ਸੇਂਟ ਸੋਲਜਰ ਸਕੂਲ ਨੇ ਕਿੰਡਰਗਾਰਟਨ ਦਾ ਸਾਲਾਨਾ ਸਮਾਗਮ ਮਨਾਇਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਕਿੰਡਰਗਾਰਟਨ ਵਿੰਗ ਦੇ ਛੋਟੇ ਛੋਟੇ ਬੱਚਿਆਂ ਨੇ ਕਿੰਡਰਗਾਰਟਨ ਦਾ ਸਾਲਾਨਾ ਸਮਾਗਮ ਸਕੂਲ ਦੇ ਸ਼ਾਨਦਾਰ ਆਟੋਡੋਰੀਅਮ ਵਿੱਚ ਕਰਵਾਇਆ ਗਿਆ । ਇਸ ਸਮਾਗਮ ਦਾ ਥੀਮ ਹੋਲੋ ਪੈਰਾਡਾਈਜ਼ “ਸਵਰਗ ਕੀ ਤਲਾਸ਼” ਰੱਖਿਆ ਗਿਆ। ਇਹ ਸਮਾਗਮ ਪਲੇਅ ਪੇਨ ਤੋਂ ਲੈਕੇ ਚੌਥੀ ਕਲਾਸ ਤੱਕ ਦੇ ਬੱਚਿਆਂ ਦਾ ਕਰਵਾਇਆ ਗਿਆ । ਇਸ ਸਮਾਗਮ ਵਿੱਚ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਿਰ ਸਨ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੰਤ ਬਾਬਾ ਪਰਮਾਨੰਦ ਜੀ (ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਬਾਬਾ ਹੁੰਦਾਲ ਜੀ, ਜੰਡਿਆਲਾ ਗੁਰੂ) ਅਤੇ ਸ. ਹਰਭਜਨ ਸਿੰਘ, ਈ.ਟੀ.ਓ. ਕੈਬਿਨਟ ਮੰਤਰੀ, ਪੰਜਾਬ ਸ਼ਾਮਿਲ ਹੋਏ । ਸਮਾਗਮ ਦੀ ਸ਼ੁਰੁਆਤ ਬੱਚਿਆਂ ਨੇ ਬੜੇ ਹੀ ਰਸਮਈ ਸ਼ਬਦ ਗਾਇਣ ਨਾਲ ਕੀਤੀ । ਉਪਰੰਤ ਛੋਟੇ ਛੋਟੇ ਬੱਚਿਆਂ ਨੇ ਬੜੇ ਹੀ ਪ੍ਰਭਾਵਸ਼ਾਲੀ ਵੱਖ ਵੱਖ ਡਾਂਸ ਪੇਸ ਕੀਤੇ । ਬੱਚਿਆਂ ਦੀ ਸਮਾਗਮ ਵਿੱਚ ਕਾਰਗੁਜਾਰੀ ਇੰਨੀ ਵਧੀਆਂ ਸੀ ਕਿ ਸਾਰੇ ਅੱਸ਼ ਅੱਸ਼ ਕਰ ਉਠੇ । ਬੱਚਿਆਂ ਨੇ ਆਪਣੀਆਂ ਡਾਂਸ ਪ੍ਰਫੋਮਸਾਂ, ਨਾਟਕ ਅਤੇ ਕੋਰੀਓਗ੍ਰਾਫੀਆਂ ਨਾਲ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੇ ਵਾਤਾਵਰਨ ਨੂੰ ਸੰਭਾਲਣ ਦਾ ਵੀ ਸੁਨੇਹਾ ਦਿੱਤਾ । ਇਸ ਫੰਕਸ਼ਨ ਵਿੱਚ ਸ੍ਰੀਮਤੀ ਅਮਨਦੀਪ ਕੌਰ, ਪਿੰ੍ਰਸੀਪਲ ਸੇਂਟ ਸੋਲਜ਼ਰ ਸਕੂਲ, ਚਵਿੰਡਾ ਦੇਵੀ, ਸ੍ਰੀਮਤੀ ਹਰਜਿੰਦਰਪਾਲ ਕੌਰ, ਪ੍ਰਿੰਸੀਪਲ ਸੇਂਟ ਸੋਲਜ਼ਰ ਸਕੂਲ, ਮਜੀਠਾ, ਸ਼੍ਰੀ ਪਮੋਦ ਭਾਟੀਆ, ਚੇਅਰਮੈਨ ਸਪੋਰਟਸ ਸੈਲ ਪੰਜਾਬ, ਸ੍ਰੀ ਅਸ਼ੋਕ ਭਾਟੀਆ, ਰਿਟਾਆਰਡ ਐਕਸਾਇਜ਼ ਡਿਪਾਰਟਮੈਂਟ, ਸ. ਸਰਬਜੀਤ ਸਿੰਘ ਡਿੰਪੀ, ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਸ. ਕ੍ਰਿਪਾਲ ਸਿੰਘ ਰਾਮਦੀਵਾਲੀ, ਹਰਦੇਵ ਸਿੰਘ, ਅਵਤਾਰ ਸਿੰਘ, ਐਮ.ਸੀ., ਮਾਸਟਰ ਧਰਮਿੰਦਰ ਸਿੰਘ, ਡੀ.ਐਸ.ਪੀ. ਕੁਲਦੀਪ ਸਿੰਘ, ਡੀ.ਐਸ.ਪੀ. ਸੁੱਚਾ ਸਿੰਘ ਬਲਵਿੰਦਰ ਸਿੰਘ ਭੋਲਾ ,ਸਕੂਲ ਦੇ ਐਲੂਮਨੀ ਸਟੂਡੈਂਟ ਡਾਕਟਰ ਸਤਪ੍ਰੀਤ ਸਿੰਘ,ਡਾਕਟਰ ਸੂਰਜ ਪਠਾਨੀਆ , ਸ਼੍ਰੀ ਰਾਜ ਕੁਮਾਰ ਮਲਹੋਤਰਾ ਜੀ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਉਪਰੰਤ ਸਕੂਲ ਦੇ ਐਮ.ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿੰ੍ਰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਬਿਹਤਰ ਕਾਰਗੁਜਾਰੀ ਤੇ ਅਧਿਆਪਕਾਂ ਦੀ ਮਿਹਨਤ ਨੁੰ ਸਰਾਹਿਆ ।ਇਸ ਮੌਕੇ ਵਾਈਸ ਪਿ੍ੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ੍ਰੀਮਤੀ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਸ੍ਰੀਮਤੀ ਨੀਲਾਕਸ਼ੀ ਗੁਪਤਾ ,ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review