ਰਾਵੀ ਦਰਿਆ ਤੋਂ ਪਾਰ ਨਾ ਜਾਣ ਇਲਾਕਾ ਵਾਸੀ-ਡਿਪਟੀ ਕਮਿਸ਼ਨਰ
ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ ਤੋਂ ਦੂਰ ਰਹਿਣ
ਅੰਮ੍ਰਿਤਸਰ, 19 ਜੁਲਾਈ -ਕੁਲਜੀਤ ਸਿੰਘ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦੇ ਦੱਸਿਆ ਹੈ ਕਿ ਬੀਤੀ ਰਾਤ ਰਾਵੀ ਦਰਿਆ ਵਿਚ ਉਂਜ ਦਰਿਆ ਤੋਂ ਢਾਈ ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ, ਇਸ ਲਈ ਕੋਈ ਵੀ ਰਾਵੀ ਦਰਿਆ ਤੋਂ ਪਾਰ ਨਾ ਜਾਵੇ ਅਤੇ ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ ਤੋਂ ਦੂਰ ਰਹਿਣ। ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ, ਪਰ ਇਸ ਲਈ ਤੁਹਾਡੇ ਸਾਥ ਦੀ ਲੋੜ ਹੈ। ਫਿਲਹਾਲ ਲੋਕ ਦਰਿਆ ਪਾਰ ਨਾ ਜਾਣ ਤੇ ਆਪਣੇ ਪਸ਼ੂ ਧੰਨ ਨੂੰ ਵੀ ਦਰਿਆ ਤੋਂ ਦੂਰ ਰੱਖਣ। ਉਨਾਂ ਕਿਹਾ ਕਿ ਪਾਣੀ ਅੱਜ ਸ਼ਾਮ ਤੱਕ ਰਾਵੀ ਦੇ ਅੰਮ੍ਰਿਤਸਰ ਜਿਲ੍ਹੇ ਵਾਲੇ ਇਲਾਕੇ ਵਿਚ ਆਉਣਾ ਹੈ, ਪਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੋਣ ਕਾਰਨ ਸੋ ਇਲਾਕਾ ਵਾਸੀ ਅੱਜ ਦਿਨ ਵੇਲੇ ਵੀ ਦਰਿਆ ਤੋਂ ਦੂਰ ਰਹਿਣ।
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review