ਬਿਕਰਮ ਮਜੀਠੀਆ ਨੇ ਵਿਨੋਦ ਭੰਡਾਰੀ ਦੀ ਮੋਤ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਭੰਡਾਰੀ ਦੇ ਜਾਣ ਨਾਲ ਪਾਰਟੀ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ-ਮਜੀਠੀਆ
ਚਵਿੰਡਾ ਦੇਵੀ,3 ਜਨਵਰੀ (ਕੁਲਜੀਤ ਸਿੰਘ)ਚਵਿੰਡਾ ਦੇਵੀ ਦੇ ਵਸਨੀਕ ਸਵਰਗੀ ਵਿਨੋਦ ਭੰਡਾਰੀ ਜਿਹੜੇ ਕਿ ਸੰਖੇਪ ਬਿਮਾਰੀ ਉਪਰੰਤ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਰੂਪ ਤੇ ਉਨ੍ਹਾਂ ਦੀ ਗ੍ਰਹਿ ਚਵਿੰਡਾ ਦੇਵੀ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਵ: ਵਿਨੋਦ ਭੰਡਾਰੀ ਦੇ ਪੁੱਤਰ ਪੱਤਰਕਾਰ ਅਸੀਸ ਭੰਡਾਰੀ, ਵਿੱਕੀ ਭੰਡਾਰੀ, ਸਿਖਾਂ ਭੰਡਾਰੀ ਅਤੇ ਤਨੀਸ਼ ਭੰਡਾਰੀ ਨਾਲ ਡੂੰਘੀ ਹਮਦਰਦੀ ਜਾਹਿਰ ਕੀਤੀ। ਉਨ੍ਹਾਂ ਨੇ ਭੰਡਾਰੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਹਮੇਸ਼ਾ ਭੰਡਾਰੀ ਪਰਿਵਾਰ ਨਾਲ ਖੜੀ ਹੈ। ਮਜੀਠੀਆ ਨੇ ਕਿਹਾ ਕਿ ਭੰਡਾਰੀ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਭੰਡਾਰੀ ਨੇ ਹਮੇਸ਼ਾ ਹੀ ਪਾਰਟੀ ਨਾਲ ਖੜੇ ਹੋ ਕਿ ਸਬੂਤ ਦਿੱਤਾ। ਇਸ ਮੌਕੇ ਇਸ ਦੁੱਖ ਦੀ ਘੜੀ ਵਿੱਚ ਬਿਕਰਮ ਸਿੰਘ ਮਜੀਠੀਆ ਤੋ ਇਲਾਵਾ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਸਰਪੰਚ ਰਾਮ ਸਿੰਘ ਅਬਦਾਲ, ਗੁਰਚਰਨ ਲਾਲ ਭੰਡਾਰੀ, ਭੁਪਿੰਦਰ ਸਿੰਘ ਬਿੱਟੂ, ਅਜੇ ਕੁਮਾਰ ਗੋਲਡੀ, ਸਵਰਨ ਸਿੰਘ ਮੁਨੀਮ, ਲਾਟੀ ਸਰਪੰਚ ਚਵਿੰਡਾ ਦੇਵੀ, ਵਿਜੇ ਭੰਡਾਰੀ, ਮੁਨੀਸ਼ ਕੁਮਾਰ ਗੋਰਖਾ ਚੋਹਾਨ, ਦੇਬੂ ਰੰਧਾਵਾ, ਛਿੰਦਾ ਮੈਂਬਰ, ਰਾਜੂ ਹਾਰਡਵੇਅਰ, ਜਤਿੰਦਰ ਸਿੰਘ ਸਰਪੰਚ ਤਲਵੰਡੀ, ਦਲਬੀਰ ਸਿੰਘ ਧੰਜਲ, ਉਪਕਾਰ ਸਿੰਘ ਕਾਰੀ, ਰਜੇਸ਼ ਕੁਮਾਰ ਬਿੱਲਾ, ਲੱਕੀ ਧੰਜਲ, ਹਰਪਾਲ ਸਿੰਘ ਲਾਡੀ,ਦੀਪੂ ਕਲਸੀ, ਜਸਵੰਤ ਸਿੰਘ ਬਿੱਟੂ, ਮਾਣਾ, ਜਸਬੀਰ ਸਿੰਘ ਹਦਾਇਤਪੁਰਾਂ, ਸਰਪੰਚ ਮਨਜੀਤ ਸਿੰਘ, ਪ੍ਰਭਦਿਆਲ ਰਾਮਦੀਵਾਲੀ, ਵਿਜੇ ਕੁਮਾਰ ਵਿੱਕੀ, ਜਸਪਾਲ ਸਿੰਘ ਭੋਆ, ਮਨਦੀਪ ਸਿੰਘ ਸਰਪੰਚ ਸ਼ਹਿਜ਼ਾਦਾ, ਮਹਿੰਦਰ ਸਿੰਘ ਗੋਲਡੀ, ਧੀਰਜ ਭੰਡਾਰੀ, ਹੀਰੋ ਕਲਸੀ,ਅੰਕਊ ਭੰਡਾਰੀ, ਬੱਬ ਭੰਡਾਰੀ, ਰਾਜੂ ਪਹਿਲਵਾਨ, ਰਾਜੂ ਭੰਡਾਰੀ, ਭਾਈ, ਬਿੱਲਾ ਪਹਿਲਵਾਨ, ਵਰੁਣ ਭੰਡਾਰੀ, ਬਾਊ, ਸੋਨਾ ਭੋਆ, ਮਹਿੰਦਰ ਭੰਡਾਰੀ, ਕਿਰਪਾਲ ਸਿੰਘ ਪਾਲੀ, ਗੁੱਗੂ ਭੰਡਾਰੀ, ਰਮਨ ਕੁਮਾਰ ਸੋਨੂ, ਸੰਜੀਵ ਕੁਮਾਰ ਭੰਡਾਰੀ, ਰਮੀ ਭੰਡਾਰੀ, ਆਦਿ ਵੀ ਹਾਜ਼ਰ ਸਨ।
ਕੈਪਸਨ: ਸਵਰਗੀ ਵਿਨੋਦ ਭੰਡਾਰੀ ਦੀ ਹੋਈ ਮੌਤ ਤੇ ਪੱਤਰਕਾਰ ਅਸੀਸ ਭੰਡਾਰੀ, ਸਿਖਾਂ ਭੰਡਾਰੀ ਅਤੇ ਵਿੱਕੀ ਭੰਡਾਰੀ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਭੁਪਿੰਦਰ ਸਿੰਘ ਬਿੱਟੂ ਆਦਿ ਹੋਰ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review