ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ 24/25 ਜੁਲਾਈ ਦੇ ਧਰਨਿਆਂ ਸਬੰਧੀ ਕੀਤੀ ਬੀਬੀਆਂ ਦੀ ਵਿਸ਼ਾਲ ਕਨਵੈਨਸ਼ਨ,ਰੇਲਾਂ ਰੁਕੀਆਂ ਤਾਂ ਹੋਵੇਗੀ ਸਰਕਾਰ ਜਿੰਮੇਵਾਰ,ਹੜਾਂ ਦੀ ਮਾਰ ਤੇ ਵੱਡੀ ਰਾਹਤ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ।
July 22nd, 2023 | Post by :- | 136 Views
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ 24/25 ਜੁਲਾਈ ਦੇ ਧਰਨਿਆਂ ਸਬੰਧੀ ਕੀਤੀ ਬੀਬੀਆਂ ਦੀ ਵਿਸ਼ਾਲ ਕਨਵੈਨਸ਼ਨ,ਰੇਲਾਂ ਰੁਕੀਆਂ ਤਾਂ ਹੋਵੇਗੀ ਸਰਕਾਰ ਜਿੰਮੇਵਾਰ,ਹੜਾਂ ਦੀ ਮਾਰ ਤੇ ਵੱਡੀ ਰਾਹਤ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਤਾਲਮੇਲਵੇ ਸੰਘਰਸ਼ ਦੇ ਤਹਿਤ ਪੰਜਾਬ ਦੇ  ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 24 ਜੁਲਾਈ ਨੂੰ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਦੇ ਅੱਗੇ ਅਤੇ ਮੰਗਾ ਦੀ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ 25 ਤਰੀਕ ਨੂੰ ਰੇਲ ਦੀਆਂ ਪਟੜੀਆਂ ਤੇ ਮੋਰਚਾ ਲਾਇਆ ਜਾਵੇਗਾ , ਜਿਸ ਦੀਆ ਤਿਆਰੀਆਂ ਦੇ ਚਲਦੇ ਦੌਰ ਦੌਰਾਨ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਦੀ ਅਗਵਾਹੀ ਵਿੱਚ ਬਾਡਰ ਬੈਲਟ ਦੀਆ ਚਾਰ ਜ਼ੋਨਾਂ ਤੋਂ ਬੀਬੀਆਂ ਦੇ ਇੱਕਠ, ਗੁਰਦੁਆਰਾ ਬਾਬਾ ਸਾਧੂ ਸਿੱਖ ਵਿਖੇ ਕੀਤੇ ਗਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਹੜੀ ਸਰਕਾਰ ਚੋਣ ਪ੍ਰਚਾਰ ਦੌਰਾਨ ਚੁਟਕੀਆਂ ਵਿਚ ਐਮ ਐਸ ਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਸੇ ਸਰਕਾਰ ਦੀਆਂ ਅੱਖਾਂ ਸਾਹਮਣੇ ਮੂੰਗੀ ਤੇ ਮੱਕੀ ਵਪਾਰੀਆਂ ਵੱਲੋਂ ਕੌਡੀਆਂ ਦੇ ਭਾਅ ਲੁੱਟੀ ਜਾ ਰਹੀ ਹੈ ਆਗੂਆਂ ਨੇ ਕਿਹਾ ਕਿ ਮੋਰਚੇ ਦੀ ਮੰਗ ਹੈ ਕਿ ਕੇਰਲਾ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਆਪ ਐਮ ਐਸ ਪੀ ਦਾ ਕਨੂੰਨ ਬਣਾਵੇ, ਭਾਰਤ ਮਾਲਾ ਯੋਜਨਾ ਦੇ ਤਹਿਤ ਨਿੱਕਲ ਰਹੀਆਂ ਸੜਕਾਂ ਦਾ ਯੋਗ ਮੁਆਵਜ਼ਾ ਦਿੱਤੇ ਬਿਨਾਂ ਜ਼ਮੀਨਾਂ ਖੋਹਣੀਆ ਬੰਦ ਕਰਕੇ ਬਣਦਾ ਮੁਆਵਜਾ ਦੇਵੇ, ਨਿੱਕਲ ਰਹੀਆਂ ਗੈਸ ਪਾਇਪ ਲਾਇਨ ਧੱਕੇ ਨਾਲ ਪਾਉਣੀਆਂ ਬੰਦ ਕਰਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਵਾ ਕੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵੇ, ਮੋਦੀ ਸਰਕਾਰ ਦੇ ਇਸ਼ਾਰੇ ਤੇ ਮਾਨ ਸਰਕਾਰ ਜੋ ਪਿੰਡਾਂ ਵਿਚ ਪ੍ਰੀਪੇਡ ਮੀਟਰ ਲਾ ਰਹੀ ਹੈ ਇਹ ਫੈਸਲਾ ਵਾਪਿਸ ਲਿਆ ਜਾਵੇ, ਆਬਾਦਕਾਰ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਕਨੂੰਨ ਬਣਾ ਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ | ਇਸ ਮੌਕੇ ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲ਼ਾ ਅਤੇ ਕੁਲਜੀਤ ਸਿੰਘ ਕਾਲੇ ਘਣੂਪੁਰ ਨੇ ਕਿਹਾ ਕਿ ਪੂਰਾ ਪੰਜਾਬ ਹੜਾਂ ਦੀ ਲਪੇਟ ਵਿਚ ਆ ਚੁੱਕਾ ਹੈ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਜਿਸ ਵਿਚ ਝੋਨਾ,ਹਰਾ ਚਾਰਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਦੀਆਂ ਮੱਝਾਂ ਗਾਵਾਂ ਨੁਕਸਾਨੀਆਂ ਗਈਆਂ ਹਨ। ਇਨਸਾਨੀ ਜਾਨਾਂ ਵੀ ਗਈਆਂ ਹਨ, ਨੁਕਸਾਨੀ ਫ਼ਸਲ ਮਰੇ ਹੋਏ ਜਾਨਵਰਾਂ ਤੇ ਡਿੱਗੇ ਹੋਏ ਘਰਾਂ ਲਈ ਵੱਡੇ ਮੁਆਵਜ਼ੇ ਤੁਰੰਤ ਜਾਰੀ ਕੀਤੇ ਜਾਣ । ਓਹਨਾ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਮਸਲਿਆਂ ਦੇ ਸਦੀਵੀ ਹੱਲ਼ ਲਈ ਭਾਰਤ ਦੀ ਅੱਧੀ ਅਬਾਦੀ ਜਾਨੀਕੇ ਔਰਤਾਂ ਨੂੰ ਸੰਘਰਸ਼ ਦੇ ਮੈਦਾਨ ਮੱਲਣੇ ਪੈਣਗੇ ਕਿਉਂਕਿ ਔਰਤ ਦੀ ਸ਼ਮੂਲੀਅਤ ਤੋਂ ਬਿਨਾਂ ਸੰਘਰਸ਼ ਨਹੀਂ ਜਿੱਤੇ ਜਾ ਸਕਦੇ | ਇਸ ਮੌਕੇ ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਨਰਿੰਦਰ ਸਿੰਘ ਭਿੱਟੇਵਿਢ,ਫਤਿਹ ਸਿੰਘ ਲੋਪੋਕੇ, ਸੁਖਦੇਵ ਸਿੰਘ ਸੈਦੂਪੁਰ,ਜਸਮੀਤ ਸਿੰਘ ਰਾਣੀਆਂ, ਸਵਿੰਦਰ ਸਿੰਘ ਕੋਲੋਵਾਲ, ਬਲਜਿੰਦਰ ਕੌਰ ਭਿੱਟੇਵਿਡ, ਅਮਰਜੀਤ ਕੌਰ ਕੋਟਲਾ, ਕੁਲਜੀਤ ਕੌਰ ਸੈਦੂਪੁਰ, ਰਾਜਵਿੰਦਰ ਕੌਰ ਕਾਲੇ ਘਣੂਪੁਰ, ਬਲਵੀਰ ਕੌਰ ਸਾਰੰਗੜਾ, ਸਵਿੰਦਰ ਕੌਰ ਲੋਪੋਕੇ, ਗੁਰਮੀਤ ਕੌਰ ਕੱਕੜ, ਬਲਵਿੰਦਰ ਕੌਰ ਰਾਣੀਆਂ, ਅਮਰਜੀਤ ਕੌਰ ਪੰਡੋਰੀ, ਪ੍ਰਕਾਸ਼ ਕੌਰ ਗਾਗਰਮੱਲ ਸਮੇਤ ਸੈਕੜੇ ਕਿਸਾਨ ਮਜਦੂਰ ਬੀਬੀਆਂ ਹਾਜ਼ਰ ਸਨ |

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review