ਪਿੰਡ ਤਾਲਾਵਾਂ ਵਿੱਚ ਬਿਨਾਂ ਸੂਚਨਾ ਦਿੱਤੇ ਕੱਟੇ ਜਾ ਰਹੇ ਹਨ ਬਿਜਲੀ ਕੁਨੈਕਸ਼ਨ:ਵਿਰਦੀ।
November 30th, 2023 | Post by :- | 141 Views

ਪਿੰਡ ਤਾਲਾਵਾਂ ਵਿੱਚ ਬਿਨਾਂ ਸੂਚਨਾ ਦਿੱਤੇ ਕੱਟੇ ਜਾ ਰਹੇ ਹਨ ਬਿਜਲੀ ਕੁਨੈਕਸ਼ਨ:ਵਿਰਦੀ।

ਜੰਡਿਆਲਾ ਗੁਰੂ 30 ਨਵੰਬਰ (ਕੁਲਜੀਤ ਸਿੰਘ ) ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਵਿਰਦੀ ਪਿੰਡ ਤਾਰਾਗੜ੍ਹ ਜੰਡਿਆਲਾ ਗੁਰੂ ਨੇ ਦੱਸਿਆ ਕਿ ਮੈਂ ਕੁੱਝ ਦਿਨਾਂ ਤੋਂ ਛੱਤਸੀਗੜ੍ਹ ਗਿਆ ਹੋਇਆ ਸੀ ਤੇ ਬੀਤੇ ਕੱਲ੍ਹ ਸ਼ਾਮ ਨੂੰ ਮੈਨੂੰ ਮੇਰੇ ਘਰ ਤੋਂ ਫੋਨ ਆਇਆ ਕਿ ਘਰ ਬਿਜਲੀ ਨਹੀਂ ਆ ਰਹੀ ਲੱਗਦਾ ਕੋਈ ਫਾਲਟ ਪੈ ਗਿਆ ਹੈ ਅਤੇ ਮੈਂ ਪ੍ਰੀਵਾਰ ਨੂੰ ਕਿਹਾ ਕਿ ਤੁਸੀਂ ਪਿੰਡ ਵਿਚੋਂ ਕੋਈ ਬਿਜਲੀ ਬਣਾਉਣ ਵਾਲਾ ਕਾਰੀਗਰ ਬੁਲਾ ਕੇ ਠੀਕ ਕਰਵਾ ਲਵੋ ਲੇਕਿਨ ਕਾਰੀਗਰ ਨਾ ਮਿਲਿਆ ਤਾਂ ਜਦੋਂ ਕਿ ਪ੍ਰੀਵਾਰ ਨੂੰ ਬਾਹਰ ਬਜ਼ਾਰ ਵਿੱਚ ਖੜੀਆਂ ਔਰਤਾਂ ਨੇ ਦੱਸਿਆ ਕਿ ਬਿਜਲੀ ਮਹਿਕਮੇ ਵਾਲੇ ਤੁਹਾਡੇ ਮੀਟਰ ਦੀਆਂ ਤਾਰਾਂ ਕੱਟ ਗਏ ਹਨ ਜਦੋਂ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬਿਜਲੀ ਮਹਿਕਮੇ ਵੱਲੋਂ ਨਾਂ ਤਾਂ ਖਪਤਕਾਰ ਦੇ ਘਰ ਕੋਈ ਸੂਚਨਾ ਦਿੱਤੀ ਗਈ ਅਤੇ ਨਾ ਹੀ ਇਸ ਮੀਟਰ ਦਾ ਕੋਈ ਬਿਲ ਪੈਡਿੰਗ ਹੈ ਜਦੋਂ ਇਸ ਸਬੰਧੀ ਬਿਜਲੀ ਮਹਿਕਮੇ ਨਾਲ ਸਬੰਧਤ ਸੁਖਵਿੰਦਰ ਸਿੰਘ ਜੇ ਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਐਕਸੀਅਨ ਸਾਹਬ ਨੇ ਲਿਸਟ ਦਿੱਤੀ ਉਸੇ ਆਧਾਰ ਤੇ ਤਾਰਾਂ ਕੱਟੀਆਂ ਗਈਆਂ ਹੋਣਗੀਆਂ ਤੁਸੀਂਂ ਲਾਈਨਮੈਨ ਲਖਵਿੰਦਰ ਸਿੰਘ ਨੂੰ ਪੁੱਛ ਲਵੋ ਜਦੋਂ ਲਾਈਨਮੈਨ ਲਖਵਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਸ ਕਿਹਾ ਕਿ ਤੁਸੀਂ ਆਪਣੇ ਮੀਟਰ ਨੰਬਰ ਦੱਸੋ ਜਦੋਂ ਉਸ ਵੱਲੋਂ ਲਿਸਟ ਚੈਕ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਤੁਹਾਡਾ ਇਸ ਲਿਸਟ ਵਿੱਚ ਨਾਮ ਨਹੀਂ ਮੈਂ ਮੀਟਰ ਕੱਟਣ ਵਾਲੇ ਨੂੰ ਹੋਰ ਕਿਸੇ ਦਾ ਮੀਟਰ ਕੱਟਣ ਲਈ ਕਿਹਾ ਗਿਆ ਸੀ ਜਦੋਂ ਇਸ ਸਬੰਧੀ ਐਕਸੀਅਨ ਸਾਹਬ ਜੰਡਿਆਲਾ ਗੁਰੂ ਨਾਲ ਗੱਲ ਕੀਤੀ ਗਈ ਤਾਂਂ ਉਨ੍ਹਾਂ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਖਪਤਕਾਰ ਨੂੰ ਬਿਨ੍ਹਾਂ ਸੂਚਨਾ ਬਿਨ੍ਹਾਂ ਡਿਫਾਲਟਰ ਮੀਟਰ ਕੱਟਣ ਵਾਲੇ ਮੁਲਾਜ਼ਮਾਂ ਤੇ ਆਮ ਆਦਮੀ ਦੀ ਸਰਕਾਰ ਵੱਲੋਂ ਅਤੇ ਬਿਜਲੀ ਮਹਿਕਮੇ ਵੱਲੋਂ ਕੀ ਆਮ ਆਦਮੀ ਨੂੰ ਇਨਸਾਫ ਦੇਣ ਲਈ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਘਰ ਵਿੱਚ ਇਕੱਲੀਆਂ ਔਰਤਾਂ ਹੋਣ ਕਾਰਨ ਉਨ੍ਹਾਂ ਔਰਤਾਂ ਦੇਰ ਸ਼ਾਮ ਤੱਕ ਭਾਰੀ ਮੁਸਕਲ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review