ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਅਧਿਆਪਕਾਂ ਦਾ ਨੈਸ਼ਨਲ ਪੱਧਰ ਤੇ ਹੋਇਆ ਸਨਮਾਨ
November 28th, 2023 | Post by :- | 193 Views

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਅਧਿਆਪਕਾਂ ਦਾ ਨੈਸ਼ਨਲ ਪੱਧਰ ਤੇ ਹੋਇਆ ਸਨਮਾਨ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਵਿਦਿਆ ਦੇ ਪ੍ਰਸਾਰ ਲਈ ਪ੍ਰਾਈਵੇਟ ਸਕੂਲ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ l ਇਹਨਾਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਲਈ ਦਿਨ ਰਾਤ ਸਖਤ ਮਿਹਨਤ ਕਰਦੇ ਹਨ l ਫੈਪ( ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ) ਦੁਆਰਾ ਅਜਿਹੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ l ਇਸ ਸਨਮਾਨ ਸਮਾਰੋਹ ਨੂੰ ਕਰਵਾਉਣ ਵਿੱਚ ਫੈਡਰੇਸ਼ਨ ਦੇ ਡਾਇਰੈਕਟਰ ਸ.
ਜਗਜੀਤ ਸਿੰਘ ਧੂਰੀ ਜੀ ਦਾ ਬੜਾ ਅਹਿਮ ਯੋਗਦਾਨ ਹੁੰਦਾ ਹੈ l ਇਸ ਸਾਲ 26 ਨਵੰਬਰ 2023 ਨੂੰ ਕਰਵਾਏ ਗਏ ਅਵਾਰਡ ਸਮਾਰੋਹ ਵਿੱਚ ਡਾ.ਰਾਜਕੁਮਾਰ ਰੰਜਨ ਸਿੰਘ ( ਕੇਂਦਰੀ ਮੰਤਰੀ ਬਾਹਰਲੇ ਮਸਲੇ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ l ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਅਧਿਆਪਕਾ ਸ਼੍ਰੀਮਤੀ ਜਸਵਿੰਦਰ ਕੌਰ ਨੂੰ ਇਸ ਮੌਕੇ “ਇਨੋਵੇਟਿਵ ਬੈਸਟ ਟੀਚਰ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆl ਇਹ ਐਵਾਰਡ ਉਹਨਾਂ ਦੀ ਕਾਬਲੀਅਤ,ਸਖਤ ਮਿਹਨਤ, ਵਿਸ਼ੇ ਦੀ ਮੁਹਾਰਤ, ਵਿਦਿਆਰਥੀਆਂ ਦਾ ਸਹੀ ਮਾਲਗ ਦਰਸ਼ਨ ਕਰਨ ਆਦਿ ਦੇ ਗੁਣਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆl
ਇੰਟਰਨੈਸ਼ਨਲ ਫਤਿਹ ਅਕੈਡਮੀ ਹਰ ਸਾਲ ਆਪਣੇ ਅਜਿਹੇ ਅਧਿਆਪਕਾਂ ਦਾ ਨਾਂ ਐਵਾਰਡ ਲਈ ਨਾਮਜ਼ਦ ਕਰਦੀ ਹੈ,ਜਿਨਾਂ ਨੇ ਸੱਚਮੁੱਚ ਹੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਵਿਦਿਆਰਥੀਆਂ ਵਿੱਚ ਬਾਕਮਾਲ ਬਦਲਾਅ ਲਿਆਂਦਾ ਹੋਵੇl ਸਮਾਜ ਨੂੰ ਅਜਿਹੇ ਅਧਿਆਪਕਾਂ ਦਾ ਸਦਾ ਰਿਣੀ ਰਹਿਣਾ ਚਾਹੀਦਾ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਕ ਚੰਗਾ ਅਧਿਆਪਕ ਹੀ ਦੇਸ਼ ਦੇ ਨਿਰਮਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ l ਇਸ ਸਮਾਰੋਹ ਵਿੱਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਤੇ ਵਾਈਸ ਚੇਅਰ ਪਰਸਨ ਸ੍ਰੀਮਤੀ ਰਵਿੰਦਰ ਕੌਰ ਜੀ ਨੇ ਉਚੇਚੇ ਤੌਰ ਤੇ ਭਾਗ ਲਿਆ l ਉਹ ਸਦਾ ਹੀ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹੋਰ ਉਤਸਾਹਿਤ ਕਰਨ ਲਈ ਮੌਕੇ ਤੇ ਜਰੂਰ ਹਾਜ਼ਰ ਹੁੰਦੇ ਹਨ l ਸਕੂਲ ਪ੍ਰਬੰਧਕਾਂ ਦਾ ਇਸ ਤਰ੍ਹਾਂ ਮੌਕੇ ਤੇ ਹਾਜ਼ਰ ਹੋਣ ਨਾਲ ਅਧਿਆਪਕ ਦਾ ਮਨੋਬਲ ਹੋਰ ਵੱਧਦਾ
ਹੈ ਤੇ ਹੋਰ ਚੰਗਾ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ l

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review