ਸਾਹਿਤਕ ਪਿੜ ਨਡਾਲਾ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ ਦਾ ਸਨਮਾਨ ਅਤੇ ਰੂਬਰੂ ਸਮਾਗਮ
November 14th, 2023 | Post by :- | 178 Views

ਬਾਬਾ ਬਕਾਲਾ ਸਾਹਿਬ 14 ਨਵੰਬਰ (ਮਨਬੀਰ ਸਿੰਘ) ਸਾਹਿਤਕ ਪਿੜ ਨਡਾਲਾ ਵੱਲੋਂ “ਵਾਲੀਆ ਸਾਹਿਤਕ ਭਵਨ” ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਜਦਕਿ ਪ੍ਰਧਾਨਗੀ ਮੰਡਲ ਵਿੱਚ ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ, ਜਨਰਲ ਸੱਕਤਰ ਡਾ: ਕਰਮਜੀਤ ਸਿੰਘ ਨਡਾਲਾ, ਨਾਵਲਕਾਰ ਪ੍ਰੋ: ਸਤਵਿੰਦਰ ਸਿੰਘ ਬੇਗੋਵਾਲੀਆ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਮੰਚ ਸੰਚਾਲਨ ਦੇ ਫਰਜ਼ ਨਿਭਾ ਰਹੇ ਜਨਰਲ ਸਕੱਤਰ ਡਾ: ਕਰਮਜੀਤ ਸਿੰਘ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਬਣਨ ਤੇ ਲੇਖਕ ਅਤੇ ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਵਧਾਈ ਦਿੱਤੀ ਅਤੇ ਜੀ ਆਇਆਂ ਕਿਹਾ । ਉਪਰੰਤ ਸ੍ਰੀ ਰਾਜਨ ਨਾਲ ਰੂਬਰੂ ਆਯੋਜਿਤ ਕੀਤਾ ਗਿਆ ਅਤੇ ਸਾਹਿਤਕ ਪਿੜ ਨਡਾਲਾ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰੋ: ਸਤਵਿੰਦਰ ਸਿੰਘ ਬੇਗੋਵਾਲੀਆ ਦੇ ਮੈਗਜੀਨ “ਰੂਹ ਪੰਜਾਬ” ਦਾ ਨਵਾਂ ਅੰਕ ਵੀ ਰਲੀਜ਼ ਕੀਤਾ ਗਿਆ । ਕਾਵਿ ਰਚਨਾਵਾਂ ਦੇ ਦੌਰ ਵਿੱਚ ਲਾਲੀ ਕਰਤਾਰਪੁਰੀ, ਮਨੋਜ ਫਗਵਾੜਵੀ, ਸਤਰਾਜ ਜਲਾਲਾਂਬਾਦੀ, ਦਰਸ਼ਨ ਨੰਦੜਾ, ਦਲਜੀਤ ਮਹਿਮੀ, ਸੋਢੀੌ ਸੱਤੋਵਾਲੀਆ, ਅਸੋਕ ਕੁਮਾਰ ਟਾਂਡੀ, ਬਦਲੇਵ ਸਿੰਘ ਰਾਏਪੁਰ, ਸੁਖਦੇਵ ਸਿੰਘ ਗੰਢਵਾਂ, ਗੁਰਭਜਨ ਸਿੰਘ ਲਾਸਾਨੀ, ਵੀ.ਕੇ. ਦਿਆਲਪੁਰੀ, ਨਾਨਕ ਚੰਦ ਵਿਰਲੀ, ਸਤਪਾਲ ਸਿੰਘ ਐਸ.ਡੀ.ਓ. ਸੁਰਿੰਦਰ ਸਿੰਘ, ਅਮਰੀਕ ਸਿੰਘ ਸ਼ੌਂਕੀ, ਹਰਜਿੰਦਰ ਸਿੰਘ ਜਿੰਦੀ ਮਠੌਲੇ ਵਾਲਾ, ਕੁਲਵਿੰਦਰ ਸਿੰਘ ਗਾਖਲ ਆਦਿ ਨੇ ਕਾਵਿ ਰਚਾਨਵਾਂ ਪੇਸ਼ ਕੀਤੀਆਂ ।
ਤਸਵੀਰ ਮਨਬੀਰ
ਸਾਹਿਤਕ ਪਿੜ ਨਡਾਲਾ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਸਨਮਾਨਿਤ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਖੱਖ, ਡਾ: ਕਰਮਜੀਤ ਸਿੰਘ ਨਡਾਲਾ, ਪ੍ਰੋ: ਸਤਵਿੰਦਰ ਸਿੰਘ ਬੇਗੋਵਾਲੀਆ,
ਹਰਜਿੰਦਰ ਸਿੰਘ ਜਿੰਦੀ, ਸੰਤੋਖ ਸਿੰਘ ਗੁਰਾਇਆ ਅਤੇ ਹੋਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review