ਪੀ ਐੱਸ ਐਮ ਐਸ ਯੂ ਵੱਲੋਂ ਚਲਦੀ ਹੜਤਾਲ 24ਵੇਂ ਦਿਨ ਵਿੱਚ ਦਾਖਲ ਅਤੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਭਰਵੀਂ ਰੋਸ ਰੈਲੀ ਉਪਰੰਤ ਭਗਵੰਤ ਮਾਨ ਸਰਕਾਰ ਦੀ ਝੂਠ ਦੀ ਪੰਡ ਦਾ ਘੜਾ ਭੱਨ ਕੇ ਰੋਸ ਵਿਖਾਵਾ ਕੀਤਾ ਗਿਆ
December 1st, 2023 | Post by :- | 169 Views

*ਪੀ ਐੱਸ ਐਮ ਐਸ ਯੂ ਵੱਲੋਂ ਚਲਦੀ ਹੜਤਾਲ 24ਵੇਂ ਦਿਨ ਵਿੱਚ ਦਾਖਲ ਅਤੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਭਰਵੀਂ ਰੋਸ ਰੈਲੀ ਉਪਰੰਤ ਭਗਵੰਤ ਮਾਨ ਸਰਕਾਰ ਦੀ ਝੂਠ ਦੀ ਪੰਡ ਦਾ ਘੜਾ ਭੱਨ ਕੇ ਰੋਸ ਵਿਖਾਵਾ ਕੀਤਾ ਗਿਆ

ਜੰਡਿਆਲਾ ਗੁਰੂ ਕੁਲਜੀਤ ਸਿੰਘ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋ ਸਰਕਾਰੀ ਮੁਲਾਜਮਾਂ ਦੀਆਂ ਜਾਇਜ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨਾ,ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ,15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਭੱਤਿਆਂ ਸਮੇਤ ਜਾਰੀ ਕਰਨਾ , 17.07.2020 ਤੋਂ ਬਾਅਦ ਕੇਂਦਰੀ ਪੈਟਰਨ ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ, ਅਤੇ 04—09—14 ਏ.ਸੀ.ਪੀ. ਸਕੀਮ ਬਹਾਲ ਕਰਨਾ,ਟਾਈਪ ਟੈਸਟ ਦੀ ਸ਼ਰਤ ਹਟਾ ਕੇ ਕੰਪਿਊਟਰ ਕੋਰਸ ਲਾਗੂ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ,37 ਤਰਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨਾ ਆਦਿ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾ ਪ੍ਰਤੀ ਕੋਈ ਹਾਂ—ਪੱਖੀ ਹੁੰਗਾਰਾ ਨਾ ਦੇਣ ਕਾਰਣ, ਸੂਬਾ ਬਾਡੀ ਵੱਲੋਂ ਮਿਤੀ: 06.12.2023 ਤੱਕ ਕਲਮਛੋੜ ਹੜਤਾਲ ਵਿੱਚ ਵਾਧਾ ਕੀਤਾ ਗਿਆ ਹੈ।
