ਮੱਖਣ ਭੈਣੀਵਾਲਾ ਦੇ ਗੀਤ ਦਾ ਪੋਸਟਰ ‘ਠਾਣੇਦਾਰਨੀ’ ਲੋਕ ਅਰਪਿਤ ਕੀਤਾ
September 16th, 2023 | Post by :- | 42 Views

ਬਾਬਾ ਬਕਾਲਾ ਸਾਹਿਬ 15 ਸਤੰਬਰ (ਮਨਬੀਰ ਸਿੰਘ ) ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਮਰਹੂਮ ਪ੍ਰਿਥੀਪਾਲ ਸਿੰਘ ਅਠੌਲ਼ਾ ਯਾਦਗਾਰੀ ਲਾਇਬਰੇਰੀ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲਾ ਦਾ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਲਿਿਖਆ ਅਤੇ ਗਾਇਆ ਨਵਾਂ ਗੀਤ ‘ਲੋਕੀਂ ਕਹਿੰਦੇ ਠਾਣੇਦਾਰਨੀ” ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਲੋਕ ਅਰਪਿਤ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕੀ ਦੇ ਖਤੇਰ ਵਿੱਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਨੇ ਖੁਦ ਗੀਤ ਲਿਖੇ ਅਤੇ ਖੁਦ ਗਾ ਕੇ ਅੱਛਾ ਮੁਕਾਮ ਹਾਸਲ ਕੀਤਾ ਹੈ, ਜਿਸ ਵਿੱਚ ਮੱਖਣ ਭੈਣੀਵਾਲਾ ਸਾਹਿਤ ਸਭਾਵਾਂ ਵਿੱਚ ਵਿਚਰਨ ਵਾਲਾ ਨਾਮਵਰ ਗਤਿਕਾਰ ਅਤੇ ਗਾਇਕ ਹੈ । ਇਸ ਮੌਕੇ ਨਿਰਮਾਤਾ ਸੁਖਰਾਜ ਸਿੰਘ ਬੱਲ ਅਤੇ ਜੈ ਮਿਊਜ਼ਕ ਪੰਜਾਬੀ ਅਤੇ ਮੈਡਮ ਗੁਰਮੀਤ ਕੌਰ ਬੱਲ ਦੀ ਪੇਸ਼ਕਸ਼ ਇਸ ਗੀਤ ਨੂੰ ਲੋਕ ਅਰਪਿਤ ਕਰਨ ਮੌਕੇ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ, ਜਸਪਾਲ ਸਿੰਘ ਧੂਲਕਾ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਧਾਲੀਵਾਲ, ਸਰਬਜੀਤ ਸਿੰਘ ਪੱਡਾ, ਮਾ: ਅਮਰਜੀਤ ਸਿੰਘ ਘੱੁਕ, ਸਿਮਰਨਜੀਤ ਕੌਰ ਰਈਆ, ਮਾ: ਲਖਵਿੰਦਰ ਸਿੰਘ ਹਵੇਲੀਆਣਾ, ਅਮਰਜੀਤ ਸਿੰਘ ਰਤਨਗੜ੍ਹ, ਗੁਰਮੇਜ ਸਿੰਘ ਸਹੋਤਾ, ਨਵਦੀਪ ਸਿੰਘ ਬਦੇਸ਼ਾ, ਡਾ: ਕੁਲਵੰਤ ਸਿੰਘ ਬਾਠ, ਮਾ: ਮਨਜੀਤ ਸਿੰਘ ਕੰਬੋ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ ।
ਫਾਈਲ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਗਾਇਕ ਮੱਖਣ ਭੈਣੀਵਾਲਾ ਦੇ ਨਵੇਂ ਗੀਤ ‘ਲੋਕੀਂ ਕਹਿੰਦੇ ਠਾਣੇਦਾਰਨੀ” ਲੋਕ ਅਰਪਿਤ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮਤਿ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਗੁਰਮੀਤ ਕੌਰ ਬੱਲ, ਸੁਖਵੰਤ ਕੌਰ ਵੱਸੀ, ਮਾ: ਮਨਜੀਤ ਸਿੰਘ ਵੱਸੀ, ਜਸਪਾਲ ਧੂਲਕਾ ਅਤੇ ਸਭਾ ਦੇ ਹੋਰ ਅਹੁਦੇਦਾਰ । ਤਸਵੀਰ-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review