
ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੇ ਡਾਇਰੈਕਟਰ ਡਾ.ਮੰਗਲ ਸਿੰਘ ਕਿਸ਼ਨਪੁਰੀ ਸਨਮਾਨਿਤ
ਜੰਡਿਆਲਾ ਗੁਰੂ ਕੁਲਜੀਤ ਸਿੰਘ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
ਮਾਝੇ ਦੇ ਚਾਰ ਜ਼ਿਲਿਆ (ਅੰਮ੍ਰਿਤਸਰ,ਤਰਨਤਾਰਨ, ਗੁਰਦਾਸਪੁਰ, ਪਠਾਨਕੋਟ) ਦੇ ਹੋਣਹਾਰ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਲਈ ਸਥਾਪਿਤ ਕੀਤੀ ਗਈ ਮਾਝਾ ਸਪੋਰਟਸ ਪ੍ਰੋਮੋਸ਼ਨ ਐਸੋਸੀਏਸ਼ਨ,ਪੰਜਾਬ ਵੱਲੋਂ ਅੱਜ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਦੀ ਯੋਗ ਅਗਵਾਈ ਹੇਠ ਵਿਰਸਾ ਵਿਹਾਰ,ਗਾਂਧੀ ਗਰਾਊਂਡ,ਅੰਮ੍ਰਿਤਸਰ ਦੇ ਕਰਤਾਰ ਸਿੰਘ ਦੁੱਗਲ ਹਾਲ ਵਿਖ਼ੇ ਰਾਜ-ਪੱਧਰੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ l ਜਿਸ ਵਿੱਚ ਮੁੱਖ ਮਹਿਮਾਨ ਸ.ਪ੍ਰਮਿੰਦਰ ਸਿੰਘ ਭੰਡਾਲ (ਡੀਸੀਪੀ,ਅੰਮ੍ਰਿਤਸਰ ਪੁਲਿਸ) ਨੇ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੇ ਡਾਇਰੈਕਟਰ ਡਾ.ਮੰਗਲ ਸਿੰਘ ਕਿਸ਼ਨਪੁਰੀ ਨੂੰ ਵਾਤਾਵਰਨ ਅਤੇ ਵਿੱਦਿਆ ਦੇ ਖ਼ੇਤਰ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਸਦਕਾ ਸਨਮਾਨਿਤ ਕੀਤਾ ਗਿਆ l ਮੁੱਖ ਮਹਿਮਾਨ ਸ. ਭੰਡਾਲ ਨੇ ਆਪਣੇ ਸੰਬੋਧਨ ਚ ਕਿਹਾ ਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਦੀ ਟੀਮ ਵਧਾਈ ਦੇ ਪਾਤਰ ਹਨ ਜਿੰਨਾ ਨੇ ਕੌਮਾਂਤਰੀ ਅਤੇ ਕੌਂਮੀ ਖਿਡਾਰੀਆਂ ਤੋਂ ਇਲਾਵਾ ਹੋਣਹਾਰ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਮਾਣ ਬਖਸ਼ਿਆ ਹੈ l ਇਸ ਮੌਂਕੇ ਮੰਚ ਸੰਚਾਲਣ ਦੀ ਭੂਮਿਕਾ ਚਾਚਾ ਗੁਰਮੀਤ ਸਿੰਘ ਸੰਧੂ ਨੇ ਬਾਖੂਬੀ ਨਿਭਾਈ l ਇਸ ਮੌਂਕੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ,ਪ੍ਰਿੰ. ਮਨੀਸ਼ਾ ਧਨੁਕਾ,ਪ੍ਰਿੰ.ਕੰਚਨ ਮਲਹੋਤਰਾ,ਪ੍ਰਿੰ. ਪਰਮਜੀਤ ਕੌਰ,ਪ੍ਰਿੰ. ਅਮਰਜੀਤ ਕੌਰ ਲਵਪ੍ਰੀਤ ਸਿੰਘ,ਸ਼ਿਵ ਸਿੰਘ, ਦਮਨਪ੍ਰੀਤ ਕੌਰ, ਅਗਮਜੋਤ ਸਿੰਘ,ਗੋਬਿੰਦ, ਇੰਦਰਪਾਲ ਸਿੰਘ ਹਾਜ਼ਰ ਸੀ l
ਫੋਟੋ ਕੈਪਸ਼ਨ
ਡਾਇਰੈਕਟਰ ਡਾ.ਮੰਗਲ ਸਿੰਘ ਕਿਸ਼ਨਪੁਰੀ ਨੂੰ ਸਨਮਾਨਿਤ ਕਰਦੇ ਹੋਏ ਡੀਸੀਪੀ ਭੰਡਾਲ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਹੋਰ
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review