ਹਰਭਜਨ ਸਿੰਘ ਹੰੁਦਲ ਲੋਕ ਮਨਾਂ ਵਿੱਚ ਹਮੇਸ਼ਾਂ ਜੀਉਂਦੇ ਰਹਿਣਗੇ-ਪਾਤਰ, ਗਿੱਲ, ਬੁੱਟਰ, ਜੌਹਲ *ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਡਾ: ਹਰਪ੍ਰੀਤ ਸਿੰਘ ਹੁੰਦਲ ਦਾ ਸਨਮਾਨ
July 18th, 2023 | Post by :- | 86 Views

 

ਬਾਬਾ ਬਕਾਲਾ ਸਾਹਿਬ 17 ਜੁਲਾਈ (ਮਨਬੀਰ ਸਿੰਘ) ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਹਰਭਜਨ ਸਿੰਘ ਹੁੰਦਲ, ਜੋ ਕਿ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ, ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰੀਪ ਪਿੰਡ ਫੱਤੂ ਚੱਕ ਵਿਖੇ ਪਾਏ ਗਏ । ਉਪਰੰਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਭੁਲੱਥ, ਵਿਧਾਇਕ ਕਸ਼ਮੀਰ ਸਿੰਘ ਸੋਹਲ ਤਰਨ ਤਾਰਨ, ਕਾਮਰੇਡ ਮੰਗਤ ਰਾਮ ਪਾਸਲਾ ਤੋਂ ਇਲਾਵਾ ਪਦਮਸ੍ਰੀ ਸੁਰਜੀਤ ਪਾਤਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ, ਸਾ: ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸਾ: ਜਨਰਲ ਸਕੱਤਰ ਸਸ਼ੀਲ ਦੁਸਾਂਝ, ਸਕੱਤਰ ਦੀਪ ਦਵਿੰਦਰ ਸਿੰਘ, ਮੱਖਣ ਕੁਹਾੜ, ਪ੍ਰਗਟ ਸਿੰਘ ਜਾਮਾਰਾਏ, ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਦਰਸ਼ਨ ਸਿੰਘ ਧਾਲੀਵਾਲ, ਸਾਇਰ ਸੁਰਿੰਦਰ ਗਿੱਲ, ਬੁੱਧ ਸਿੰਘ ਘੁੰਮਣ ਆਦਿ ਨੇ ਹਰਭਜਨ ਸਿੰਘ ਹੰੁਦਲ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਸਾਹਿਤਕ ਘਾਲਣਾ ਤੇ ਚਰਚਾ ਕੀਤੀ, ਅਤੇ ਕਿਹਾ ਕਿ
ਹਰਭਜਨ ਸਿੰਘ ਹੁੰਦਲ ਲੋਕ ਮਨਾਂ ਵਿੱਚ ਹਮੇਸ਼ਾਂ ਜੀਉਂਦੇ ਰਹਿਣਗੇ । ਸ: ਹੁੰਦਲ ਵਰਗੇ ਲੋਕ ਕਵੀ ਘਰ-ਘਰ ਨਹੀਂ ਜੰਮਦੇ, ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਮੌਕੇ ਜਿੱਥੇ ਵੱਖ ਵੱਖ ਸਾਹਿਤਕ ਸਭਾਵਾਂ, ਸਮਾਜਿਕ, ਸਿਆਸੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸ਼ੋਕ ਸੰਦੇਸ਼ ਪੜ੍ਹੇ ਗਏ, ਉਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਹਰਜੀਪ੍ਰੀਤ ਸਿੰਘ ਕੰਗ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਸ: ਹੁੰਦਲ ਦੇ ਵੱਡੇ ਬੇਟੇ ਡਾ: ਹਰਪ੍ਰੀਤ ਸਿੰਘ ਹੁੰਦਲ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਸ਼ਾਇਰ ਪ੍ਰੋ: ਕੁਲਵੰਤ ਔਜਲਾ, ਸੁਰਜੀਤ ਜੱਜ, ਸੁਰਿੰਦਰ ਸਿੰਘ ਸੁੰਨੜ, ਪਰਮਜੀਤ ਕੌਰ ਦਿਓਲ, ਹਰਮੀਤ ਵਿਦਆਰਥੀ, ਡਾ: ਗੁਰਇਕਬਾਲ ਸਿੰਘ, ਹਰਭਜਨ ਬਟਾਲਾ, ਡਾ: ਅਨੂਪ ਸਿੰਘ, ਪ੍ਰਿੰ: ਤਰਸੇਮ ਸਿੰਘ ਬੰਗਾ, ਵਿਸ਼ਾਲ, ਬਖਤੌਰ ਧਾਲੀਵਾਲ, ਹਰਭਜਨ ਬਾਜਵਾ, ਭੁਪਿੰਦਰ ਸਿੰਘ ਸੰਧੂ, ਡਾ: ਰਘਬੀਰ ਕੌਰ ਜਲੰਧਰ, ਪ੍ਰਿੰ: ਪ੍ਰੋਮਿਲਾ ਅਰੋੜਾ, ਹਰਵਿੰਦਰ ਭੰਡਾਲ, ਗੁਰਮੀਤ ਸਿੰਘ ਬਾਜਵਾ, ਸ਼ਬਦੀਸ਼, ਸਤਨਾਮ ਚਾਨਾ, ਰਾਜ ਕਲਾਨੌਰ, ਕੁਲਦੀ ਪਾਠਕ, ਕਾ: ਗੁਰਨਾਮ ਸਿੰਘ ਦਾਊਦ, ਪ੍ਰੋ: ਤੇਜਿੰਦਰ ਵਿਰਲੀ, ਮਾ: ਬਲਬੀਰ ਸਿੰਘ ਬਟਾਲਾ, ਕਾ: ਹਰਚਰਨ ਸਿੰਘ ਕਪੂਰਥਲਾ, ਜਗਤਾਰ ਗਿੱਲ, ਡਾ: ਮੋਹਣ ਬੇਗੋਵਾਲ, ਡਾ: ਹੀਰਾ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਸੰਧੂ, ਧਰਵਿੰਦਰ ਔਲਖ, ਰਮੇਸ਼ ਯਾਦਵ, ਹਰਪਾਲ ਸਿੰਘ ਸੰਧਾਵਾਲੀਆ, ਸ਼ਹਿਬਾਜ ਖਾਨ, ਜਸਬੀਰ ਕਲਸੀ, ਸੁਖਦੇਵ ਸਿੰਘ ਪੱਡਾ, ਸੁਖਜਿੰਦਰ ਸਿੰਘ ਪੰਨੂੰ, ਸੁਰਿੰਦਰਜੀਤ ਚੌਹਾਨ ਨਾਭਾ, ਵਰਗਿਸ ਸਲਾਮਤ, ਸੁੱਚਾ ਸਿੰਘ ਪਥਨਾਵਾਲ, ਕੁਲਤਾਰ ਸਿੰਘ ਹੁਸ਼ਿਆਰਪੁਰ, ਰਮੇਸ਼ ਜਾਨੂੰ ਅਤੇ ਹੋਰਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ । ਆਖਰ ਵਿੱਚ ਡਾ: ਹਰਪ੍ਰੀਤ ਸਿੰਘ ਹੁੰਦਲ ਅਤੇ ਹਰਿੰਦਰਪਾਲ ਸਿੰਘ ਹੁੰਦਲ ਨੇ ਪ੍ਰੀਵਾਰ ਵੱਲੋਂ ਸਭਾ ਆਇਆਂ ਦਾ ਧੰਨਵਾਦ ਕੀਤਾ ।
ਤਸਵੀਰ
ਨਾਮਵਰ ਲੇਖਕ ਹਰਭਜਨ ਸਿੰਘ ਹੁੰਦਲ ਦੇ ਬੇਟੇ ਡਾ: ਹਰਪ੍ਰੀਤ ਸਿੰਘ ਹੁੰਦਲ ਨੂੰ ਸਨਮਾਨਿਤ ਕਰਦਿਆਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾ: ਜਨਰਲ ਸਕੱਤਰ ਸੁਸ਼ੀਲ਼ ਦੁਸਾਂਝ, ਮੱਖਣ ਕੋਹਾੜ, ਦੀਪ ਦਵਿੰਦਰ ਸਿੰਘ, ਰਘਬੀਰ ਸਿੰਘ ਸੋਹਲ, ਮੁਖਤਾਰ ਸਿੰਘ ਗਿੱਲ, ਮਨਜੀਤ ਸਿੰਘ ਵੱਸੀ, ਹਰਜੀਪ੍ਰੀਤ ਸਿੰਘ ਕੰਗ ਅਤੇ ਹੋਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review