ਗਹਿਰੀ ਮੰਡੀ ਦੇ ਦਰਜਨਾਂ ਪਰਿਵਾਰ ਆਪ ਦੀਆਂ ਨੀਤੀਆਂ ਪ੍ਰਭਾਵਿਤ ਹੋ ਕੇ ਆਪ ਵਿੱਚ ਹੋਏ ਸ਼ਾਮਿਲ ।
September 19th, 2023
|
Post by :- Kuljit Singh Hans
|
121 Views
ਗਹਿਰੀ ਮੰਡੀ ਦੇ ਦਰਜਨਾਂ ਪਰਿਵਾਰ ਆਪ ਦੀਆਂ ਨੀਤੀਆਂ ਪ੍ਰਭਾਵਿਤ ਹੋ ਕੇ ਆਪ ਵਿੱਚ ਹੋਏ ਸ਼ਾਮਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਵਿਧਾਨਸਭਾ ਦੇ ਤਹਿਤ ਆਉਂਦੇ ਪਿੰਡ ਗਹਿਰੀ ਮੰਡੀ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮਹਿਲਾ ਵਿੰਗ ਦੀ ਪ੍ਰਧਾਨ ਹਰਪਾਲ ਦੀ ਅਗੁਵਾਈ ਵਿਚ ਆਪ ਵਿੱਚ ਸ਼ਾਮਿਲ ।ਸ਼ਾਮਿਲ ਹੋਏ ਪਰਿਵਾਰਾਂ ਨੂੰ ਕੈਬਿਨੈਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਨੂੰ ਜੀ ਆਇਆ ਕਿਹਾ ਅਤੇ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣ ਗਏ ਹਨ । ਇਸ ਲਈ ਪਾਰਟੀ ਵੀ ਉਨ੍ਹਾਂ ਦੇ ਹਰ ਦੁੱਖ ਸੁੱਖ ਵਿੱਚ ਪੂਰਾ ਫਰਜ਼ ਨਿਭਾਏਗੀ । ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਤੇ ,ਮਿਆਰੀ ਸਿੱਖਿਆ ਅਤੇ ਵਧੀਆ ਸੇਹਤ ਸਹੂਲਤਾਂ ਦੇ ਚਲਦਿਆਂ ਪੰਜਾਬ ਵਿਚ ਹਰ ਰੋਜ਼ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸ ਤੋਂ ਇਲਾਵਾਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਲਕਾ ਜੰਡਿਆਲਾ ਵਿੱਚ ਵਿਕਾਸ ਅਤੇ ਤਰੱਕੀ ਲਈ ਪੂਰੀ ਤਰ੍ਹਾਂ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ ।ਇਸ ਮੌਕੇ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਸੂਬੇਦਾਰ ਛਾਨਾਖ ਸਿੰਘ ,ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਗੁਰਵਿੰਦਰ ਸਿੰਘ ,ਸਤਿੰਦਰ ਸਿੰਘ ,ਸੁਖਵਿੰਦਰ ਸਿੰਘ ,ਬਲਬੀਰ ਕੌਰ ,ਅਮਰੀਕ ਕੌਰ ,ਸਾਹਿਲ ਸਿੰਘ ,ਰਣਜੀਤ ਸਿੰਘ , ਤੇ ਹੋਰ ਹਾਜ਼ਿਰ ਸਨ ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।