ ਹਲਕਾ ਮਜੀਠਾ ਦੇ ਬਲਾਕ ਕਾਂਗਰਸ ਪ੍ਰਧਾਨ ਨਵਤੇਜ ਸਿੰਘ , ਸਤਨਾਮ ਸਿੰਘ ਕਾਜੀਕੋਟ , ਨਵਦੀਪ ਸਿੰਘ ਸੋਨਾ ਮਜੀਠਾ ਤੇ ਪ੍ਰਦੀਪ ਸਿੰਘ ਗੋਲਣ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਕਰਕੇ ਮਜੀਠੇ ਹਲਕੇ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਤੇ ਰਾਜਾ ਵੜਿੰਗ ਨੂੰ ਵਿਸ਼ਵਾਸ ਦਵਾਇਆ ਕਿ ਕਾਂਗਰਸ ਪਾਰਟੀ ਮਜੀਠੇ ਹਲਕੇ ਵਿੱਚੋਂ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਜੋ ਲੰਮੇਂ ਸਮੇਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਨੂੰ ਬੁਲੰਦ ਕਰਨਗੇ ਤੇ ਵੱਡੀ ਲੀਡ ਪਾਰਟੀ ਦੇ ਹੱਕ ਵਿੱਚ ਦਿਵਾਉਣਗੇ। ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਪ੍ਰੋਗਰਾਮਾਂ ਨੂੰ ਹਰ ਬੂਥ ਪੱਧਰ ਤੇ ਘਰ ਘਰ ਪਹੁੰਚਾਉਣ ਦੀ ਜਿੰਮੇਵਾਰੀ ਤੁਹਾਡੀ ਬਲਾਕ ਪ੍ਰਧਾਨਾਂ ਦੀ ਹੈ ਤੇ ਮੈਂ ਜਲਦ ਹੀ ਤੁਹਾਡੀ ਮੀਟਿੰਗ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਮਲਕਅਰਜਨ ਖੜਗੇ ਤੇ ਰਾਹੁਲ ਗਾਂਧੀ ਜੀ ਨਾਲ ਵੀ ਕਰਵਾਵਾਂਗਾ। ਕੌਂਸਲਰ ਨਵਦੀਪ ਸਿੰਘ ਸੋਨਾ ਨੇ ਕਿਹਾ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਤੇ ਲੋਕ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ ਤੇ ਹੁਣ ਜ਼ਮੀਨੀ ਪੱਧਰ ਤੇ ਲੋਕਾਂ ਦਾ ਝੁਕਾਅ ਕਾਂਗਰਸ ਪਾਰਟੀ ਵੱਲ ਹੈ ਤੇ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ।

ਫੋਟੋ ਕੈਪਸ਼ਨ : ਮੀਟਿੰਗ ਉਪਰੰਤ ਰਾਜਾ ਵੜਿੰਗ ਨਾਲ ਮਜੀਠਾ ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜ ਸਿੰਘ , ਸਤਨਾਮ ਸਿੰਘ ਕਾਜੀਕੋਟ, ਨਵਦੀਪ ਸਿੰਘ ਸੋਨਾ ਤੇ ਪ੍ਰਦੀਪ ਸਿੰਘ ਗੋਲਣ ਆਦਿ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review