ਸੂਬਾ ਸਰਕਾਰ ਕੌਮੀਂ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਿਫਾਰਸ਼ ਤੇ ਵਿਚਾਰ ਕਰੇ: ਗਿੱਲ
December 18th, 2023 | Post by :- | 143 Views

ਸੂਬਾ ਸਰਕਾਰ ਕੌਮੀਂ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਿਫਾਰਸ਼ ਤੇ ਵਿਚਾਰ ਕਰੇ: ਗਿੱਲ

ਮਾਮਲਾ ਧਾਰਾ 7 (4) 2011 ਨੂੰ ਆਰ.ਟੀ.ਈ ਚੋਂ ਵਾਪਸ ਲੈਣ ਦਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

25% ਕੋਟੇ ਦੀਆਂ ਸੀਟਾਂ ਦੀ ਬਹਾਲੀ ਦੇ ਮੁੱਦੇ ਤੇ ਘਿਰੀ ਸਰਕਾਰ

ਅੰਮ੍ਰਿਤਸਰ,18, ਦਸੰਬਰ,( ਕੁਲਜੀਤ ਸਿੰਘ)ਲੋੜਵੰਦ ਬੱਚਿਆਂ ਨੂੰ ਮਿਆਰੀ ਸਿੱਖਿਆ ਮਾਨਤਾ ਪ੍ਰਾਪਤ ਸਕੂਲਾਂ ਤੋ ਮੁਫਤ ਦਵਾਉਂਣ ਲਈ ਜਦੋਂ ਜਹਿਦ ਕਰਦੇ ਆ ਰਹੇ ਘੱੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਸੂਬਾ ਸਰਕਾਰ ਨੂੰ ਸਵਾਲਾਂ ਦੇ ਕਟਿਹਰੇ ‘ਚ ਖੜਾ ਕਰ ਦਿੱਤਾ ਹੈ।

ਅੱਜ ਇਥੇਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ‘ਚ ਸਿੱਖਿਆ ਦਾ ਅਧਿਕਾਰ ਕਨੂੰਨ 2009 ਅਨੁਸਾਰ ਕੋਟੇ ਦੀਆਂ ਤੈਅ ਸ਼ੁਦਾ 25% ਸੀਟਾਂ ਬਹਾਲ ਕਰਨ ਦੇ ਮੁੱੱਦੇ ਤੇ ਕੌਮੀਂ ਐਸਸੀ ਕਮਿਸ਼ਨ ਵੱਲੋਂ ਬੱਚਿਆਂ ਦੇ ਹੱਕ ‘ਚ ਸਰਕਾਰ ਨੂੰ ਜਾਰੀ ਨੋਟਿਸ ਸਬੰਧੀ ਸੂਚਿਤ ਕੀਤਾ ਹੈ।

ਉਨ੍ਹਾ ਨੇ ਦੱਸਿਆ ਕ੍ਰਿਪਾਲ ਸਿੰਘ ਖਰੜ ਦੀ ਸ਼ਿਕਾਇਤ ਤੇ ਸਿੱਖਿਆ ਦਾ ਅਧਿਕਾਰ ਕਨੂੰਨ 2009 ਨੂੰ ਬਿਨਾ ਸ਼ਰਤ ਪੰਜਾਬ ‘ਚ ਲਾਗੂ ਕਰਨ ਲਈ ਐਕਟ 2011 ਦੇ 7 (4) ਨੂੰ ਧਾਰਾ 38 ਅਨੁਸਾਰ ਕੀਤੀ ਸੋਧ ਚੋਂ ਹਟਾਉਂਣ ਲਈ ਕੌਮੀਂ ਐਸਸੀ ਕਮਿਸ਼ਨ ਦੋ ਵਾਰ ਪੰਜਾਬ ਸਰਕਾਰ ਨੂੰ ਪੱਤਰ ਲਿਖ ਚੁੱਕਾ ਹੈ,ਪਰ ਪੰਜਾਬ ਸਰਕਾਰ ਬਾਲੜਿਆਂ ਦੇ ਹੱੱਕਾਂ ਅਤੇ ਹਿੱਤਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਬਜਾਏ,ਪ੍ਰਾਈਵੇਟ ਸਕੂਲਾਂ ਦੀ ਪੁਸ਼ਤ ਪਨਾਹੀਂ ਕਰ ਰਹੀਂ ਹੈ।

ਇੱਕ ਸਵਾਲ ਦੇ ਜਵਾਬ ‘ਚ ਸ੍ਰ ਸਤਨਾਮ ਸਿੰਘ ਗਿੱਲ ਨੇ ਫ਼ਰਵਰੀ 2018 ‘ਚ ਪਹਿਲਾ ਪੱਤਰ ਨੰ 2/54/2015 ਮਿਤੀ 16/02/2018 ਅਤੇ ਦੂਸਰਾ ਪੱਤਰ ਅਗਸਤ 2018 ‘ਚ ਕੌਮੀਂ ਅਨੁਸੂਚਿਤ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਹੈ।

ਉਨਾ ਨੇ ਸਵਾਲ ਦੇ ਜਵਾਬ ‘ਚ ਕਿਹਾ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਾਜ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਿੱਖਿਆ ਦਾ ਅਧਿਕਾਰ (ਕਨੂੰਨ) ਦੇ ਰੂਲਜ਼ 2011 ਦੇ ਨਿਯਮ 7 (4) ‘ਚ ਲਗਾਈ ਗਈ ਸ਼ਰਤ ਜੋ ਕਿ ਗੈਰ-ਸੰਵਿਧਾਨ ਹੈ ਨੂੰ ਵਾਪਿਸ ਲਏ ਤਾਂ ਕਿ ਲੱਖਾਂ ਬੱਚਿਆਂ ਨੂੰ ਸਰਕਾਰੀ ਯੋਜਨਾਂ ਤਹਿਤ ਮਿਆਰੀ ਤੇ ਲਾਜ਼ਮੀਂ ਸਿੱਖਿਆ ਮੁਫਤ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ।
ਇਸ ਮੌਕੇ ਚੇਅਰਮੈਨ ਧਾਰਮਿਕ ਵਿੰਗ ਸੁਖਵਿੰਦਰ ਸਿੰਘ,ਚੇਅਰਮੈਨ ਕੁਲਜਿੰਦਰ ਸਿੰਘ,ਪੀਆਰਓ ਲਵਦੀਪ ਸਿੰਘ ਸਰਾਂ,ਜਨ-ਸਕੱੱਤਰ ਗੁਰਪ੍ਰੀਤ ਸਿੰਘ ਜੋਧੇ,ਗੋਪਾਲ ਸਿੰਘ ਉਮਰਾ ਨੰਗਲ,ਗੁਰਜੀਤ ਸਿੰਘ ਸਠਿਆਲਾ ਅਤੇ ਪੀਏ ਗੁਰਪ੍ਰੀਤ ਸਿੰਘ ਖਲਾਸਾ ਆਦਿ ਹਾਜਰ ਸਨ।

ਫੋਟੋ ਕੈਪਸ਼ਨ:
ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਦੀ ਫੋਟੋ ਫਾਈਲ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review