ਮੱਖਣ ਭੈਣੀਵਾਲਾ ਦੇ ਧਾਰਮਿਕ ਗੀਤ ‘ਬਾਬੇ ਨਾਨਕ ਦੀ ਬਾਣੀ’ ਦਾ ਪੋਸਟਰ ਲੋਕ ਅਰਪਿਤ
November 19th, 2023 | Post by :- | 181 Views

ਬਾਬਾ ਬਕਾਲਾ ਸਾਹਿਬ 19 ਨਵੰਬਰ (ਮਨਬੀਰ ਸਿੰਘ) ਅੱਜ ਇੱਥੇ ਪਿਛਲੇ 37 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਬਹੁਤ ਹੀ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ ਨੇ ਨਾਮਵਰ ਗੀਤਕਾਰ ਅਤੇ ਗਾਇਕ ਮੱਖਣ ਸਿੰਘ ਭੈਣੀਵਾਲਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਧਾਰਮਿਕ ਗੀਤ ‘ਬਾਣੀ ਬਾਬੇ ਨਾਨਕ ਦੀ’ ਦੇ ਪੋਸਟਰ ਨੂੰ ਲੋਕੇ ਅਰਪਿਤ ਕਰਨ ਦੀ ਰਸਮ ਸਾਂਝੇ ਤੌਰ ‘ਤੇ ਨਿਭਾਈ । ਇਸ ਮੌਕੇ ਗਾਇਕ ਮੱਖਣ ਸਿੰਘ ਭੈਣੀਵਾਲਾ ਨੇ ਕਿਹਾ ਕਿ ਇਹ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਇਹ ਗੀਤ ‘ਜੈ ਮਿਊਜਕ ਕੰਪਨੀ’ ਅਤੇ ਜਸਵਿੰਦਰ ਸਿੰਘ ਢਿੱਲੋਂ , ਸੁਖਜੀਤ ਸਿੰਘ ਅਤੇ ਹਰਭਜਨ ਸਿੰਘ ਭੱਗਰੱਥ ਦੀ ਸਾਂਝੀ ਪੇਸ਼ਕਸ਼ ਹੈ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੀਤ ਪ੍ਰਧਾਨ ਡਾ: ਕੁਲਵੰਤ ਸਿੰਘ ਬਾਠ, ਸਕੱਤਰ ਸਰਤਾਜ ਜਲਾਲਾਂਬਾਦੀ, ਸਟੇਟ ਐਵਾਰਡੀ ਮਾ: ਲਖਵਿੰਦਰ ਸਿੰਘ ਮਾਨ, ਰਣਜੀਤ ਸਿੰਘ ਰਾਣਾ, ਬਲਵਿੰਦਰ ਸਿੰਘ ਅਠੌਲਾ, ਡਾ: ਮੋਹਣ ਬੇਗੋਵਾਲ, ਵਜ਼ੀਰ ਸਿੰਘ ਰੰਧਾਵਾ, ਹਰਮੀਤ ਆਰਟਿਸਟ, ਮਨਮੋਹਣ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ ਅਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ ।
ਤਸਵੀਰ- ਮਨਬੀਰ
ਮੱਖਣ ਸਿੰਘ ਭੈਣੀਵਾਲਾ ਦੇ ਧਾਰਮਿਕ ਗੀਤ ‘ਬਾਣੀ ਬਾਬੇ ਨਾਨਕ ਦੀ’ ਦੇ ਪੋਸਟਰ ਨੂੰ ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਸੰਤੋਖ ਸਿੰਘ ਗੁਰਾਇਆ ਅਤੇ ਹੋਰ । ਤਸਵੀਰ :

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review