
ਈ.ਟੀ.ਓ ਵੱਲੋ ਬਲਾਕ ਪ੍ਰਧਾਨਾਂ ਦੀ ਪਲੇਠੀ ਮੀਟਿੰਗ ਵਿੱਚ ਮਸਲੇ ਵਿਚਾਰੇ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋ ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ ਨੂੰ ਬਿਨਾ ਕਿਸੇ ਖੱਜਲ ਖੁਆਰੀ ਦੇ ਪਹਿਲ ਦੇ ਆਧਾਰ ਤੇ ਕਰਾਉਣ ਲਈ ਬਲਾਕ ਪ੍ਰਧਾਨਾਂ ਦੀ ਪਲੇਠੀ ਮੀਟਿੰਗ ਵਿੱਚ ਚਰਚਾ ਕੀਤੀ ਗਈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਬਲਾਕ ਤਰਸਿੱਕਾ ਦੇ ਪ੍ਰਧਾਨ ਭੁਪਿੰਦਰ ਸਿੰਘ ਰਮਾਣਾ ਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕੀਤਾ ।ਉੱਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਹਲਕੇ ਦੇ ਮਸਲਿਆਂ ਜਿਵੇਂ ਸੜਕਾਂ ਲੋਕਾਂ ਦੇ ਬਿਜਲੀ ਦੇ ਤੇ ਪਿੰਡਾਂ ਦੇ ਰਹਿੰਦੇ ਹੋਰ ਵਿਕਾਸ ਦੇ ਕੰਮਾਂ ਨੂੰ ਗਤੀ ਦੇਣ ਲਈ ਬਲਾਕ ਪ੍ਰਧਾਨਾਂ ਨੂੰ ਲਾਮਬੰਦ ਕਰਦਿਆਂ ਹਲਕੇ ਵਿੱਚ ਲਗਾਤਾਰ ਵਿਚਰਣ ਅਤੇ ਪ੍ਰਸ਼ਾਸਨ ਤੋਂ ਕੰਮ ਕਰਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ।ਇਸ ਮੌਕੇ ਸਰਬਜੀਤ ਸਿੰਘ ਡਿੰਪੀ , ਨਰੇਸ਼ ਪਾਠਕ , ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਚੇਅਰਮੈਨ ਡਾਕਟਰ ਗੁਰਵਿੰਦਰ ਸਿੰਘ, ਬਲਾਕ ਤਰਸਿੱਕਾ ਦੇ ਪ੍ਧਾਨ ਭੁਪਿੰਦਰ ਸਿੰਘ ਰੁਮਾਣਾ ਚੱਕ , ਗੁਰਮੁਖ ਸਿੰਘ ਸਰਜਾ, ਬਲਾਕ ਪ੍ਧਾਨ ਗੁਰਜਿੰਦਰ ਸਿੰਘ , ਜਰਮਨਜੀਤ ਸਿੰਘ ,ਅਜੇ ਗਾਦੀ ,ਗੁਰਜਿੰਦਰ ਸਿੰਘ , ਬਲਰਾਜ ਸਿੰਘ ,ਕਵਲਜੀਤ ਸਿੰਘ, ਸੁਖਵਿੰਦਰ ਸਿੰਘ ,ਸੁਖਦੇਵ ਸਿੰਘ , ਸਨੇਨਾ ਰੰਧਾਵਾ ਆਦਿ ਹਾਜ਼ਰ ਸਨ।
ਕੈਪਸ਼ਨ:
ਹਰਭਜਨ ਸਿੰਘ ਈ ਟੀ ੳ ਕੈਬਨਿਟ ਮੰਤਰੀ ਪੰਜਾਬ ਚੇਅਰਮੈਨਾਂ ਅਤੇ ਬਲਾਕ ਪ੍ਧਾਨਾਂ ਨਾਲ ਮੀਟਿੰਗ ਕਰਦੇ ਹੋਏ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review