ਸੁਲਤਾਨਪੁਰ ਲੋਧੀ ਵਿਖੇ ਗੋਲੀਕਾਂਡ ਦੇ ਵਿਰੋਧ ‘ਚ ਰੋਸ ਪ੍ਰਗਟ ਕਰਨ ਸਬੰਧੀ ਕੀਤੀ ਮੀਟਿੰਗ l ਹਲਕਾ ਇੰਚਾਰਜ਼ ਨੂੰ ਬਦਲਣ ਦਾ ਮੁੱਦਾ ਰਿਹਾ ਭਾਰੂ ਦੂਜੀਆਂ ਪਾਰਟੀਆ ਵਿਚੋਂ ਆਏ ਲੀਡਰ ਮਨਜ਼ੂਰ ਨਹੀਂ ਆਗੂ ਅਤੇ ਵਰਕਰ l ਜੰਡਿਆਲਾ ਗੁਰੂ ਕੁਲਜੀਤ ਸਤਿ
December 3rd, 2023 | Post by :- | 256 Views

ਸੁਲਤਾਨਪੁਰ ਲੋਧੀ ਵਿਖੇ ਗੋਲੀਕਾਂਡ ਦੇ ਵਿਰੋਧ ‘ਚ ਰੋਸ ਪ੍ਰਗਟ ਕਰਨ ਸਬੰਧੀ ਕੀਤੀ ਮੀਟਿੰਗ l
ਹਲਕਾ ਇੰਚਾਰਜ਼ ਨੂੰ ਬਦਲਣ ਦਾ ਮੁੱਦਾ ਰਿਹਾ ਭਾਰੂ
ਦੂਜੀਆਂ ਪਾਰਟੀਆ ਵਿਚੋਂ ਆਏ ਲੀਡਰ ਮਨਜ਼ੂਰ ਨਹੀਂ ਆਗੂ ਅਤੇ ਵਰਕਰ l

