ਈ ਟੀ ਓ ਵੱਲੋਂ ਅਜਨਾਲਾ ਹਲਕੇ ਵਿਚ 65 ਕਰੋੜ ਰੁਪਏ ਦੀ ਲਾਗਤ ਨਾਲ ਦੋ ਸੜਕਾਂ ਦੀ ਸ਼ੁਰੂਆਤ
December 7th, 2023 | Post by :- | 123 Views

ਈ ਟੀ ਓ ਵੱਲੋਂ ਅਜਨਾਲਾ ਹਲਕੇ ਵਿਚ 65 ਕਰੋੜ ਰੁਪਏ ਦੀ ਲਾਗਤ ਨਾਲ ਦੋ ਸੜਕਾਂ ਦੀ ਸ਼ੁਰੂਆਤ
-ਅਜਨਾਲਾ ਹਲਕੇ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਹੋ ਰਹੀਆਂ ਹਨ ਪੂਰੀਆਂ- ਧਾਲੀਵਾਲ
ਅੰਮ੍ਰਿਤਸਰ, 7 ਦਸੰਬਰ ( ਕੁਲਜੀਤ ਸਿੰਘ)-ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਅਜਨਾਲਾ ਹਲਕੇ ਵਿਚ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮੁੱਖ ਸੜਕਾਂ ਦੇ ਨੀਂਹ ਪੱਥਰ ਰੱਖੇ। ਇੰਨਾ ਵਿਚੋਂ ਇਕ ਸੜਕ ਅਜਨਾਲਾ ਤੋਂ ਫਤਿਹਗੜ ਚੂੜੀਆਂ ਤੋਂ ਬਾਬਾ ਬੁੱਢਾ ਸਾਹਿਬ ਦੇ ਨਗਰ ਰਮਦਾਸ ਨੂੰ ਜਾਂਦੀ ਹੈ ਅਤੇ ਦੂਸਰੀ ਸੜਕ ਸੂਫੀ ਸੰਤ ਤੇ ਪੰਜਾਬੀ ਸ਼ਾਇਰ ਹਾਸ਼ਮ ਸ਼ਾਹ ਦੇ ਨਗਰ ਜਗਦੇਵ ਕਲਾਂ ਨੂੰ ਜਾਂਦੀ ਹੈ। ਇਸ ਮੌਕੇ ਸੰਬੋਧਨ ਕਰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਤੁਹਾਡੇ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੈਨੂੰ ਇੰਨਾਂ ਸੜਕਾਂ ਦੀ ਹਾਲਤ ਤੋਂ ਜਾਣੂੰ ਕਰਵਾਇਆ ਤਾਂ ਮੈਂ ਅਧਿਕਾਰੀਆਂ ਨੂੰ ਇਨਾਂ ਸੜਕਾਂ ਦੀ ਲੋੜ ਅਨੁਸਾਰ ਨਵੀਂ ਉਸਾਰੀ ਕਰਨ ਲਈ ਪ੍ਰੋਜੈਕਟ ਤਿਆਰ ਕਰਨ ਦੀ ਹਦਾਇਤ ਕੀਤੀ। ਹੁਣ ਲੋਕਾਂ ਦੀਆਂ ਲੋੜਾਂ ਅਨੁਸਾਰ ਅਜਨਾਲਾ ਤੋਂ ਫਤਿਹਗੜ ਚੂੜੀਆਂ ਤੋਂ ਰਮਦਾਸ ਸੜਕ ਜੋ ਕਿ ਕਰੀਬ 35 ਕਿਲੋਮੀਟਰ ਹੈ, ਨੂੰ ਅਜਨਾਲਾ ਸ਼ਹਿਰ ਵਿਚ 18 ਫੁੱਟ ਤੋਂ 33 ਫੁੱਟ ਚੌੜਾ ਕੀਤਾ ਜਾਵੇਗਾ ਜਦਕਿ ਬਾਕੀ ਸੜਕ ਨੂੰ 18 ਫੁੱਟ ਤੋਂ 23 ਫੁੱਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜਕ ਉਤੇ 41 ਕਰੋੜ ਰੁਪਏ ਖਰਚ ਆਉਣਗੇ ਅਤੇ ਸੜਕ ਨੂੰ 11 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਸਰੀ ਸੜਕ ਜੋ ਕਿ ਸੂਫੀ ਸੰਤ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ ਨੂੰ ਵਾਇਆ ਲੁਹਾਰਕਾ ਜਾਂਦੀ ਹੈ, ਨੂੰ ਅੰਮ੍ਰਿਤਸਰ ਸ਼ਹਿਰ ਵਿਚਲੇ ਹਿੱਸੇ ਨੂੰ 18 ਫੁੱਟ ਸੜਕ ਦੇ ਨਾਲ-ਨਾਲ ਇੰਟਰਲਾਕ ਟਾਇਲ ਲਗਾ ਕੇ ਦੋਵੇਂ ਪਾਸੇ 20-20 ਫੁੱਟ ਵਾਧਾ ਕੀਤਾ ਜਾਵੇਗਾ, ਜਦਕਿ ਸ਼ਹਿਰ ਤੋਂ ਬਾਹਰਲੇ ਹਿੱਸੇ ਨੂੰ 18 ਤੋਂ 23 ਫੁੱਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜਕ ਉਤੇ ਪੈਂਦੀ ਲਾਹੌਰ ਬਰਾਂਚ ਨਹਿਰ ਦੇ ਪੁੱਲ ਨੂੰ ਵੀ ਸਾਢੇ ਸੱਤ ਮੀਟਰ ਤੱਕ ਚੌੜਾ ਕੀਤਾ ਜਾਵੇਗਾ, ਜਿਸ ਨਾਲ ਸੜਕ ਉਤੇ ਆਵਾਜਾਈ ਅਸਾਨ ਹੋ ਜਾਵੇਗੀ। ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਉਤੇ ਕਰੀਬ 24 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਾਲ ਦੇ ਅੰਦਰ-ਅੰਦਰ ਇਸ ਸੜਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਅਤੇ ਰਾਜਾਸਾਂਸੀ ਹਲਕੇ ਦੀਆਂ ਇੰਨਾ ਅਹਿਮ ਸੜਕਾਂ ਨੂੰ ਚੌੜਾ ਕਰਨ ਲਈ ਸ. ਈ ਟੀ ਓ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਸਾਡੇ ਸਰਹੱਦੀ ਲੋਕਾਂ ਦੀ ਸੁਣੀ ਜਾ ਸਕੀ ਹੈ। ਉਨਾਂ ਕਿਹਾ ਕਿ ਇਹ ਵੱਡੀਆਂ ਤੇ ਇਤਹਾਸਕ ਕਸਬਿਆਂ ਨੂੰ ਜਾਂਦੀਆਂ ਸੜਕਾਂ ਅੱਜ ਤੋਂ ਕਈ ਸਾਲ ਪਹਿਲਾਂ ਚੌੜੀਆਂ ਹੋ ਜਾਣੀਆਂ ਚਾਹੀਦੀਆਂ ਸਨ, ਪਰ ਕਿਸੇ ਨੇ ਸਾਰ ਨਹੀਂ ਲਈ। ਉਨਾਂ ਕਿਹਾ ਕਿ ਪਹਿਲਾਂ ਇਸ ਸੜਕ ਨੂੰ ਬਾਬਾ ਹਾਸ਼ਮ ਸ਼ਾਹ ਦੇ ਨਾਮ ਉਤੇ ਇਲਾਕਾ ਵਾਸੀਆਂ ਨੇ ਮਸਾਂ 11 ਤੋ 18 ਫੁੱਟ ਕਰਵਾਇਆ ਸੀ, ਪਰ ਹੁਣ ਸਾਡੀ ਸਰਕਾਰ ਨੇ ਤੁਹਾਡੀ ਲੋੜ ਸਮਝਦੇ ਹੋਏ 18 ਤੋਂ 23 ਫੁੱਟ ਕਰ ਦਿੱਤਾ ਹੈ। ਇਸ ਮੌਕੇ ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਅਜਨਾਲਾ ਹਲਕੇ ਦੀਆਂ ਸੜਕਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨਾਲ ਹਨ ਕੈਬਿਨਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review