ਜਨਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
July 13th, 2023 | Post by :- | 258 Views

ਬਾਬਾ ਬਕਾਲਾ ਸਾਹਿਬ 12 ਜੁਲਾਈ (ਮਨਬੀਰ ਧੁਲਕਾ) ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਹਰਭਜਨ ਸਿੰਘ ਹੁੰਦਲ ਦੇ ਸਵਰਗਵਾਸ ਹੋਣ ‘ਤੇ ਸਮੁੱਚਾ ਸਾਹਿਤ ਜਗਤ ਉਦਾਸੀ ਦੇ ਆਲਮ ਵਿੱਚ ਹੈ । 90 ਸਾਲ ਦੀ ਉਮਰ ਵਿੱਚੋਂ ਸੁਚੇਤ 65 ਸਾਲ ਪੰਜਾਬੀ ਸਾਹਿਤ ਸਿਰਜਣਾ ਤੇ ਸਾਹਿੱਤਕ ਸੰਗਠਨਾਂ ਤੋਂ ਇਲਾਵਾ ਤ੍ਰੈਮਾਸਿਕ ਪੱਤਰ ਚਿਰਾਗ ਦੀ ਸੰਪਾਦਨਾ ਨੂੰ ਲਾਏ । ਉਹ ਆਪ ਤਾਂ ਕਮਾਲ ਦੇ ਸ਼ਾਇਰ ਹੈ ਹੀ ਸਨ , ਉਨ੍ਹਾਂ ਵਿਸ਼ਵ ਭਰ ਦੀ ਚੰਗੀ ਕਵਿਤਾ ਦਾ ਅਨੁਵਾਦ ਵੀ ਕੀਤਾ ਤੇ ਨਵੇਂ ਲੇਖਕਾਂ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਪ੍ਰੇਰਨਾ ਵੀ ਦਿੱਤੀ । ਉਨ੍ਹਾਂ ਦੀਆਂ ਮੌਲਿਕ ਲਿਖਤਾਂ ਤੇ ਅਨੁਵਾਦਤ ਪੁਸਤਕਾਂ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਬੋਲ,ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ਼ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011), ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਿਤਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) ਅਤੇ ਸਵੈਜੀਵਨੀ “ਕਿਵੇਂ ਗੁਜ਼ਾਰੀ ਜ਼ਿੰਦਗੀ” ਮਹੱਤਵ ਪੂਰਨ ਹਨ । ਸ: ਹਰਭਜਨ ਸਿੰਘ ਹੁੰਦਲ ਦਾ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਫੱਤੂ ਚੱਕ (ਢਿਲਵਾਂ ਨਜ਼ਦੀਕ) ਕਰ ਦਿੱਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਸੀਨੀਅਰ ਮੀਤ ਪ੍ਰਧਾਨ ਮੱਖਣ ਭੈਣੀਵਾਲਾ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਨੇ ਪੁੱਜਕੇ ਸਭਾ ਵੱਲੋਂ ਸ: ਹੁੰਦਲ ਦੀ ਮ੍ਰਿਤਕ ਦੇਹ ਤੇ ਨੂੰ ਦੁਸ਼ਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾ: ਜਨਰਲ ਸਕੱਤਰ ਡਾ: ਕਰਮਜੀਤ ਸਿੰਘ, ਮੱਖਣ ਕੋਹਾੜ, ਸਕੱਤਰ ਦੀਪ ਦਵਿੰਦਰ ਸਿੰਘ, ਸਿਰਜਣਾ ਕੇਂਦਰ ਕਪੂਰਥਲਾ ਦੇ ਸਰਪ੍ਰਸਤ ਪ੍ਰੋ: ਕੁਲਵੰਤ ਔਜਲਾ, ਡਾ: ਆਸਾ ਸਿੰਘ ਘੰੁਮਣ, ਪ੍ਰਧਾਨ ਕੰਵਰ ਇਕਬਾਲ ਸਿੰਘ, ਸੁਰਜੀਤ ਸਾਜਨ, ਹਰਵਿੰਦਰ ਭੰਡਾਲ, ‘ਅੱਖਰ’ ਵੱਲੋਂ ਸ਼ਾਇਰ ਵਿਸਾਲ, ਬਖਤਾਵਰ ਧਾਲੀਵਾਲ, ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਡਾ: ਕਰਮਜੀਤ ਸਿੰਘ, ਜ਼ਿਲ੍ਹਾ ਗੁਰਦਾਸਪੁਰ ਤੋਂ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਗੁਰਮੀਤ ਬਾਜਵਾ, ਮੰਗਤ ਰਾਮ ਚੈਂਚਲ, ਦਿਹਾਤੀ ਮਜ਼ਦੂਰ ਸਭਾ ਦੇ ਕਾਮਰੇਡ ਗੁਰਨਾਮ ਸਿੰਘ ਦਾਊਦ, ਕਾ: ਅਮਰੀਕ ਸਿੰਘ ਦਾਊਦ, ਸੁਖਜਿੰਦਰਪਾਲ ਸਿੰਘ ਪੰਨੂੰ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਸਾਥੀਆਂ ਨੇ ਸੇਜਲ ਅੱਖਾਂ ਨਾਲ ਸ: ਹੰੁਦਲ ਨੂੰ ਵਿਦਾਇਗੀ ਦਿੱਤੀ । ਵੱਖ ਵੱਖ ਸਾਹਿਤਕ ਸੰਸਥਾਵਾਂ ਵੱਲੋਂ ਮ੍ਰਿਤਕ ਦੇਹ ‘ਤੇ ਦੁਸ਼ਾਲਾ ਭੇਟ ਕੀਤਾ ਗਿਆ । ਸ: ਹੁੰਦਲ ਦੇ ਵੱਡੇ ਸਪੁੱਤਰ ਡਾ: ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਸ: ਹੁੰਦਲ ਨਮਿਤ ਪਾਠ ਦੇ ਭੋਗ ਉਪਰੰਤ ਸ਼ਰਧਾਂਜ਼ਲੀ ਸਮਾਗਮ 11 ਤੋਂ 1 ਵਜੇ ਤੱਕ ਜੰਬਾ-777 ਪੈਲੇਸ, ਨੇੜੇ-ਟੋਲ ਪਲਾਜ਼ਾ, ਢਿਲਵਾਂ (ਕਪੂਰਥਲਾ) ਵਿਖੇ ਹੋਵੇਗਾ ।
ਫਾਈਲ-
ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਹਰਭਜਨ ਸਿੰਘ ਹੁੰਦਲ ਦੀ ਮ੍ਰਿਤਕ ਦੇਹ ਤੇ ਦੁਸ਼ਾਲਾ ਭੇਟ ਕਰਦਿਆਂ ਡਾ: ਲਖਵਿੰਦਰ ਜੌਹਲ, ਡਾ: ਕਰਮਜੀਤ ਸਿੰਘ, ਮੱਖਣ ਕੁਹਾੜ, ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਡਾ: ਆਸਾ ਸਿੰਘ ਘੁੰਮਣ ਅਤੇ ਹੋਰ । ਇਨਸੈੱਟ ਹਰਭਜਨ ਸਿੰਘ ਹੁੰਦਲ ਦੀ ਫਾਇਲ ਤਸਵੀਰ । ਤਸਵੀਰ :

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review