
ਉੱਤਰ ਭਾਰਤ ਦੀਆਂ 18 ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਹਜ਼ਾਰਾਂ ਦੇ ਇੱਕਠ ਕਰਕੇ ਡੀਸੀ ਦਫਤਰ ਅੰਮ੍ਰਿਤਸਰ ਅੱਗੇ ਕੀਤਾ ਰੋਸ ਪ੍ਰਦਰਸ਼ਨ।
ਜੰਡਿਆਲਾ ਗੁਰੂ ਕੁਲਜੀਤ ਸਿੰਘ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆ ਵੱਲੋਂ ਦਿੱਤੀ ਗਈ ਕਾਲ ਤੇ ਡੀਸੀ ਦਫਤਰ ਅੰਮ੍ਰਿਤਸਰ 7 ਅਹਿਮ ਮੰਗਾਂ ਨੂੰ ਲੈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ । ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਮੀਡੀਆ ਦੇ ਸਹਾਰੇ ਕਿਸਾਨ ਨੂੰ ਬਦਨਾਮ ਕਰਨ ਦੀ ਬਜਾਏ ਠੋਸ ਹੱਲ ਕਰੇ, ਪਰਾਲੀ ਸਾੜਨ ਤੇ ਪਾਏ ਗਏ ਜੁਰਮਾਨੇ, ਪਰਚੇ ਤੇ ਰੈਡ ਇੰਟਰੀਆਂ ਰੱਦ ਕੀਤੀਆਂ ਜਾਣ, ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਅਤੇ ਹਥਿਆਰਾਂ ਦੇ ਲਾਈਸੇਂਸ ਤੇ ਹੋਰ ਸਰਕਾਰੀ ਸੁਵਿਧਾਵਾਂ ਰੱਦ ਕਰਨ ਜਿਹੇ ਤੁਗਲਕੀ ਫੁਰਮਾਨ ਵਾਪਿਸ ਲਏ ਜਾਣ । ਓਹਨਾ ਮੰਗ ਕੀਤੀ ਕਿ ਬਿਜਲੀ ਵਿਭਾਗ ਵੇਚਣ ਦੀ ਨੀਅਤ ਨਾਲ ਲਿਆਂਦੀ ਗਈ ਨੀਤੀ ਤਹਿਤ ਧੱਕੇ ਨਾਲ ਲਗਾਏ ਜਾ ਰਹੇ ਨਵੇਂ ਕੁਨੈਕਸ਼ਨ ਅਤੇ ਖਰਾਬ ਹੋਏ ਮੀਟਰਾਂ ਦੀ ਜਗ੍ਹਾ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ, ਐਵਰੇਜ਼ ਅਨੁਸਾਰ ਬਿੱਲ ਭੇਜ ਕੇ ਲੁੱਟ ਖਸੁੱਟ ਕਰਨੀ ਬੰਦ ਕੀਤੀ ਜਾਵੇ, ਹੈਰੋਇਨ ਸਮੈਕ ਸਮੇਤ ਹਰ ਤਰ੍ਹਾਂ ਦੇ ਮਾਰੂ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਕਿਸੇ ਵੀ ਇਲਾਕੇ ਵਿੱਚ ਕਿਸੇ ਵਿਅਕਤੀ ਦੀ ਨਸ਼ੇ ਕਾਰਨ ਮੌਤ ਹੋਣ ਤੇ ਓਥੇ ਦੇ ਵਿਧਾਇਕ, ਐੱਸ ਐੱਸ ਪੀ, ਡੀ ਐੱਸ ਪੀ ਸਮੇਤ ਐੱਸ ਐਚ ਓ ਨੂੰ ਜਿੰਮੇਵਾਰ ਮੰਨ ਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਮੌਕੇ ਬੀ ਕੇ ਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਮੇਜ ਸਿੰਘ ਨੇ ਕਿਹਾ ਕਿ ਜੁਮਲਾ ਮੁਸਤਰਕਾ ਮਾਲਕਣ ਜਮੀਨਾਂ ਸਮੇਤ ਹਰ ਤਰ੍ਹਾਂ ਦੀਆ ਆਬਾਦ ਕੀਤੀਆਂ ਜਮੀਨਾਂ ਸੰਬਧੀ ਮੁਸ਼ਕਿਲਾਂ ਹੱਲ ਕੀਤੀਆਂ ਜਾਣ ਅਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਵਿਲੇਜ਼ ਕਾਮਨ ਲੈਂਡ ਐਕਟ ਵਿੱਚ ਸੋਧ ਕਰਕੇ ਜੁਮਲਾ ਮੁਸਤਰਕਾ ਮਾਲਕਣ ਜਮੀਨਾਂ ਨੂੰ ਪੰਚਾਇਤੀ ਜਮੀਨਾਂ ਐਲਾਨਣ ਵਾਲਾ ਫੁਰਮਾਨ ਵਾਪਿਸ ਲਿਆ ਜਾਵੇ । ਗੰਨੇ ਦੇ ਰੇਟ ਵਿੱਚ 120 ਰੁਪਏ ਦਾ ਵਾਧਾ ਕੀਤਾ ਜਾਵੇ, ਗੰਨਾ ਮਿੱਲਾਂ ਤੁਰੰਤ ਚਾਲੂ ਕਰਕੇ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਜਾਵੇ, ਰੱਤੂ ਰੋਗ ਨਾਲ ਪੂਰੀ ਖਰਾਬ ਹੋਈ ਗੰਨੇ ਦੀ 238 ਕਿਸਮ ਦੀ ਫਸਲ ਦੇ ਨੁਕਸਾਨ ਦੀ ਪੂਰਤੀ ਸਰਕਾਰ ਕਰੇ। ਬੀ ਕੇ ਯੂ ਸਿਰਸਾ ਦੇ ਜਿਲ੍ਹਾ ਪ੍ਰਧਾਨ ਨਸੀਬ ਸਿੰਘ ਸਾਂਗਣਾ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਲਈ ਜਮੀਨਾਂ ਐਕੁਆਇਰ ਕਰਨੀਆਂ ਬੰਦ ਕੀਤੀਆਂ ਜਾਣ ਕਿਉਂ ਕਿ ਭਾਰਤ ਦਾ ਹਰ ਪਿੰਡ ਕਸਬਾ ਸ਼ਹਿਰ ਪਹਿਲਾਂ ਹੀ ਸੜਕਾਂ ਅਤੇ ਰੇਲ ਮਾਰਗਾਂ ਦੀ ਸਹਾਇਤਾ ਨਾਲ ਇੱਕ ਦੂਜੇ ਨਾਲ ਜੁੜੇ ਹੀ ਹਨ, ਅਗਰ ਕਿਸੇ ਹਾਲਾਤ ਵਿਚ ਸੜਕ ਮਾਰਗ ਬਣਾਉਣੇ ਹੀ ਹੋਣ ਤਾਂ ਜਮੀਨ ਮਾਲਿਕ ਨੂੰ ਮਾਰਕੀਟ ਰੇਟ ਦਾ ਛੇ ਗੁਣਾ ਮੁੱਲ ਦਿੱਤਾ ਜਾਵੇ ਅਤੇ ਮਾਰਗ ਪਿੱਲਰਾਂ ਵਾਲੀ ਤਕਨੀਕ ਨਾਲ ਬਣਾਏ ਜਾਣ, ਆਰਬਿਟ੍ਰੇਸ਼ਨ ਚ ਲਟਕ ਰਹੇ ਕੇਸਾਂ ਨੂੰ ਹੱਲ ਕੀਤਾ ਜਾਵੇ, ਰੱਦ ਕੀਤੇ ਕੇਸਾਂ ਨੂੰ ਤੁਰੰਤ ਬਹਾਲ ਕਰਕੇ ਜਮੀਨ ਮਾਲਕਾਂ ਨੂੰ ਵਾਜ਼ਿਬ ਮੁਆਵਜੇ ਜਾਰੀ ਕੀਤੇ ਜਾਣ ਅਤੇ
ਇਹਨਾਂ ਪ੍ਰੋਜੈਕਟਾਂ ਨਾਲ ਸਬੰਧਿਤ ਮਸਲੇ ਹੱਲ ਹੋਣ ਤੱਕ ਸਰਕਾਰ ਜਬਰੀ ਕਬਜ਼ੇ ਲੈਣ ਦੀ ਕੋਸ਼ਿਸ਼ ਬੰਦ ਕਰੇ । ਓਹਨਾ ਕਿਹਾ ਕਿ ਅਜਿਹੇ ਸਾਂਝੇ ਮੋਰਚਿਆਂ ਨਾਲ ਭਰਾਤਰੀ ਜਥੇਬੰਦੀਆਂ ਵਿਚਕਾਰ ਏਕਤਾ ਮਜਬੂਤ ਹੋਵੇਗੀ ਅਤੇ ਅਗਰ ਮੋਰਚੇ ਦੀਆਂ ਮੰਗਾਂ ਤੇ ਸਰਕਾਰ ਸੁਹਿਰਦ ਹੋ ਕੇ ਵਿਚਾਰ ਨਹੀਂ ਕਰਦੀ ਤਾਂ ਆਓਂਦੇ ਦਿਨਾਂ ਅੰਦਰ ਜਥੇਬੰਦੀਆਂ ਇਸੇ ਤਰ੍ਹਾਂ ਸਾਂਝੇ ਪ੍ਰੋਗਰਾਮ ਬਣਾ ਕੇ ਤਿੱਖੇ ਐਕਸ਼ਨ ਵੀ ਕਰਨਗੀਆਂ ।ਇਸ ਮੌਕੇ ਵੱਖ ਵੱਖ ਮੋਰਚਿਆਂ ਤੇ ਹਜ਼ਾਰਾਂ ਕਿਸਾਨ ਮਜਦੂਰ ਤੇ ਔਰਤਾਂ ਹਾਜ਼ਿਰ ਹੋਏ। ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ, ਕੁਲਜੀਤ ਸਿੰਘ ਕਾਲੇ,ਬਲਦੇਵ ਸਿੰਘ ਬੱਗਾ, ਬਾਜ਼ ਸਿੰਘ, ਸਕੱਤਰ ਸਿੰਘ ਕੋਟਲਾ, ਲਖਵਿੰਦਰ ਸਿੰਘ ਡਾਲਾ, ਗੁਰਦੇਵ ਸਿੰਘ ਗੱਗੋਮਾਹਲ, ਅਮਰਦੀਪ ਸਿੰਘ ਗੋਪੀ, ਮੰਗਜੀਤ ਸਿੰਘ ਸਿੱਧਵਾਂ ਕੰਵਰਦਲੀਪ ਸੈਦੋਲੇਹਲ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਸਨ।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review