ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਡੀ ਸੀ ਮੋਹਾਲੀ ਨੇ ਆਪਣਾ ਜਨਮ ਦਿਨ ਅਨੋਖੇ ਢੰਗ ਨਾਲ ਮਨਾਇਆ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਜਨਮ ਦਿਨ ਮੌਕੇ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ
ਐਸ ਏ ਐਸ ਨਗਰ, 21 ਨਵੰਬਰ: ਕੁਲਜੀਤ ਸਿੰਘ
ਕੁਦਰਤ ਅਤੇ ਪਸ਼ੂ ਪੰਛੀਆਂ ਪ੍ਰਤੀ ਮਾਨਵੀ ਸਨੇਹ ਦੀ ਮਿਸਾਲ ਕਾਇਮ ਕਰਦੇ ਹੋਏ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ, ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਆਪਣਾ ਜਨਮ ਦਿਨ ਵਿਲੱਖਣ ਢੰਗ ਨਾਲ ਮਨਾਉਂਦੇ ਹੋਏ ਛੱਤਬੀੜ ਚਿੜੀਆਘਰ ਵਿੱਚ ਇੱਕ ਸਾਲ ਲਈ ਹਿਰਨ ਨੂੰ ਗੋਦ ਲਿਆ।
ਡਿਪਟੀ ਕਮਿਸ਼ਨਰ ਨੇ ਆਪਣੇ ਪਤੀ ਹਿਮਾਂਸ਼ੂ ਜੈਨ ਨਾਲ ਦੁਪਹਿਰ ਵੇਲੇ ਚਿੜੀਆਘਰ ਦਾ ਦੌਰਾ ਕੀਤਾ ਅਤੇ 14400 ਰੁਪਏ ਦੀ ਸਾਲਾਨਾ ਫੀਸ ਜਮ੍ਹਾਂ ਕਰਵਾ ਕੇ ਹਿਰਨ ਨੂੰ ਗੋਦ ਲੈਣ ਦੀ ਰਸਮ ਪੂਰੀ ਕੀਤੀ। ਉਨ੍ਹਾਂ ਨੇ ਇਹ ਫੀਸ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਨੂੰ ਜਮ੍ਹਾਂ ਕਰਵਾਈ ਜੋ ਚਿੜੀਆਘਰ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਕੰਮ ਕਰ ਰਹੀ ਹੈ। ਇਸ ਨੂੰ ਸੁਖਾਵਾਂ ਅਤੇ ਬੇਹਤਰੀਨ ਅਨੁਭਵ ਦੱਸਦੇ ਹੋਏ, ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਕਾਰਜ ਤੋਂ ਬਾਅਦ ਹੁਣ ਉਹ ਹੋਰ ਸਰਗਰਮੀ ਨਾਲ ਲੋਕਾਂ ਨੂੰ ਇਸ ਕਾਰਜ ਪ੍ਰਤੀ ਯੋਗਦਾਨ ਪਾਉਣ ਲਈ ਪ੍ਰੇਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੰਭਾਲ ਹਰੇਕ ਵਿਅਕਤੀ ਦਾ ਮੁੱਢਲਾ ਤੇ ਨੈਤਿਕ ਫਰਜ਼ ਹੈ ਅਤੇ ਉਨ੍ਹਾਂ ਇਹ ਕਦਮ ਇਸੇ ਮਕਸਦ ਨਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜਾਨਵਰਾਂ ਅਤੇ ਪੌਦਿਆਂ ਦੀਆਂ ਕੀਮਤੀ ਪ੍ਰਜਾਤੀਆਂ ਨੂੰ ਜਨਤਕ ਸਹਿਯੋਗ।ਨਾਲ ਸੁਰੱਖਿਅਤ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਜਿਹੇ ਵਿਸ਼ੇਸ਼ ਦਿਨਾਂ ‘ਤੇ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਵਾਤਾਵਰਣ ਅਤੇ ਜੀਵ-ਜੰਤੂਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਲੋਕ ਲਹਿਰ ਬਣਾਉਣ ਵਿੱਚ ਸਹਾਈ ਹੋਵੇਗਾ। ਸ਼੍ਰੀਮਤੀ ਆਸ਼ਿਕਾ ਜੈਨ ਨੇ ਉਮੀਦ ਪ੍ਰਗਟਾਈ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਹਿੱਸਾ ਬਣਨਗੇ ਅਤੇ ਚਿੜੀਆਘਰਾਂ ਵਿੱਚ ਵੱਧ ਤੋਂ ਵੱਧ ਜਾਨਵਰਾਂ ਨੂੰ ਗੋਦ ਲੈਣਗੇ।
ਛੱਤਬੀੜ ਚਿੜੀਆਘਰ ਦੀ ਡਾਇਰੈਕਟਰ ਸ਼੍ਰੀਮਤੀ ਕਲਪਨਾ ਕੇ. ਨੇ ਇਸ ਨੇਕ ਕਰਜ਼ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੋਲਰ ਪੈਨਲ ਵੀ ਲਗਾਇਆ ਗਿਆ ਹੈ ਅਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ।
ਉਸਨੇ ਵਿਦਿਅਕ ਸੰਸਥਾਵਾਂ ਅਤੇ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲ ਵਿੱਚ ਚਿੜੀਆਘਰ ਦੇ ਜੀਵ – ਜੰਤੂਆਂ ਨੂੰ ਗੋਦ ਲੈਣ ਦੀ ਲਹਿਰ ਚਲਾਉਣ।
ਜ਼ਿਕਰਯੋਗ ਹੈ ਕਿ ਜੈਨ ਜੋੜਾ ਵਾਤਾਵਰਨ ਦੀ ਸੰਭਾਲ ਪ੍ਰਤੀ ਵੀ ਸਮਰਪਿਤ ਹੈ। ਹਿਮਾਂਸ਼ੂ ਜੈਨ ਜੋ ਪੰਜਾਬ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ, ਨੇ ਅੱਗੇ ਕਿਹਾ ਕਿ ਉਹ ਸੀਸਵਾਂ ਜੰਗਲੀ ਖੇਤਰ ਵਿੱਚ ਸ਼ਿਵਾਲਿਕ ਦੇ ਇਲਾਕੇ ਵਿੱਚ ਹਾਈਕਿੰਗ, ਟ੍ਰੇਲ ਵਾਕ ਵਰਗੀਆਂ ਵਾਤਾਵਰਣ ਜਾਗਰੂਕਤਾ ਗਤੀਵਿਧੀਆਂ ਵਿੱਚ ਅਕਸਰ ਹਿੱਸਾ ਲੈਂਦੇ ਹਨ। ਸੀਸਵਾਂ ਖੇਤਰ ਵਿੱਚ ਪਗਡੰਡੀਆਂ ‘ਤੇ ਇੱਕ ਕੌਫੀ ਟੇਬਲ ਬੁੱਕ ਦੇ ਪ੍ਰਕਾਸ਼ਨ ਲਈ ਵੀ ਉਨ੍ਹਾਂ ਦਾ ਕੰਮ ਜਾਰੀ ਹੈ। ਉਨ੍ਹਾਂ ਆਪਣੇ ਜੀਵਨ ਸਾਥੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕਦਮ ਦਾ ਉਦੇਸ਼ ਦੂਜਿਆਂ ਲਈ ਵੀ ਇੱਕ ਮਿਸਾਲ ਕਾਇਮ ਕਰਨਾ ਹੈ।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review