ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਨਮਾਨ ਸਮਾਗਮ *ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਵ ਨਿਯੁਕਤ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਕੱਤਰ ਦੀਪ ਦੇਵਿੰਦਰ ਸਿੰਘ ਦਾ ਸਨਮਾਨ
September 14th, 2023 | Post by :- | 213 Views

ਬਾਬਾ ਬਕਾਲਾ ਸਾਹਿਬ 14 ਸਤੰਬਰ (ਮਨਬੀਰ ਸਿੰਘ) ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਹੋਈਆਂ ਨਵੀਆਂ ਚੋਣਾਂ ਵਿੱਚ ਇਸ ਵਾਰੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਸਕੱਤਰ ਦੇ ਅਹੁਦੇ ‘ਤੇ ਨਿਰਵਿਰੋਧ ਚੁਣੇ ਜਾਣ ਤੇ ਅੱਜ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਗੁੱਡਵਿੱਲ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸਾਲ ਸਨਮਾਨ ਸਮਾਗਮ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੈਡਮ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ, ਸਟੇਟ ਐਵਾਰਡੀ ਮੈਡਮ ਗੁਰਨਾਮ ਕੌਰ ਚੀਮਾਂ, ਸਟੇਟ ਐਵਾਰਡੀ ਮਾ: ਲਖਵਿੰਦਰ ਸਿੰਘ ਮਾਨ, ਸ਼ਬਦ ਨਾਦ ਮੰਚ ਬਿਆਸ ਤੋਂ ਵਿਸ਼ਾਲ ਸੰਪਾਦਕ ਅੱਖਰ ਅਤੇ ਪਰਮਿੰਦਰ ਸਿੰਘ ਮਾਲਕ ਗੁੱਡਵਿੱਲ ਰੈਸਟੋਰੈਂਟ ਨੇ ਉਕਤ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰਾਂ, ਦੋਸ਼ਾਲਿਆਂ ਅਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ । ਅਖੀਰ ਵਿੱਚ ਸ਼ੇਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਅਤੇ ਦੀਪ ਦੇਵਿੰਦਰ ਸਿੰਘ ਸਕੱਤਰ ਨੇ ਸਭਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਿਲੀ ਹੋਈ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਰਹਿਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖਤਾਰ ਸਿੰਘ ਗਿੱਲ, ਅਮਰਜੀਤ ਸਿੰਘ ਘੁਕ, ਮਾ: ਮਨਜੀਤ ਸਿੰਘ ਕੰਬੋ, ਜਗਦੀਸ਼ ਸਿੰਘ ਬਮਰਾਹ, ਡਾ: ਕੁਲਵੰਤ ਸਿੰਘ ਬਾਠ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਨਵਜੋਤ ਕੌਰ ਨਵੂ ਭੁੱਲਰ, ਗੁੁਰਮੀਤ ਕੌਰ ਬੱਲ, ਗੁਰਨਾਮ ਕੌਰ ਚੀਮਾਂ, ਸੁਰਿੰਦਰ ਖਿਲਚੀਆਂ, ਮਾ: ਲਖਵਿੰਦਰ ਸਿੰਘ ਮਾਨ, ਅਰਜਿੰਦਰ ਬੁਤਾਲਵੀ, ਨਵਦੀਪ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਅਠੌਲਾ, ਅਜੀਤ ਸਿੰਘ ਸਠਿਆਲਵੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਜਸਮੇਲ ਸਿੰਘ ਜੋਧੇ, ਮੋਹਣ ਸਿੰਘ ਕੰਗ, ਅਮਰਜੀਤ ਸਿੰਘ ਰਤਨਗੜ੍ਹ, ਬਲਬੀਰ ਸਿੰਘ ਬੀਰ, ਸਤਰਾਜ ਜਲਾਲਾਂਬਾਦੀ, ਅਜੀਤ ਸਿੰਘ, ਗੁਰਮੇਜ ਸਿੰਘ ਸਹੋਤਾ, ਜਸਪਾਲ ਸਿੰਘ ਧੂਲਕਾ, ਸਤਨਾਮ ਸਿੰਘ ਸੱਤਾ ਜਸਪਾਲ, ਸਰਬਜੀਤ ਸਿੰਘ ਪੱਡਾ, ਸੁਖਦੇਵ ਸਿੰਘ ਗੰਡਵਾਂ, ਅੰਮ੍ਰਿਤਪਾਲ ਸਿੰਗ ਚੀਮਾਂਬਾਠ, ਅਮਨਪ੍ਰੀਤ ਸਿੰਘ ਅਠੌਲਾ, ਮਾ: ਨਿਰਮਲ ਸਿੰਘ ਚੀਮਾਂ, ਭੁਪਿੰਦਰ ਸਿੰਘ ਮੋੜ ਆਦਿ ਹਾਜ਼ਰ ਸਨ । ਮੰਚ ਸੰਚਾਲਨ ਦੇ ਫਰਜ ਨਵਦੀਪ ਸਿੰਘ ਬਦੇਸ਼ਾ ਨੇ ਬਾਖੂਬੀ ਨਿਭਾਏ ।
ਤਸਵੀਰਾਂ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੌ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਵ ਨਿਯੁਕਤ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਕੱਤਰ ਦੀਪ ਦੇਵਿੰਦਰ ਸਿੰਘ ਨੂੰ ਸਨਮਾਨਿਤ ਕਰਦਿਆਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਅਹੁਦੇਦਾਰ ਅਤੇ ਹੋਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review