ਰਵਾਸੀ ਸ਼ਾਇਰਾ ਹਰਕੀ ‘ਵਿਰਕ’ ਨਾਲ ਰੂਬਰੂ ਅਤੇ ਸਨਮਾਨ ਸਮਾਗਮ
July 11th, 2023 | Post by :- | 94 Views

ਬਾਬਾ ਬਕਾਲਾ ਸਾਹਿਬ 10 ਜੁਲਾਈ (ਮਨਬੀਰ ਸਿੰਘ ਧੂਲਕਾ) ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਗਰਿੱਪਸ ਧਿਆਨਪੁਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪ੍ਰਵਾਸੀ ਸ਼ਾਇਰਾ ਹਰਕੀ ਵਿਰਕ (ਬ੍ਰਿਸਬੇਨ) ਨਾਲ ਇਕ ਰੂਬਰੂ ਅਤੇ ਸਨਮਾਨ ਸਮਾਗਮ ਅੱਜ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਧਿਆਨਪੁਰ (ਬਾਬਾ ਬਕਾਲਾ ਸਾਹਿਬ) ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਵਿੱਚ ਸ੍ਰੀ ਮਨਜੀਤ ਨਿੱਝਰ (ਯੂ.ਕੇ.) ਮੈਂਬਰ ਪੰਜਾਬ ਹਾਈ ਪਾਵਰਡ ਇਨਵੈਸਟਮੈਂਟ ਕਮੇਟੀ (ਸੀਨੀਅਰ ਐਨ.ਆਰ.ਆਈ. ਕੌਆਰਡੀਨੇਟਰ ਪੰਜਾਬ) ਬਤੌਰ ਮੁੱਖ ਮਹਿਮਾਨ ਵਜੋਂ ਪੁਜੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਵਾਸੀ ਸ਼ਾਇਰਾ ਹਰਕੀ ‘ਵਿਰਕ’, ਸ: ਸੁਖਦੇਵ ਸਿੰਘ ਭੁੱਲਰ ਸਾ: ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰਿੰਸੀਪਲ ਡਾਇਰੈਕਟਰ ਮੈਡਮ ਜਗਮੀਤ ਕੌਰ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਪੁਸਤਕ ‘ਤਿੱਤਲੀਆਂ ਦੀ ਵੇਦਨਾ’ ਦੀ ਰਚੇਤਾ, ਇੰਡੋ ਪੰਜਾਬੀ ਸਾਹਿਤ ਸਭਾ ਦੀ ਮੈਂਬਰ, ਪ੍ਰਵਾਸੀ ਸ਼ਾਇਰਾ ਹਰਕੀ ਵਿਰਕ (ਬ੍ਰਿਸਬੇਨ) ਸਰੋਤਿਆਂ ਦੇ ਰ-ਬ-ਰੂ ਹੋਈ । ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਮਿੱਠੇ-ਕੌੜੇ ਅਨੁਭਵ ਸਭ ਨਾਲ ਸਾਂਝੇ ਕੀਤੇ, ਲੇਖਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਾਖੂਬੀ ਦਿੱਤੇ ਅਤੇ ਆਪਣੀਆਂ ਕਾਵਿ ਕਿਰਤਾਂ ਵੀ ਸਾਂਝੀਆਂ ਕੀਤੀਆਂ । ਉਪਰੰਤ ਗਰਿੱਪਸ ਧਿਆਨਪੁਰ ਵੱਲੋਂ ਪ੍ਰਿੰਸੀਪਲ ਡਾਇਰੈਕਟਰ ਮੈਡਮ ਜਗਮੀਤ ਕੌਰ ਨੇ ਪ੍ਰਵਾਸੀ ਸ਼ਾਇਰਾ ਹਰਕੀ ਵਿਰਕ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ । ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪੁਜੇ ਸ੍ਰੀ ਮਨਜੀਤ ਨਿੱਝਰ (ਯੂ.ਕੇ.) ਨੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਅਤੇ ਗਰਿੱਪਸ ਧਿਆਨਪੁਰ ਵੱਲੋਂ ਕਰਵਾਏ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਾਰਥਿਕ ਪ੍ਰੋਗਰਾਮਾਂ ਦੀ ਅੱਜਕੱਲ੍ਹ ਬਹੁਤ ਲੋੜ ਹੈ, ਕਿਉਂਕਿ ਨੌਜਵਾਨ ਪਨੀਰੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਅਤੇ ਅਜਿਹੇ ਸਮਾਗਮ ਸਾਡੇ ਵਰਗੇ ਪ੍ਰਵਾਸੀ ਲੋਕਾਂ ਨੂੰ ਆਪਣੀ ਮਿੱਟੀ ਪ੍ਰਤੀ ਖਿੱਚ ਦਾ ਕੇਂਦਰ ਬਣਾਉਂਦੇ ਹਨ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਮੱਖਣ ਭੈਣੀਵਾਲਾ, ਸਤਨਾਮ ਸਿੰਘ ਸੱਤਾ ਜਸਪਾਲ ਅਤੇ ਬੂਟਾ ਮੁਹੱਬਤ ਨੇ ਸੁਹਾਵਣੇ ਮੌਸਮ ਵਿੱਚ ਗੀਤਾਂ ਦੀ ਛਹਿਬਰ ਲਾਈ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲ਼ਚੀਆਂ, ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਸੁਖਦੇਵ ਸਿੰਘ ਗੰਢਵਾਂ, ਡਾ: ਮਨੋਜ ਫਗਵਾੜਵੀ, ਲੱਕੀ ਸਿੰਘ, ਜਸਮੇਲ ਸਿੰਘ ਜੋਧੇ, ਬਲਵਿੰਦਰ ਸਿੰਘ ਅਠੌਲਾ, ਅਜੈਬ ਸਿੰਘ ਬੋਦੇਵਾਲ, ਕੈਪਟਨ ਸਿੰਘ, ਪ੍ਰਭਜੋਤ ਕੌਰ, ਸੁਖਰਾਜ ਕੌਰ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਬਲਦੇਵ ਸਿੰਘ, ਰਵਨੀਤ ਕੌਰ, ਰਜਵੰਤ ਕੌਰ, ਗੁਰਪਿੰਦਰ ਕੌਰ, ਗੁਰਿੰਦਰ ਕੌਰ, ਜੋਬਨਜੀਤ ਕੌਰ, ਬਲਜਿੰਦਰ ਕੌਰ ਸੁਧਾਰ, ਜਸਪਿੰਦਰ ਕੌਰ, ਬਲਜਿੰਦਰ ਕੌਰ ਬਾਬਾ ਬਕਾਲਾ, ਹਰਪ੍ਰੀਤ ਕੌਰ ਚੀਮਾਂਬਾਠ, ਬਬਲਪ੍ਰੀਤ ਕੌਰ ਅਤੇ ਹੋਰ ਸਖਸ਼ੀਅਤਾਂ ਨੇ ਸਮਾਗਮ ਦਾ ਆਨੰਦ ਮਾਣਿਆ । ਮੰਚ ਸੰਚਾਲਨ ਦੇ ਫਰਜ਼ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਆਖਰ ਵਿੱਚ ਗਰਿੱਪਸ ਧਿਆਨਪੁਰ ਦੇ ਪ੍ਰਿੰਸੀਪਲ ਡਾਇਰੈਕਟਰ ਮੈਡਮ ਜਗਮੀਤ ਕੌਰ ਨੇ ਸਭ ਆਏ ਕਵੀਜਨਾਂ ਨੂੰ ਜੀ ਆਇਆਂ ਕਿਹਾ ਅਤੇ ਸਭ ਆਇਆਂ ਨੂੰ ਸਨਮਾਨਿਤ ਕੀਤਾ ।
ਫੋਟੋ
ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ, ਧਿਆਨਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਵਾਸੀ ਸ਼ਾਇਰਾ ਹਰਕੀ ‘ਵਿਰਕ’ ਨੂੰ ਸਨਮਾਨਿਤ ਕਰਦਿਆਂ ਮਨਜੀਤ ਨਿੱਝਰ, ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰਸੀਪਲ ਜਗਮੀਤ ਕੌਰ, ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ ਅਤੇ ਸੁਕਦੇਵ ਸਿੰਘ ਭੱੁਲਰ ਤਸਵੀਰ :

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review