9,10 ਅਤੇ 11 ਦਸੰਬਰ ਨੂੰ ਘੇਰਾਂਗੇ ਮੰਤਰੀ ਹਰਭਜਨ ਸਿੰਘ ਦਾ ਘਰ – ਜਥੇਬੰਦੀਆਂ
December 4th, 2023
| Post by :- Kuljit Singh Hans
| 165 Views
9,10 ਅਤੇ 11 ਦਸੰਬਰ ਨੂੰ ਘੇਰਾਂਗੇ ਮੰਤਰੀ ਹਰਭਜਨ ਸਿੰਘ ਦਾ ਘਰ – ਜਥੇਬੰਦੀਆਂ
ਜੰਡਿਆਲਾ ਗੁਰੂ ( ਕੁਲਜੀਤ ਸਿੰਘ) ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੰਘਰਸ਼ਸੀਲ ਨੌ ਮਜ਼ਦੂਰ ਜਥੇਬੰਦੀਆਂ ਵੱਲੋਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਾਇਆ ਹੋਇਆ ਹੈ । ਇਸ ਮੋਰਚੇ ਵੱਲੋਂ ਸੰਘਰਸ਼ ਵਿੱਚ ਤੇਜ਼ੀ ਲਿਆਉਣ ਅਤੇ ਮੰਗਾਂ ਪ੍ਰਤੀ ਸਰਕਾਰ ਤੇ ਦਬਾਅ ਬਣਾਉਣ ਲਈ 19 ਨਵੰਬਰ ਨੂੰ ਜੋਨਲ ਪੱਧਰੀ ਸਾਂਝੀਆਂ ਕਨਵੈਂਸ਼ਨਾਂ ਕੀਤੀਆਂ ਗਈਆ ਸਨ। ਹੁਣ ਅਗਲੀ ਕੜੀ ਵਜੋਂ 9,10 ਅਤੇ 11 ਦਸੰਬਰ ਨੂੰ ਮੰਤਰੀਆਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਮਜ਼ਦੂਰ ਮੰਗਾਂ ਮਸਲਿਆਂ ਸਬੰਧੀ ਮੰਤਰੀਆਂ ਨੂੰ 16 ਮੰਗਾਂ ਦਾ ਮੰਗ ਚਾਰਟ ਦਿੱਤਾ ਜਾ ਚੁੱਕਾ ਹੈ ਪਰ ਹਰਭਜਨ ਸਿੰਘ ਜੰਡਿਆਲਾ ਗੁਰੂ ਬਿਜਲੀ ਮੰਤਰੀ ਵੱਲੋਂ ਮੰਗ ਪੱਤਰ ਨਾ ਲੈਣ ਆਉਣ ਕਾਰਨ ਉਸ ਦੇ ਦਫਤਰ ਦੀ ਕੰਧ ਤੇ ਚਿਪਕਾ ਦਿੱਤਾ ਗਿਆ ਸੀ। ਘਿਰਾਓ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਜੰਡਿਆਲਾ ਗੁਰੂ ਵਿਖੇ ਹਰਭਜਨ ਸਿੰਘ ਮੰਤਰੀ ਸਾਹਿਬ ਦੇ ਘਰ ਦੇ ਮੂਹਰੇ ਤਿੰਨ ਦਿਨ ਧਰਨਾ ਚਲੇਗਾ। ਤਾਂ ਜੋ ਮਜ਼ਦੂਰਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੂੰ ਮੰਨਣ ਲਈ ਭਗਵੰਤ ਮਾਨ ਸਰਕਾਰ ਦਾ ਧਿਆਨ ਕੇਂਦਰਿਤ ਕਰਾਇਆ ਜਾ ਸਕੇ। ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਧਰਨੇ ਵਿੱਚ ਪਹੁੰਚ ਕੇ ਕਿਰਤੀ ਲੋਕਾਂ ਦੀ ਗੱਲ ਸੁਣਨ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਮੋਰਚਾ ਮੌਕੇ ਤੇ ਕੋਈ ਤਿੱਖਾ ਐਕਸ਼ਨ ਕਰ ਸਕਦਾ ਹੈ । ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review