ਮਝੈਲਾਂ ਦੀ ਸੱਥ ਸਾਹਿਤਕ ਸੰਸਥਾ ਵਲੋ ਵਿਸ਼ਾਲ ਕਵੀ ਦਰਬਾਰ
July 26th, 2023 | Post by :- | 103 Views

 

ਬਾਬਾ ਬਕਾਲਾ ਸਾਹਿਬ ਜੁਲਾਈ (ਮਨਬੀਰ ਸਿੰਘ) ‘ਮਝੈਲਾਂ ਦੀ ਸੱਥ’ ਸਾਹਿਤਕ ਸੰਸਥਾ ਵੱਲੋਂ ਪਿੰਡ ਮੈਹਣੀਆਂ ਕੁਹਾਰਾਂ (ਅੰਮ੍ਰਿਤਸਰ) ਵਿਖੇ ਬਹੁਤ ਹੀ ਖੂਬਸੂਰਤ ਮਾਹੌਲ ਵਿੱਚ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਪ੍ਰਧਾਨ ਡਾ: ਗਗਨ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਨਿਵੇਕਲੇ ਉੱਦਮ ਤਹਿਤ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਦਰਗਾਹ ਬਾਬਾ ਜਾਹਰਾ ਪੀਰ ਦੇ ਮੁਖੀ ਬਾਬਾ ਰਵਗਿਰਿ ਜੀ, ਨਿਰਮਲ ਕੋਟਲ਼ਾ ਪ੍ਰਧਾਨ ਨਾਰੀ ਸਾਹਿਤਕ ਮੰਚ, ਵਿਜੇਤਾ ਭਾਰਦਵਾਜ ਜਰਨਲ ਸਕੱਤਰ ਸਾਹਿਤ ਸਭਾ ਪਟਿਆਲਾ ,ਰਜਿੰਦਰ ਸਿੰਘ ਰਾਜ ਕਲਾਨੌਰ ਅਤੇ ਕਵੀ ਮੱਖਣ ਸਿੰਘ ਧਾਲੀਵਾਲ ਆਦਿ ਸ਼ੁਸ਼ੋਭਿਤ ਹੋਏ । ਪਿੰਡ ਮੈਹਣੀਆਂ ਕੁਹਾਰਾਂ ਦੇ ਸਰਪੰਚ ਜੋਗਿੰਦਰ ਸਿੰਘ ਅਤੇ ਪਤਵੰਤੇ ਸੱਜਣ ਪਵਨਬੀਰ ਸਿੰਘ, ਬੇਅੰਤ ਸਿੰਘ ਵਿਸ਼ੇਸ਼ ਤੌਰ ਤੇ ਕਵੀ ਦਰਬਾਰ ਵਿਚ ਪਹੁੰਚੇ।ਜਦਕਿ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਸ ਸਮਾਗਮ ਵਿਚ ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਮੁਖਤਾਰ ਸਿੰਘ ਗਿੱਲ, ਜਸਪਾਲ ਸਿੰਘ ਧੂਲ਼ਕਾ, ਮੱਖਣ ਧਾਲੀਵਾਲ, ਸਤਨਾਮ ਸਿੰਘ ਸੱਤਾ ਜਸਪਾਲ, ਸਰਬਜੀਤ ਸਿੰਘ ਪੱਡਾ, ਨਵਜੋਤ ਕੌਰ ਨਵੂ ਭੁੱਲਰ, ਕੈਪਟਨ ਸਿੰਘ ਮਹਿਤਾ, ਅਮਨਪ੍ਰੀਤ ਸਿੰਘ, ਸਤਨਾਮ ਸਿੰਘ ਬਾਰੀਆ, ਜਸਮੇਲ ਸਿੰਘ ਜੋਧੇ, ਸਤਰਾਜ ਜਲਾਲਾਂਬਾਦੀ ਆਦਿ ਨੇ ਭਰਵੀ ਹਾਜ਼ਰੀ ਲਗਾਈ ।
ਕਵੀ ਦਰਬਾਰ ਵਿਚ ਉਕਤ ਕਵੀਜਨਾਂ ਤੋ ਇਲਾਵਾ ਗੁਰਦਾਸਪੁਰ ਤੋਂ ਪੁੱਜੇ ਕਵੀ ਗੁਰਪ੍ਰੀਤ ਰੰਗੀਨਪੁਰੀ, ਰਮੇਸ਼ ਜਾਨੂੰ, ਅਮਿਤ ਕਾਦੀਆ, ਸਾਬੂ ਲਾਧੂਪੁਰੀਆ, ਨਿਸ਼ਾਨ ਸਿੰਘ ਜੌੜਾ,ਹਰਦੀਪ ਸਿੰਘ ਮੀਆਂਕੋਟ, ਡਾ.ਨਰਿੰਦਰ ਬਾਠ,ਜ਼ਿਲਾ ਅੰਮ੍ਰਿਤਸਰ ਤੋਂ
ਬਲਵਿੰਦਰ ਕੋਰ ਪੰਧੇਰ, ਡਾ.ਆਸ਼ੀਸ਼ ਮਧਾਰ , ਡਾ.ਰਾਕੇਸ਼ ਤਿਲਕ ਰਾਜ, ਗੀਤਕਾਰ ਬੱਲੀ ਜੇਠੂਵਾਲ ਹਾਜ਼ਿਰ ਸਨ। ਮਝੈਲਾਂ ਦੀ ਸੱਥ ਦੀ ਸਮੂਚੀ ਟੀਮ ਦਾ ਜੋਸ਼ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵੇਖਦਿਆਂ ਹੀ ਬਣਦਾ ਸੀ। ਮਝੈਲਾਂ ਦੀ ਸੱਥ ਤੋਂ ਗਾਇਕ ਅਕਾਸ਼ਦੀਪ , ਮਨਦੀਪ ਬੋਪਰਾਏ, ਰਾਜੀਵ ਮੈਹਣੀਆਂ,ਕਾਲ਼ਾ ਰਿਆਲੀ, ਸੁਰਜੀਤ ਅਸ਼ਕ, ਬਲਵਿੰਦਰ ਕਵੀ, ਕਿਰਪਾਲ ਸਿੰਘ ਪਾਲੀ, ਸਾਹਿਬ ਸਿੰਘ ਨੇ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦੇ ਫਰਜ ਰਾਜੀਵ ਮੈਹਣੀਆ ਨੇ ਬਾਖੂਬੀ ਨਿਭਾਏ । ਮਝੈਲਾਂ ਦੀ ਸੱਥ ਦੇ ਪ੍ਰਧਾਨ ਡਾ. ਗਗਨ ਅਤੇ ਦਰਗਾਹ ਦੇ ਮੁਖੀ ਬਾਬਾ ਰਵਗਿਰਿ ਜੀ ਨੇ ਆਏ ਸਮੁੱਚੇ ਕਵੀਜਨਾਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ।
ਤਸਵੀਰ ਕੈਪਸ਼ਨ
ਮਝੈਲਾਂ ਦੀ ਸੱਥ ਵੱਲੋਂ ਕਰਵਾਏ ਗਏ ਕਵੀ ਦਰਬਾਰ ਮੌਕੇ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਰਵਗਿਰ, ਪ੍ਰਧਾਨ ਡਾ. ਗਗਨ, ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ ਅਤੇ ਹੋਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review