ਬਾਬਾ ਬਕਾਲਾ ਸਾਹਿਬ 06 ਨਵੰਬਰ (ਮਨਬੀਰ ਸਿੰਘ) ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਬਾਨੀ ਤੇ ਸਰਪ੍ਰਸਤ ਮਨਮੋਹਨ ਸਿੰਘ ਬਾਸਰਕੇ ਜ਼ਿਲ੍ਹਾ ਨੇ 1978 ਚ ਆਪਣੀ ਨੌਕਰੀ ਦੁਰਾਨ ਤਰਸਿੱਕਾ ਆ ਕੇ ਸਭਾ ਦੀ ਸਥਾਪਨਾ ਕੀਤੀ ਸੀ, ਦੀ ਬੀਤੇ ਦਿਨੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਯਾਦ ਚ ਪੰਜਾਬੀ ਸਾਹਿਤ ਸਭਾ ਤਰਸਿੱਕਾ ਨੇ ਕੁਲਵੰਤ ਸਿੰਘ ਅਣਖੀ ਸ੍ਰਪ੍ਰਸਤ ਹੁਰਾਂ ਦੀ ਪ੍ਰਧਾਨਗੀ ਹੇਠ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਕੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ ਹੁਰਾਂ ਨੇ ਕਿਹਾ ਕਿ ਬਾਸਰਕੇ ਨੇ 16 ਕਿਤਾਬਾਂ ਲਿਖ ਕੇ ਮਾਂ ਬੋਲੀ ਦੀ ਝੋਲੀ ਚ ਪਾ ਕੇ ਅਹਿਮ ਯੋਗਦਾਨ ਪਾਇਆ ਹੈ। ਉਹ ਸਭ ਦੇ ਨਿੱਘੇ ਸੁਭਾਅ ਦੇ ਮਿਲਨਸਾਰ ਦੋਸਤ ਵੀ ਸਨ।ਉਹ ਸਾਨੂੰ ਹਮੇਸ਼ਾ ਯਾਦ ਅਉਦੇ ਰਹਿਣਗੇ। ਬਲਜਿੰਦਰ ਸਿੰਘ ਮਾਂਗਟ ਪ੍ਰਧਾਨ ਹੁਰਾਂ ਨੇ ਉਨ੍ਹਾਂ ਵਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ।ਇਸ ਸੋਕ ਇਕੱਤਰਤਾ ਚ ਮਾਸਟਰ ਗੁਰਮੀਤ ਸਿੰਘ ਡੇਹਰੀਵਾਲਾ ਸਰਪ੍ਰਸਤ, ਅਤਰ ਸਿੰਘ ਤਰਸਿੱਕਾ ਮੁੱਖ ਸੰਚਾਲਕ, ਨਵਜੋਤ ਸਿੰਘ ਤਰਸਿੱਕਾ , ਕੁਲਵੰਤ ਸਿੰਘ ਪ੍ਰਧਾਨ ਰਸੂਲਪੁਰ ਖੁਰਦ, ਬਲਕਾਰ ਸਿੰਘ ਡਾਇਰੈਕਟਰ, ਅਜਾਇਬ ਸਿੰਘ ਮੱਟੂ,ਬਾਵਾ ਸਿੰਘ ਆੜਤੀ,ਸਿਵ ਕੁਮਾਰ, ਬਾਬਾ ਹਰਬੰਸ ਸਿੰਘ ਤਰਸਿੱਕਾ, ਗੁਰਪਿੰਦਰ ਸਿੰਘ, ਮਨਜਿੰਦਰ ਸਿੰਘ,ਰਮਨ ਕੁਮਾਰ ਤਰਸਿੱਕਾ,ਗੁਰਸੇਵਕ ਸਿੰਘ, ਸਰਬਜੀਤ ਸਿੰਘ ਸੰਧੂ,ਰਮਨ ਕੁਮਾਰ ਕੋਟ ਖਹਿਰਾ, ਮੰਗਲਜੀਤ ਸਿੰਘ ਤਰਸਿੱਕਾ, ਜਗਤਾਰ ਸਿੰਘ ਗੋਪੀ ਤੇ ਜਸਵਿੰਦਰ ਸਿੰਘ ਆਦਿ ਲੇਖਕ ਸ਼ਾਮਲ
ਫੋਟੋ
ਕੈਪਸਨ
ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਮੁੱਖ ਅਹੁਦੇਦਾਰ ਤੇ ਲੇਖਕ ਮਨਮੋਹਨ ਸਿੰਘ ਬਾਸਰਕੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review