ਪ੍ਰੋ: ਗੁਰਭਜਨ ਗਿੱਲ ਨੇ ਨਵਾਂ ਗ਼ਜ਼ਲ ਸੰਗ੍ਰਹਿ `ਅੱਖਰ ਅੱਖਰ` ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੂੰ ਭੇਟ ਕੀਤਾ
July 4th, 2023 | Post by :- | 223 Views

 

ਬਾਬਾ ਬਕਾਲਾ ਸਾਹਿਬ 4 ਜੁਲਾਈ (ਮਨਬੀਰ ਸਿੰਘ) ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਪ੍ਰੋ: ਗੁਰਭਜਨ ਗਿੱਲ ਨੇ ਆਪਣੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਤਹਿਤ ਆਪਣਾ ਨਵਾਂ ਗ਼ਜ਼ਲ ਸੰਗ੍ਰਹਿ `ਅੱਖਰ ਅੱਖਰ` ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਭੇਟ ਕੀਤਾ । ਇੱਥੇ ਗੁੱਡਵਿੱਲ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਹੀ ਸੰਖੇਪ, ਸਾਦੀ ਅਤੇ ਪ੍ਰਭਾਵਸ਼ਾਲੀ ਮੁਲਾਕਾਤ ਦੌਰਾਨ ਪ੍ਰੋ: ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪਿਛਲੇ 37-38 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਭਾ ਦੇ ਮਰਹੂਮ ਬਾਨੀ ਸਰਪ੍ਰਸਤ ਸ: ਪ੍ਰਿਥੀਪਾਲ ਸਿੰਘ ਅਠੌਲਾ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ । ਜਿਕਰਯੋਗ ਹੈ ਕਿ `ਅੱਖਰ ਅੱਖਰ` ਪ੍ਰੋ: ਗੁਰਭਜਨ ਗਿੱਲ ਹੋਰਾਂ ਦੀ 1973 ਤੋਂ 2023 ਤੱਕ ਕੀਤੀ ਗ਼ਜ਼ਲ ਸਿਰਜਣਾ ਹੈ, ਇਸਤੋਂ ਪਹਿਲਾਂ ਦੋ ਦਰਜਨ ਤੋਂ ਵੱਧ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ । ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਅਤੇ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਸਾਂਝੇ ਉੱਦਮ ਸਦਕਾ ਸਿੰਘ ਬ੍ਰਦਰਜ਼ ਅੰਮ੍ਰਿਤਸਰ ਦੀ ਪ੍ਰਕਾਸ਼ਨਾ ਤਹਿਤ ਇਸ ਬੇਸ਼ਕੀਮਤੀ ਪੁਸਤਕ ਨੂੰ ਪ੍ਰੋ: ਗੁਰਭਜਨ ਗਿੱਲ ਹੋਰਾਂ ਨੇ `ਪਿੰਡ ਬਸੰਤ ਕੋਟ ਵਿੱਚ ਬੀਬੀ ਜੀ ਦੇ ਚੁੱਲ੍ਹੇ ਅੱਗੇ ਸੁਆਹ ਵਿਛਾਕੇ ਪਹਿਲੀ ਵਾਰ “ਊੜਾ” ਲਿਖਕੇ ਦੇਣ ਵਾਲੀ ਉਨ੍ਹਾਂ ਦੀ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ ਤੋਂ ਲੈਕੇ ਉਨ੍ਹਾਂ ਦੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਰੋਤ ਪੋਤਰੀ ਅਸੀਸ ਕੌਰ ਗਿੱਲ` ਦੇ ਨਾਮ ਸਮਰਪਣ ਕੀਤਾ ਹੈ । ਇਸ ਮੌਕੇ ਸ਼ਾਇਰ ਤ੍ਰੈਲੋਚਨ ਲੋਚੀ, ਬੇਟੇ ਅਮਨਪ੍ਰੀਤ ਸਿੰਘ, ਗੁੱਡਵਿੱਲ ਦੇ ਮਾਲਕ ਪਰਮਿੰਦਰ ਸਿੰਘ ਨੇ ਇਸ ਸਾਹਿਤਕ ਮਿਲਣੀ ਦਾ ਭਰਪੂਰ ਆਨੰਦ ਮਾਣਿਆ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਮ ਡਾ: ਪਰਮਜਤਿ ਸਿੰਘ ਬਾਠ, ਸੀ: ਮਤਿ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਆਦਿ ਨੇ ਪ੍ਰੋ: ਗੁਰਭਜਨ ਗਿੱਲ ਹੋਰਾਂ ਇਸ ਬੇਸ਼ਕੀਮਤੀ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ, ਇਹ ਅਨਮੋਲ ਖਜ਼ਾਨਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ `ਲੋਕ ਗੀਤਾਂ ਜਿੰਨੀ ਲੰਬੀ ਉਮਰ` ਦੀ ਕਾਮਨਾ ਵੀ ਕੀਤੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਫਾਈਲ

ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਪ