ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਵਿਚ ਇੰਟਰਨੈਸ਼ਨਲ ਟਾਈਗਰ ਡੇ ਮਨਾਇਆ ਗਿਆ ।
July 28th, 2023 | Post by :- | 86 Views
ਸੇਂਟ ਸੋਲਜ਼ਰ ਇਲੀਟ  ਕੌਨਵੈਂਟ ਸਕੂਲ ਵਿੱਚ ਇੰਟਰਨੈਸ਼ਨਲ ਟਾਇਗਰ ਡੇ ਮਨਾਇਆ ਗਿਆ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਸੇਂਟ ਸੋਲਜ਼ਰ ਇਲੀਟ ਸਕੂਲ ਵਿੱਚ ਇੰਟਰਨੈਸ਼ਨਲ ਟਾਇਗਰ ਡੇ ਮਨਾਇਆ ਗਿਆ , ਜਿਸ ਵਿੱਚ ਕਿੰਡਰਗਾਰਡਨ ਦੇ ਪਲੇਅ ਪੈੱਨ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ । ਇਸ ਫੰਕਸ਼ਨ ਵਿੱਚ ਛੋਟੇ- ਛੋਟੇ ਬੱਚੇ ਟਾਇਗਰ ਦੀ ਡਰੈੱਸ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ  । ਇਸ ਫੰਕਸ਼ਨ ਵਿੱਚ ਬੱਚਿਆਂ ਨੇ ਮੋਗਲੀ ਦੀ ਡਰੈੱਸ ਪਾ ਕੇ ਵੀ ਭਾਗ ਲਿਆ । ਇਸ ਦੇ ਨਾਲ ਹੀ ਬੱਚਿਆਂ ਨੇ ਵੱਖ ਵੱਖ ਜਾਨਵਰਾਂ  ਅਤੇ ਪੰਛੀਆਂ ਦੀਆਂ ਡਰੈੱਸ ਪਾ ਕੇ ਓਹਨਾ ਪ੍ਰਤੀ  ਆਪਣਾ ਪਿਆਰ ਦਰਸਾਇਆ।ਛੋਟੇ –ਛੋਟੇ ਬੱਚਿਆਂ ਨੇ ਇੱਕ ਨਾਟਕ ਰਾਹੀਂ ਜਾਨਵਰਾਂ ਨੂੰ ਪਿਆਰ ਕਰਨ ਤੇ ਵਾਤਾਵਰਣ ਨੂੰ ਬਚਾਉਣ ਲਈ ਦਰੱਖਤ ਨਾ ਕੱਟਣ ਦਾ ਸ਼ਾਨਦਾਰ ਸੁਨੇਹਾ ਦਿੱਤਾ । ਬੱਚਿਆਂ ਨੇ ਨਾਟਕ ਰਾਹੀ ਜਿਆਦਾ ਤੋਂ ਜ਼ਿਆਦਾ ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ।   ਇਸ ਫੰਕਸ਼ਨ ਵਿਚ  ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਪ੍ਰਮੋਦ ਭਾਟੀਆ ਜੀ ਚੇਅਰਮੈਨ ਸਪੋਰਟਸ ਸੈੱਲ ਅਤੇ  ਪੰਕਜ ਪ੍ਰੀਤਿ (ਡਾਂਸ ਅਕੈਡਮੀ) ਸ਼ਾਮਿਲ ਹੋਏ  ਇਸ ਮੌਕੇ ਤੇ ਸਕੂਲ ਦੇ ਐਮ ਡੀ ਡਾ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਬੱਚਿਆਂ ਦੀ ਇਸ ਪ੍ਰਤਿਭਾ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਬੱਚਿਆਂ ਤੇ ਉਹਨਾਂ ਦੇ ਆਧਿਆਪਕਾਂ ਨੂੰ ਸਾਬਾਸ਼ੀ ਦਿੱਤੀ । ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ,ਨੀਲਾਕਸ਼ੀ ਗੁਪਤਾ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review