ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਧਰਨਾ ਦੂਜੇ ਦਿਨ ਵਿੱਚ ਸ਼ਾਮਲ –
December 10th, 2023 | Post by :- | 113 Views

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਧਰਨਾ ਦੂਜੇ ਦਿਨ ਵਿੱਚ ਸ਼ਾਮਲ –

ਜਡਿਆਲਾ ਗੁਰੂ 10 ਦਸੰਬਰ ‌( ‌‌ ‌‌ ਕੁਲਜੀਤ ਸਿੰਘ) ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵੱਲੋਂ ਮਜਦੂਰ ਮੰਗਾ ਅਤੇ ਮਸਲਿਆ ਨੂੰ ਅਣਦੇਖਿਆ ਕਰਨ ਅਤੇ ਮਜਦੂਰ ਆਗੂਆਂ ਨੂੰ ਮੀਟਿੰਗ ਦਾ ਅੱਠ ਵਾਰੀ ਸਮਾ ਦੇ ਕੇ ਮੀਟਿੰਗ ਵਿੱਚ ਨਾ ਆਉਣ ਕਾਰਨ ਮਜਦੂਰ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ‘ਤੇ ਅਮਲ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਉ ਦੇ ਘਰ ਅੱਗੇ ਜਡਿਆਲਾ ਗੁਰੂ ਵਿਖੇ 9 ਦਸੰਬਰ ਤੋਂ ਲੱਗਾ ਧਰਨਾ ਦੂਜੇ ਦਿਨ ਵਿੱਚ ਸ਼ਾਮਲ ਹੋ ਗਿਆ। ਅੱਜ ਦੇ ਧਰਨੇ ਦੀ ਪ੍ਰਧਾਨਗੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ ਕਲੇਰ, ਦਿਹਾਤੀ ਮਜ਼ਦੂਰ ਸਭਾ ਦੇ ਅਮਰੀਕ ਸਿੰਘ ਦਾਉਦ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਅਜੀਤ ਸਿੰਘ ਛੱਜਲਵੱਡੀ, ਪੇਂਡੂ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰ ਪਡੋਰੀ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾ, ਦਿਹਾਤੀ ਮਜਦੂਰ ਸਭਾ ਬਲਦੇਵ ਸਿੰਘ ਭੈਲ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਸਬੀਰ ਸਿੰਘ ਝਬਾਲ, ਮਜਦੂਰ ਮੁਕਤੀ ਮੋਰਚਾ ਦੇ ਨਿਰਮਲ ਸਿੰਘ ਛੱਜਲਵੱਡੀ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕੋਟ ਟੋਡਰਮੱਲ, ਨੇ ਦਸਿਆ ਕਿ ਬਦਲਾਅ ਦੇ ਨਾ ਹੇਠ ਆਈ ਆਪ ਸਰਕਾਰ ਵੱਲੋਂ ਮਜਦੂਰਾ ਨਾਲ ਲਗਾਤਾਰ ਰੱਜ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਮਜਦੂਰਾਂ ਦੀਆਂ ਹੱਕੀ ਮੰਗਾਂ ਜਿਵੇ ਰੁਜਗਾਰ, ਜ਼ਮੀਨ, ਪਲਾਟਾਂ ਦੇ ਕਬਜ਼ੇ, 1000 ਰੁਪਏ ਔਰਤਾਂ ਨੂੰ ਨਾ ਦੇਣ, ਮਨਰੇਗਾ ਕਾਮਿਆਂ ਨੂੰ 700ਰੁਪਏ ਦਿਹਾੜੀ, ਅਤੇ ਪੂਰਾ ਸਾਲ ਕੰਮ, ਪੰਚਾਇਤੀ ਜ਼ਮੀਨ ਦੀਆ ਡੰਮੀ ਬੋਲੀਆ ਬੰਦ ਕਰਨ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਕਰਜਾ ਮੁਆਫ ਕਰਨ, ਸਮਾਜਿਕ ਸੁਰੱਖਿਆ ਪੈਨਸ਼ਨ ਪੰਜ ਹਜਾਰ ਰੁਪਏ ਕਰਨ ਵੱਲ ਸਰਕਾਰ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅਤੇ ਉਸ ਦਾ ਮਜਦੂਰ ਮੰਗਾ ਮਸਲਿਆਂ ਵੱਲ ਕੇਂਦਰਿਤ ਕਰਾਉਣ ਲਈ ਤਿੰਨ ਰੋਜ਼ਾ ਧਰਨਾ ਲਗਾਇਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਮਜਦੂਰ ਆਗੂਆਂ ਨਾਲ ਫੋਰੀ ਮੀਟਿੰਗ ਕਰਕੇ ਮਜਦੂਰਾਂ ਦੇ ਮਸਲੇ ਹੱਲ ਕਰੇ।
ਅੱਜ ਦੇ ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਜੋਗਿੰਦਰ ਸਿੰਘ ਵਲਟੋਹਾ, ਮੰਗਲ ਸਿੰਘ ਖੁਰਾਣਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਗੁਰਨਾਮ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਚਮਨ ਲਾਲ ਦਰਾਜਕੇ, ਗੁਰਨਾਮ ਸਿੰਘ ਭਿੰਡਰ, ਪੇਂਡੂ ਮਜ਼ਦੂਰ ਯੂਨੀਅਨ ਦੇ ਦਲਬੀਰ ਸਿੰਘ ਨੀਲ ਕਲਾ, ਵਿੱਕੀ ਜੋਹਲ ਆਦਿ ਨੇ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review