
ਕਿਸਾਨ ਵੱਲੋ ਪੁੱਤਾਂ ਵਾਂਗ ਪਾਲ੍ਹੀ ਮਟਰਾਂ ਦੀ ਫਸਲ ਵਾਹੀ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਦਾ ਜੀਅ ਕਰਦਾ ਹੈ। ਕਿ ਮਹਿੰਗੇ ਭਾਅ ਦੀਆਂ ਠੇਕੇ ਤੇ ਜ਼ਮੀਨਾਂ ਲੈ ਕੇ ਦਿਨ ਰਾਤ ਮਿਹਨਤ ਕਰਕੇ ਮਹਿੰਗੇ ਭਾਅ ਦੇ ਬੀਜ, ਦਵਾਈਆਂ,ਖਾਦਾਂ, ਵਹਾਈਆਂ ਕਰਕੇ ਤਿਆਰ ਫਸਲ ਤੇ ਟਰੈਕਟਰ ਫੇਰਨ ਨੂੰ ਕੋਈ ਤਾਂ ਮਜਬੂਰੀ ਰਹੀ ਹੋਵੇਗੀ। ਇਹ ਕਹਿਣਾ ਹੈ ।ਕਿਸਾਨ ਚੈਚਲ ਸਿੰਘ ਵਾਸੀ ਜੋਧਾਨਗਰੀ ਦਾ ਉੱਨਾਂ ਗੱਲਬਾਤ ਦੌਰਾਨ ਦੱਸਿਆ ਕਿ ਉੱਨਾਂ ਨੇ ਲਾਗਲੇ ਪਿੰਡ ਡੇਹਰੀਵਾਲ ਵਿਖੇ ਜ਼ਮੀਨ ਠੇਕੇ ਤੇ ਲੈਕੇ ਖੇਤੀ ਸੁਰੂ ਕੀਤੀ ਸੀ। ਝੋਨੇ ਦੀ ਫਸਲ ਤਾਂ ਸਹੀ ਰੇਟ ਵਿਕ ਗਈ ਸੀ ।ਉਸੇ ਦਾ ਖ਼ਰਚਾ ਅਸੀਂ ਮਟਰਾਂ ਦੀ ਬਿਜਾਈ ਤੇ ਲੱਗ ਭਗ 20 ਹਜ਼ਾਰ ਪ੍ਰਤੀ ਕਿਲੇ ਦੇ ਕਰੀਬ ਬਿਨਾ ਤੁੜਾਈ ਦੇ ਲੱਗਾ ਦਿੱਤਾ ਸੀ ਦੋ ਮਹੀਨੇ ਰੱਜਕੇ ਸੇਵਾ ਕੀਤੀ ।ਅੱਜ ਜਦੋਂ ਫਸਲ ਤਿਆਰ ਹੋਈ ਹੈ। ਨਾ ਤਾਂ ਤੁੜਾਈ ਲਈ ਲੇਵਰ ਮਿਲ ਰਹੀ ਹੈ। ਅਤੇ ਨਾ ਹੀ ਮਕੰਬਲ ਰੇਟ 12 ,13 ਰੁਪਏ ਕਿੱਲੋ ਮਿਲ ਰਿਹਾ ਹੈ। ਇਸੇ ਤਰਾਂ ਕਈ ਹੋਰ ਵੀ ਕਿਸਾਨ ਮਟਰਾਂ ਦੀ ਫਸਲ ਚੋਂ ਘਾਟਾ ਪੈਣ ਕਾਰਨ ਫਸਲ ਵਾਹ ਰਹੇ ਹਨ। ਕਿਉਂਕਿ ਕਣਕ ਦੀ ਫਸਲ ਵੀ ਲੇਟ ਹੋ ਰਹੀ ਹੈ।ਅਤੇ 70 ਹਜ਼ਾਰ ਰੁਪਏ ਠੇਕੇ ਦੇ ਕਿੱਥੋਂ ਪੂਰੇ ਕਰਾਂਗੇ ਇਹ ਚਿੰਤਾ ਵਾਲੀ ਗੱਲ ਹੈ। ਉੱਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਘੱਟ ਤੋਂ ਘੱਟ ਰੇਟ ਕਿਸਾਨਾਂ ਨੂੰ ਦਿੱਤਾ ਜਾਵੇ । ਤਾਂ ਜੋ ਉਹ ਠੇਕੇਦਾਰਾਂ ਤੋ ਮਾਫਕ ਰੇਟਾਂ ਤੇ ਜ਼ਮੀਨਾਂ ਲੈ ਸਕਣ ਅਤੇ ਬਿਨਾਂ ਮਾਲੀ ਨੁਕਸਾਨ ਕੀਤੇ ਆਪਣੇ ਪਰਿਵਾਰ ਪਾਲ ਸਕਣ ਅਤੇ ਕਰਜ਼ੇ ਤੋਂ ਬਚ ਸਕਣ
ਕੈਪਸ਼ਨ
ਪਿੰਡ ਡੇਹਰੀਵਾਲ ਵਿਖੇ ਕਿਸਾਨ ਚੈਚਲ ਸਿੰਘ ਮਟਰਾਂ ਦੀ ਫਸਲ ਵਾਹਣ ਮੋਕੇ ਦੂਜੇ ਕਿਸਾਨਾਂ ਨਾਲ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review