ਨਰਿੰਦਰ ਸਿੰਘ ਪੰਨੂ ਦੀਆਂ ਦੋ ਕਿਤਾਬਾਂ ਲੋਕ ਅਰਪਨ
November 27th, 2023 | Post by :- | 305 Views

 

ਬਾਬਾ ਬਕਾਲਾ ਸਾਹਿਬ 27 ਨਵੰਬਰ (ਮਨਬੀਰ ਸਿੰਘ)
ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਭਾਈ ਮੋਹਣ ਸਿੰਘ ਵੈਦ ਯਾਦਗਿਰੀ ਲਾਇਬਰੇਰੀ, ਤਰਨ ਤਾਰਨ ਵਿਖੇ ਸਰਦਾਰ ਨਰਿੰਦਰ ਸਿੰਘ ਪੰਨੂ ਦੀਆਂ ਦੋ ਕਿਤਾਬਾਂ “ਦਸ ਕਿੱਲੇ ਜ਼ਮੀਨ” ਅਤੇ “ਮੇਰਾ ਪੀਟ” ਸਰਦਾਰ ਬਲਬੀਰ ਸਿੰਘ ਭੈਲ ਕੀਰਤ ਪ੍ਰਤਾਪ ਪੰਨੂ, ਜਸਬੀਰ ਸਿੰਘ ਝਬਾਲ, ਹਰਦਿਆਲ ਸਿੰਘ ਪੰਨੂ, ਬਰਕਤ ਸਿੰਘ ਵੋਹਰਾ, ਜਸਵਿੰਦਰ ਸਿੰਘ ਢਿੱਲੋ ਤੇ ਕਾਬਲ ਸਿੰਘ ਖੱਬੇ ਡੋਗਰਾ ਦੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਦੀ ਚਰਚਾ ਕਰਦੇ ਹੋਏ ਕੀਰਤ ਪ੍ਰਤਾਪ ਸਿੰਘ ਪੰਨੂੰ ਨੇ ਪਰਚਾ ਪੜ੍ਹਿਆ। ਇਸ ਤੋਂ ਉਪਰੰਤ ਕਵੀ ਦਰਬਾਰ ਹੋਇਆ। ਜਿਸ ਵਿੱਚ ਹੇਠ ਲਿਖੇ ਕਵੀਆਂ ਨੇ ਸ਼ਮੂਲੀਅਤ ਕੀਤੀ। ਸੁਖਵਿੰਦਰ ਸਿੰਘ ‘ਖਾਰਾ’ ਬਲਬੀਰ ਸਿੰਘ ‘ਬੇਲੀ’ ਕਵਲਜੀਤ ਸਿੰਘ ਢਿੱਲੋਂ, ਕਵਲਜੀਤ ਕੌਰ ‘ਢਿੱਲੋਂ’ ਦਬੁਰਜੀ, ਮੱਖਣ ਸਿੰਘ ਭੈਣੀਵਾਲ, ਹਰਕੀਰਤ ਸਿੰਘ ਬਾਹੂ, ਅਜੀਤ ਸਿੰਘ ਨਬੀਪੁਰੀ,ਕਾਕਾ ਨਕਸ਼ਦੀਪ ਸਿੰਘ, ਨਿਸ਼ਾਨ ਸਿੰਘ ਹਰਦਰਸ਼ਨ ਸਿੰਘ ਕਮਲ, ਮਨਦੀਪ ਸਿੰਘ ਰਾਜਨ, ਨਿਸ਼ਾਨ ਸਿੰਘ, ਜਗਜੀਤ ਸਿੰਘ ਖਹਿਰਾ, ਮਾਸਟਰ ਜਸਵਿੰਦਰ ਸਿੰਘ ਚਾਹਲ, ਕਾਮਰੇਡ ਚਰਨ ਸਿੰਘ, ਇਤਿਹਾਸਕਾਰ ਏ:ਐਸ ਦਲੇਰ, ਗੁਰਮੀਤ ਸਿੰਘ ਨੂਰ ਦੀ, ਦੀਦਾਰ ਸਿੰਘ, ਮਨਦੀਪ ਕੌਰ, ਪਰਜਿੰਦਰ ਕੌਰ ਕਲੇਰ, ਦਵਿੰਦਰ ਸਿੰਘ ਕਲੇਰ, ਪੱਤਰਕਾਰ ਤਰਸੇਮ ਸਿੰਘ ਭੋਪਾਲ, ਮਨਜਿੰਦਰ ਸਿੰਘ ਕਾਲਾ ਆਪਣੀਆਂ ਆਪਣੀਆਂ ਰਚਨਾਵਾਂ ਸੁਣਾਈਆਂ। ਸਟੇਜ ਦੀ ਸੇਵਾ ਹਰਭਜਨ ਸਿੰਘ ਭਗਤ ਵੱਲੋਂ ਨਿਭਾਈ ਗਈ। ਅੰਤ ਵਿੱਚ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਸਰਦਾਰ ਬਲਵੀਰ ਸਿੰਘ ਭੈਲ ਜੀ ਵੱਲੋਂ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review