ਜੰਡਿਆਲਾ ਗੁਰੂ ਕੁਲਜੀਤ ਸਤਿ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

, ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਪੁਲਿਸ ਵਲੋਂ ਕੀਤੀ ਗਈ ਫਾਈਰਿੰਗ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਅੱਜ ਐਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਬੰਡਾਲਾ ਦੀ ਅਗਵਾਈ ਵਿਚ ਜੰਡਿਆਲਾ ਗੁਰੂ ਹਲਕੇ ਦੇ ਆਗੂਆਂ ਨਾਲ 8 ਦਸੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਰੋਸ ਪ੍ਰਗਟ ਕਰਨ ਜਾਣ ਸਬੰਧੀ ਮੀਟਿੰਗ ਕੀਤੀ ਗਈ।ਇਸ ਦੌਰਾਨ ਜਥੇਦਾਰ ਅਮਰਜੀਤ ਸਿੰਘ ਬੰਡਾਲਾ ਨੇ ਕਿਹਾ ਕਿ 1984 ਸ੍ਰੀ ਅਕਾਲ ਤਖਤ ਸਾਹਿਬ ਤੇ ਤਤਕਾਲੀ ਕਾਂਗਰਸ ਦੀ ਸਰਕਾਰ ਵਲੋਂ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਸਨ ਅਤੇ ਉਸ ਤੋਂ ਬਆਦ ਸੁਲਤਾਨਪੁਰ ਲੋਧੀ ਦੇ ਗੁਰੂ ਘਰ ਵਿਚ ਪੰਜਾਬ ਪੁਲਿਸ ਵਲੋਂ ਜੁੱਤੀਆਂ ਸਮੇਤ ਅੰਦਰ ਵੜ੍ਹ ਕੇ ਫਾਈਰਿੰਗ ਕੀਤੀ ਗਈ ਜੋ ਨਿੰਦਾਯੋਗ ਅਤੇ ਅਤਿ ਘਿਨੌਣੀ ਸਿੱਖ ਦੇ ਹਿਰਦਿਆਂ ਨੂੰ ਵੰਲੂਧਰਣ ਵਾਲੀ ਘਟਨਾ ਵਾਪਰੀ ਹੈ। ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨ੍ਹਾਂ ਹੀ ਘੱਟ ਹੈ ਅਤੇ ਸੂਬੇ ਦਾ ਮੁੱਖ ਮੰਤਰੀ ਵੀ ਸਿੱਖ ਹੈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਜੰਡਿਆਲਾ ਗੁਰੂ ਹਲਕੇ ਦਾ ਮੌਜੂਦਾ ਇੰਚਾਰਜ਼ ਵੀ ਬਦਲਣ ਦਾ ਮੁੱਦਾ ਭਾਰੂ ਰਿਹਾ ਅਤੇ ਸਾਰੇ ਹੀ ਆਗੂਆਂ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਜਿਹੜਾ ਮਰਜੀ ਨਵਾਂ ਹਲਕਾ ਇੰਚਾਰਜ਼ ਲਗਾਉ ਪਰ ਉਹ ਹਰੇਕ ਆਗੂ ਅਤੇ ਵਰਕਰ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੋਵੇ ਅਤੇ ਨਿਧੜਕ ਹੋਵੇ। ਜਿਹੜਾ ਮੌਜੂਦਾ ਹਲਕਾ ਇੰਚਾਰਜ਼ ਹੈ ਉਹ ਕਿਸੇ ਵੀ ਆਗੂ ਜਾਂ ਵਰਕਰ ਦੇ ਦੱੁਖ ਸੁੱਖ ਦਾ ਭਾਈਵਾਲ ਨਹੀਂ ਬਣਦਾ ਸਗੋਂ ਹਫਤੇ ਦੇ ਸਾਰੇ ਦਿਨ ਚੰਡੀਗੜ੍ਹ ਅਤੇ ਇੱਕ ਦਿਨ ਹਲਕੇ ਵਿਚ ਉਹ ਆਪਣੇ ਖਾਸ ਲੋਕਾਂ ਨਾਲ ਰਹਿੰਦਾ ਹੈ । ਕਿਸੇ ਵੀ ਆਗੂ ਜਾਂ ਵਰਕਰ ਨਾਲ ਰਾਬਤਾ ਨਹੀਂ ਰੱਖਦਾ। ਹਲਕਾ ਲਵਾਰਿਸ ਹੋਇਆ ਪਿਆ ਹੈ ਜੇਕਰ ਏਸੇ ਤਰ੍ਹਾਂ ਰਿਹਾ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ ਅਤੇ ਜਿੱਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਵੀ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਹਲਕਾ ਇੰਚਾਰਜ਼ ਲਗਾਉਣ ਸਮੇਂ ਸਾਡੀ ਸਲਾਹ ਜ਼ਰੂਰ ਲਈ ਜਾਂਦੀ ਹੈ ਪਰ ਮਰਜੀ ਫਿਰ ਹਾਈ ਕਮਾਂਡ ਆਪਣੀ ਕਰਦੀ ਹੈ ਤਾਂ ਫਿਰ ਸਲਾਹ ਲੈਣ ਦਾ ਕੀ ਫਾਇਦਾ ਹੈ । ਫਿਰ ਪਾਰਟੀ ਦੇ ਨਾਲ ਜੁੜੇ ਕਰਕੇ ਸਾਨੂੰ ਦਿੱਤੇ ਗਏ ਹਲਕੇ ਇੰਚਾਰਜ਼ ਨਾਲ ਤੁਰਨਾ ਪੈਂਦਾ ਹੈ। ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਹਲਕਾ ਇੰਚਾਰਜ਼ ਸਬੰਧੀ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਤੇ ਚੇਅਰਮੈਨ ਗੁਰਜਿੰਦਰ ਸਿੰਘ ਢੱਪਈਆਂ, ਤੇਜਿੰਦਰ ਸਿੰਘ ਮਹਿਤਾ, ਬਲਦੇਵ ਸਿੰਘ, ਅਠਵਾਲ, ਜਤਿੰਦਰ ਸਿੰਘ ਲੱਧਾ ਮੁੰਡਾ ਜਨਲਰ ਸਕੱਤਰ ਬੀ.ਸੀ. ਵਿੰਗ, ਸੁਰਿੰਦਰਪਾਲ ਸਿੰਘ ਸਰਕਲ ਪ੍ਰਧਾਨ ਜੰਡਿਆਲਾ ਗੁਰੂ ਦਿਹਾਤੀ, ਸੰਤ ਸਰੂਪ ਸਿੰਘ ਸਹਿਰੀ ਪ੍ਧਾਨ , ਸਵਿੰਦਰ ਸਿੰਘ ਚੰਦੀ ਸਲਾਹਕਾਰ ਕੇਮਟੀ ਮੈਬਰ ਗੁਲਜ਼ਾਰ ਸਿੰਘ ਧੀਰੇਕੋਟ, ਜੋਧਵੀਰ ਸਿੰਘ ਧੋਧਾ ਪ੍ਰਧਾਨ ਸਰਕਲ ਤਰਸਿੱਕਾ ਯੂਥ, ਮਨਜਿੰਦਰ ਸਿੰਘ ਭੀਰੀ, ਦਲਬੀਰ ਸਿੰਘ, ਪ੍ਰਿੰਸੀਪਲ ਨੌਨਿਹਾਲ ਸਿੰਘ, ਸਮਸ਼ੇਰ ਸਿੰਘ, ਯਾਦ ਸਿੰਘ ਤਰਸਿੱਕਾ, ਜੁਝਾਰ ਸਿੰਘ ਸਰਪੰਚ,ਮਨਜੀਤ ਸਿੰਘ ਪੰਧੇਰ ਸਾਬਕਾ ਸਰਪੰਚ, ਡਿਪਟੀ ਮਾਲੋਵਾਲ, ਧਰਮ ਸਿੰਘ, ਅਮਰੀਕ ਸਿੰਘ, ਨੰਬਰਦਾਰ ਮੋਹਕਮ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰੰਘ, ਮੇਜਰ ਸਿੰਘ, ਜਗਤਾਰ ਸਿੰਘ, ਬਲਵੰਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਬਲਰਾਜ ਸਿੰਘ, ਦਲਜੀਤ ਸਿੰਘ, ਹਰਦੇਵ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਜਸਵੀਰ ਸਿੰਘ, , ਗੁਰਮੇਜ ਸਿੰਘ ਮੱਖਣਵਿੰਡੀ ਆਦਿ ਆਗੂ ਹਾਜ਼ਰ ਸਨ।
———–0———–
ਫੋਟੋ ਕੈਪਸ਼ਨ; ਮੀਟਿੰਗ ਦੌਰਾਨ ਅਕਾਲੀ ਦਲ ਦੇ ਆਗੂਆਂ ਦਾ ਇੱਕਠ l

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review