ਮਲਵਿੰਦਰ ਦੀ ਪੁਸਤਕ ‘ਚੁੱਪ ਦਾ ਮਰਮ ਪਛਾਣੀਏ” ਉਪਰ ਵਿਚਾਰ ਚਰਚਾ ਸਮਾਗਮ 3 ਨੂੰ
December 1st, 2023 | Post by :- | 121 Views

ਬਾਬਾ ਬਕਾਲਾ ਸਾਹਿਬ 30 ਨਵੰਬਰ (ਮਨਬੀਰ ਸਿੰਘ ) ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮਲਵਿੰਦਰ ਦੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ” ਉਪਰ ਵਿਚਾਰ ਚਰਚਾ ਸਮਾਗਮ ਮਿਤੀ 3 ਦਸੰਬਰ 2023 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ । ਸਭਾ ਦੇ ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਦੀ ਸੂਚਨਾ ਅਨੁਸਾਰ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ: ਆਸਾ ਸਿੰਘ ਘੁੰਮਣ (ਸਾਬਕਾ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ), ਸ਼ੇਲਿੰਦਰਜੀਤ ਸਿੰਘ ਰਾਜਨ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ), ਡਾ: ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ) ਅਤੇ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਸ਼ੁਸ਼ੋਭਿਤ ਹੋਣਗੇ । ਪੁਸਤਕ ਉਪਰ ਡਾ: ਮੋਹਣ ਬੇਗੋਵਾਲ ਅਤੇ ਸੰਤੋਖ ਸਿੰਘ ਗੁਰਾਇਆ ਪੇਪਰ ਪੜ੍ਹਣਗੇ, ਜਦਕਿ ਪੁਸਤਕ ਉਪਰ ਡਾ: ਭੁਪਿੰਦਰ ਸਿੰਘ ਫੇਰੂਮਾਨ, ਬਲਜਿੰਦਰ ਮਾਂਗਟ, ਜਸਵੰਤ ਧਾਪ, ਸਤਿੰਦਰ ਓਠੀ, ਹਰਜੀਤ ਸਿੰਘ ਸੰਧੂ, ਹਰਮੀਤ ਆਰਟਿਸਟ, ਵਜ਼ੀਰ ਸਿੰਘ ਰੰਧਾਵਾ, ਭਗਤ ਨਰਾਇਣ ਵਿਚਾਰ ਚਰਚਾ ਕਰਨਗੇ । ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ । ਆਪ ਸਭ ਨੂੰ ਪੱੁਜਣ ਲਈ ਹਾਰਦਿਕ ਸੱਦਾ ਹੈ ਜੀ ।
ਫੋਟੋ :-ਮਨਬੀਰ
ਪੁਸਤਕ ‘ਚੁੱਪ ਦਾ ਮਰਮ ਪਛਾਣੀਏ” ਅਤੇ ਮਲਵਿੰਦਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review