ਜਿਸ ਦੀ ਜਾਣਕਾਰੀ ਦੇਂਦੇ ਹੋਏ ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਪੀ ਐੱਸ ਐਮ ਐਸ ਯੂ ਨੇ ਦੱਸਿਆ ਕਿ ਮਿਤੀ 08/11/23 ਤੋਂ ਲਗਾਤਾਰ ਚਲਦੀ ਕਲਮਛੋੜ ਹੜਤਾਲ ਦੀ ਲੜੀ ਤਹਿਤ ਅੱਜ ਮਿਤੀ: 01.12.2023 ਨੂੰ 24ਵੇਂ ਦਿਨ ਵੀ ਦੇ ਜਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ/ਸਾਂਝਾ ਮੁਲਾਜ਼ਮ ਮੰਚ ਵਿੱਚ ਸ਼ਾਮਿਲ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋਂ ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕਰਕੇ ਪੰਜਾਬ ਖਿਲਾਫ ਜ਼ੋਰਦਾਰ ਭਰਵੀਂ ਰੋਸ ਰੈਲੀ ਕੀਤੀ ਗਈ ਰੈਲੀ ਉਪਰੰਤ ਭਗਵੰਤ ਮਾਨ ਸਰਕਾਰ ਦਾ ਝੂਠ ਦੀ ਪੰਡ ਦਾ ਘੜਾ ਭੱਨ ਕੇ ਰੋਸ ਵਿਖਾਵਾ ਕੀਤਾ ਗਿਆ।
ਇਸ ਰੋਸ ਰੈਲੀ ਵਿੱਚ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਅਸ਼ਨੀਲ ਕੁਮਾਰ ਸ਼ਰਮਾਂ ਜਿਲਾ ਮੁੱਖ ਸਲਾਹਕਾਰ,ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ,,ਭਰਾਤਰੀ ਜਥੇਬੰਦੀਆਂ ਦੇ ਆਗੂ ਸੁਰਜੀਤ ਸਿੰਘ ਗੋਰਾਇਆ , ਕਾਲੀਆ,ਗੁਰਪ੍ਰੀਤ ਸਿੰਘ ਰਿਆੜ,ਰਕੇਸ਼ ਕੁਮਾਰ,ਗੁਰਬਿੰਦਰ ਸਿੰਘ ਖਹਿਰਾ,ਨਰਿੰਦਰ ਸਿੰਘ,ਜਤਿਨ ਸਰਮਾ ਸਮੇਤ ਵੱਖ ਵੱਖ ਵਿਭਾਗਾਂ ਤੋਂ ਅਤੁੱਲ ਸ਼ਰਮਾਂ,ਕੁਲਦੀਪ ਸਿੰਘ, ਜਰਨੈਲ ਸਿੰਘ, ਦੀਪਕ ਅਰੋੜਾ,ਮੁਨੀਸ਼ ਕੁਮਾਰ ਸ਼ਰਮਾਂ,ਗੁਰਮੁੱਖ ਸਿੰਘ ਚਾਹਲ, ਤੇਜਿੰਦਰ ਸਿੰਘ ਛੱਜਲਵੱਡੀ,ਸੰਦੀਪ ਅਰੋੜਾ,ਬਿਕਰਮਜੀਤ ਸਿੰਘ,ਮਲਕੀਅਤ ਸਿੰਘ,ਤੇਜਿੰਦਰ ਕੁਮਾਰ,ਅਕਾਸ਼ਦੀਪ ਮਹਾਜਨ,ਰੋਬਿੰਦਰ ਸ਼ਰਮਾਂ, ਜਗਜੀਵਨ ਸ਼ਰਮਾਂ,ਗੁਰਦਿਆਲ ਸਿੰਘ, ਰਾਹੁਲ ਸ਼ਰਮਾ,ਨਵਨੀਤ ਸ਼ਰਮਾਂ,ਹਰਸਿਮਰਨ ਸਿੰਘ ਹੀਰਾ,ਸ਼ਮਸ਼ੇਰ ਸਿੰਘ, ਕੁਲਬੀਰ ਸਿੰਘ,ਹਸ਼ਵਿੰਦਰਪਾਲ ਸਿੰਘ,ਦਵਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ,ਜਿਮੀ ਬਧਵਾਰ, ਸੁਰਿੰਦਰ ਸਿੰਘ,ਜਗਜੀਤ ਸਿੰਘ ਆਦਿ ਬਹੁਤ ਸਾਰੇ ਮੁਲਾਜ਼ਮ ਆਗੂ ਹਾਜ਼ਰ ਸਨ।
ਵੱਲੋਂ:-
ਜਗਦੀਸ਼ ਠਾਕੁਰ ਜਨਰਲ ਸਕੱਤਰ
ਪੀ ਐੱਸ ਐਮ ਐਸ ਯੂ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review