ਪੰਜਾਬੀ ਸਾਹਿਤ ਸਭਾ ਨੇ ਮਨਾਇਆ ਠਾਠਾਂ ਮਾਰਦਾ 38ਵਾਂ ਸਾਵਣ ਕਵੀ ਦਰਬਾਰ *ਗਾਇਕਾਂ ਨੇ ਦਿਖਾਏ ਗਾਇਕੀ ਦੇ ਜੌਹਰ ਅਤੇ ਕਵੀਆਂ ਨੇ ਲਾਈ ‘ਸਾਵਣ’ ਦੀ ਛਹਿਬਰ
August 9th, 2023 | Post by :- | 61 Views

ਬਾਬਾ ਬਕਾਲਾ (ਮਨਬੀਰ ਸਿੰਘ)ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 38ਵਾਂ ਵਿਸ਼ਾਲ ਸਾਲਾਨਾ ਸਾਵਣ ਕਵੀ ਦਰਬਾਰ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀਮਤੀ ਜਗੀਰ ਕੌਰ ਮੀਰਾਂਕੋਟ (ਮਾਤਾ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ), ਦੀਪ ਦਵਿੰਦਰ ਸਿੰਘ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਭੁਪਿੰਦਰ ਸਿੰਘ ਮੱਟੂ ਸਾ: ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ, ਡਾ: ਜਸਪਾਲ ਸਿੰਘ ਸਾ: ਡਿਪਟੀ ਡਾਇਰੈਕਟਰ ਸਿਖਿਆ ਵਿਭਾਗ, ਡਾ: ਗਗਨ ਪ੍ਰਧਾਨ ਮਝੈਲਾਂ ਦੀ ਸੱਥ, ਕੀਰਤ ਪ੍ਰਤਾਪ ਸਿੰਘ ਪੰਨੂੰ ਪ੍ਰਧਾਨ ਮਜਲਸ, ਗੁਰਜੀਤ ਕੌਰ ਅਜਨਾਲਾ ਸੰਚਾਲਕ ਕਲਮਾਂ ਦਾ ਕਾਫਲਾ, ਸੁਖਦੇਵ ਸਿੰਘ ਭੱਟੀ ਪ੍ਰਧਾਨ ਸਾਹਿਤ ਸਭਾ ਫਿਰੋਜ਼ਪੁਰ, ਹਰਭਜਨ ਸਿੰਘ ਹਰੀ ਮਿਊਜਕ ਡਾਇਰੈਕਟਰ ਸੁਲਤਾਨਪੁਰ ਲੋਧੀ, ਪ੍ਰਿੰਸੀਪਲ ਗੁਰਜੀਤ ਸਿੰਘ ਵਡਾਲਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਕਰਦਿਆਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀ ਲਗਾਤਾਰ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੇ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਬਾਖੂਬੀ ਤਰਤੀਬ ਦਿੱਤੀ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਨਾਮਵਰ ਗਾਇਕ ਮਨਜੀਤ ਪੱਪੂ, ਮੱਖਣ ਭੈਣੀਵਾਲਾ, ਮਾਸਟਰ ਅਰਜਨ (ਵਾਇਸ ਆਫ ਪੰਜਾਬ), ਗੁਰਮੇਜ ਸਹੋਤਾ, ਗੁਰਦਿਆਲ ਰੁਮਾਣੇ ਚੱਕੀਆ, ਸਰਵਣ ਚੀਮਾਂ, ਗੁਰਵਿੰਦਰ ਸਿੰਘ ਰਿਆਲੀ, ਅਕਾਸ਼ਦੀਪ ਸਿੰਘ, ਕਾਲਾ ਰਿਆਲੀ, ਮਨਦੀਪ ਸਿੰਘ ਰਾਜਨ, ਕਾਲਾ ਰਿਆਲੀ, ਲਾਲੀ ਕਰਤਾਰਪੁਰੀ, ਜਸਮੇਲ ਸਿੰਘ ਜੋਧੇ, ਸਤਨਾਮ ਸਿੰਘ ਸੱਤਾ ਜਸਪਾਲ, ਅਰਜਿੰਦਰ ਬੁਤਾਲਵੀ, ਜੋਬਨ ਰਿਆੜ, ਜੋਤ ਮਾਨ, ਸਾਹਿਲ ਚੌਹਾਨ ਆਦਿ ਗਾਇਕ ਕਲਾਕਾਰਾਂ ਨੇ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾਇਆ । ਉਪਰੰਤ ਪੰਜਾਬ ਭਰ ਤੋਂ ਵੱਖ ਵੱਖ ਸਾਹਿਤ ਸਭਾਵਾਂ ਦੇ ਕਵੀ ਸੱਜਣਾਂ ਨੇ ‘ਸਾਵਣ’ ਮਹੀਨੇ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕਰਕੇ ਛਹਿਬਰ ਲਾਈ, ਜਿੰਨ੍ਹਾਂ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸੁਰਿੰਦਰ ਖਿਲ਼ਚੀਆਂ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਬਲਵਿੰਦਰ ਕੌਰ ਸਰਘੀ ਕੰਗ, ਪਰਮਜੀਤ ਕੌਰ ਜੈਸਵਾਲ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਹਰਵਿੰਦਰਜੀਤ ਕੌਰ ਬਾਠ, ਰਮਨਦੀਪ ਕੌਰ ਕਾਹਲੋਂ ਬਟਾਲਾ, ਰਾਜਿੰਦਰ ਕੌਰ ਟਕਾਪੁਰ, ਸਰਬਜੀਤ ਕੌਰ ਮਾਨ, ਅਮਰਜੀਤ ਕੌਰ ਅਠੌਲਾ, ਮਨਦੀਪ ਕੌਰ ਰਤਨ, ਸੁਰਿੰਦਰ ਕੌਰ ਸਰਾਏ, ਨਵਜੋਤ ਕੌਰ ਨਵੂ ਭੁੱਲਰ, ਸੁਖਵਿੰਦਰ ਕੌਰ ਕੰਗ ਆਦਿ ਮਹਿਲਾ ਕਵਿਤੱਰੀਆ ਨੇ ਕਵਿਤਾਵਾਂ ਰਾਹੀਂ ਸਾਉਣ ਨੂੰ ਖੂਬ ਯਾਦ ਕੀਤਾ । ਜਦਕਿ ਕਵੀ ਦਰਬਾਰ ਵਿੱਚ ਸਰਵ ਸ੍ਰੀ ਜਸਵੰਤ ਧਾਪ, ਵਿਸ਼ਾਲ, ਬਖਤੌਰ ਧਾਲੀਵਾਲ, ਸੁਰਜੀਤ ਅਸ਼ਕ, ਕ੍ਰਿਪਾਲ ਸਿੰਘ ਵੇਰਕਾ, ਦਵਿੰਦਰ ਸਿੰਘ ਭੋਲਾ ਘੱਣਗੱਸ, ਦਿਲਰਾਜ ਸਿੰਘ ਦਰਦੀ, ਗੁਰਮੰਤਰ ਸਿੰਘ ਬਸਰਾ, ਦਲਜੀਤ ਮਹਿਮੀ, ਨਿਸ਼ਾਨ ਸਿੰਘ ਤਰਨ ਤਾਰਨ, ਹਰਦਰਸ਼ਨ ਸਿੰਘ ਕਮਲ, ਅਮਨ ਗਾਂਧੀ, ਮਨਜੀਤ ਸਿੰਘ ਵੱਸੀ, ਪਰਮਜੀਤ ਸਿੰਘ ਬਾਠ, ਮੁਖਤਾਰ ਸਿੰਘ ਗਿੱਲ, ਨਵਦੀਪ ਸਿੰਘ ਬਦੇਸ਼ਾ, ਸਤਰਾਜ ਜਲਾਲਾਂਬਾਦੀ, ਜਰਨੈਲ ਸਿੰਘ ਸਾਖੀ ਜਲੰਧਰ, ਜਸਪਾਲ ਸਿੰਘ ਧੂਲ਼ਕਾ, ਜਗਨ ਨਾਥ ਉਦੋਕੇ, ਲਖਵਿੰਦਰ ਸਿੰਘ ਮਾਨ ਹਵੇਲੀਆਣਾ, ਸਰਬਜਤਿ ਸਿੰਘ ਪੱਡਾ,, ਅਮਰਜੀਤ ਸਿੰਘ ਘੁੱਕ, ਮਨਜੀਤ ਸਿੰਘ ਕੰਬੋ, ਬਲਵਿੰਦਰ ਸਿੰਘ ਅਠੌਲ਼ਾ, ਬਲਬੀਰ ਸਿੰਘ ਬੀਰ, ਅਜੈਬ ਸਿੰਘ ਬੋਦੇਵਾਲ, ਮੱਖਣ ਸਿੰਘ ਧਾਲੀਵਾਲ, ਰਮੇਸ਼ ਕੁਮਾਰ ਜਾਨੂੰ, ਜਗਦੀਸ਼ ਰਾਣਾ ਲਾਧੂਪੁਰੀਆ, ਅਜੀਤ ਸਿੰਘ ਸਠਿਆਲਵੀ, ਬਲਦੇਵ ਸਿੰਘ ਸਠਿਆਲਾ, ਨਰਿੰਦਰ ਸਿੰਘ ਬੱਲ ਢੱਡੇ, ਅਮਨਪ੍ਰੀਤ ਸਿੰਘ, ਨੰਬਰਦਾਰ ਬਲਦੇਵ ਸਿੰਘ, ਪ੍ਰਿਥੀਪਾਲ ਸਿੰਘ, ਸਰਬਜੋਤ ਸਿੰਘ, ਕ੍ਰਿਪਾਲ ਸਿੰਘ, ਰੋਹਿਤ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਸਾਵਣ ਦੇ ਵੱਖ ਵੱਖ ਰੰਗਾਂ ਨੂੰ ਯਾਦ ਕੀਤਾ । ਖੀਰ ਅਤੇ ਮਾਹਲ-ਪੂੜਿਆਂ ਦਾ ਲੰਗਰ ਅਤੱੁਟ ਵਰਤਿਆ ।
ਤਸਵੀਰ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਰਵਾਏ ਗਏ ਸਾਵਣ ਕਵੀ ਦਰਬਾਰ ਮੌਕੇ ਹਾਜ਼ਰ ਕਵੀਜਨ ਇਕ ਯਾਦਗਾਰੀ ਤਸਵੀਰ ਦੌਰਾਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review