ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੌਰ ਤੇੜਾ ਨੂੰ ਗਹਿਰਾ ਸਦਮਾ ਪਤੀ ਜਥੇਦਾਰ ਕੁਲਦੀਪ ਸਿੰਘ ਤੇੜਾ ਸਵਰਗਵਾਸ।
December 11th, 2023 | Post by :- | 141 Views

ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੌਰ ਤੇੜਾ ਨੂੰ ਗਹਿਰਾ ਸਦਮਾ ਪਤੀ ਜਥੇਦਾਰ ਕੁਲਦੀਪ ਸਿੰਘ ਤੇੜਾ ਸਵਰਗਵਾਸ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਤੇ ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ ਪੀ ਨੇ ਅੰਤਿਮ ਸੰਸਕਾਰ ਚ ਸ਼ਾਮਿਲ ਹੋ ਕੇ ਦਿੱਤੀ ਸ਼ਰਧਾਂਜਲੀ।

ਅੰਮ੍ਰਿਤਸਰ 11 ਦਸੰਬਰ ( ਕੁਲਜੀਤ ਸਿੰਘ) ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਤੀ ਜਥੇਦਾਰ ਕੁਲਦੀਪ ਸਿੰਘ ਜੀ ਤੇੜਾ ਸਾਬਕਾ ਚੇਅਰਮੈਨ ਮਿਲਕ ਪਲਾਂਟ ਵੇਰਕਾ ਅਤੇ ਡਰੈਕਟਰ ਕੋਆਪਰੇਟਿਵ ਸੋਸਾਇਟੀ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੇ ਆਪਣੇ ਗ੍ਰਹਿ ਪਿੰਡ ਤੇੜਾ ਖੁਰਦ ਵਿਖੇ ਆਖ਼ਰੀ ਸਵਾਸ ਲਿਆ। ਜਥੇਦਾਰ ਕੁਲਦੀਪ ਸਿੰਘ ਤੇੜਾ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਸੰਸਕਾਰ ਵੇਲੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਸਪੁੱਤਰ ਕੁਲਵਿੰਦਰ ਸਿੰਘ ਯੂ ਐਸ ਏ ਅਤੇ ਪ੍ਰੋ. ਜਸਵਿੰਦਰ ਸਿੰਘ ਤੇੜਾ ਨੇ ਅਗਨੀ ਵਿਖਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ ਪੀ, ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਅਮਰੀਕ ਸਿੰਘ ਵਿਛੋਆ, ਮੁਖਤਾਰ ਸਿੰਘ ਸੂਫੀਆ, ਸਾਬਕਾ ਮੈਂਬਰ ਸੰਤੋਖ ਸਿੰਘ ਸਮਰਾ, ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਡਾ. ਸ਼ਮਸ਼ੇਰ ਕੋਹਰ੍ਹੀ, ਰਣਬੀਰ ਸਿੰਘ ਰਾਣਾ ਲੋਪੋਕੇ, ਸਵਿੰਦਰ ਸਿੰਘ ਸਹਸਰਾ, ਪੁਨਰ ਦੀਪ ਬੁਲਾਰੀਆ, ਸੁਖਵਿੰਦਰ ਸਿੰਘ ਤੇੜਾ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਨਰਿੰਦਰ ਸਿੰਘ ਪਟਵਾਰੀ, ਸੋਨੂੰ ਬਲ ਗਿੱਲ ਸਟੱਡ ਫਾਰਮ, ਨਰਿੰਦਰ ਸਿੰਘ ਸਾਬਕਾ ਚੇਅਰਮੈਨ ਮਿਲਕ ਪਲਾਂਟ ਵੇਰਕਾ, ਅਰਜਨ ਸੁਧਾਰ, ਹਰਪ੍ਰੀਤ ਸਿੰਘ ਪੰਡੋਰੀ, ਇੰਸਪੈਕਟਰ ਸਤਵਿੰਦਰ ਸਿੰਘ, ਏ ਐਸ ਆਈ ਸਤਵੰਤ ਸਿੰਘ ਨੇ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜਥੇਦਾਰ ਤੇੜਾ ਨੂੰ ਸ਼ਰਧਾਂਜਲੀ ਦਿੱਤੀ ਗਈ। ਅਕਾਲੀ ਆਗੂ ਅਤੇ ਉੱਘੇ ਸਮਾਜ ਸੇਵੀ ਜਥੇਦਾਰ ਤੇੜਾ ਨਮਿਤ ਅੰਤਿਮ ਅਰਦਾਸ ਮਿਤੀ 20 ਦਸੰਬਰ 2023 ਨੂੰ ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਹੋਵੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਫੋਟੋ ਕੈਪਸ਼ਨ – ਜਥੇਦਾਰ ਕੁਲਦੀਪ ਸਿੰਘ ਤੇੜਾ ਦੀ ਅੰਤਿਮ ਵਿਦਾਇਗੀ ਮੌਕੇ ਸ਼ਬਦ ਕੀਰਤਨ ਸਰਵਣ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਤੇ ਹੋਰ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review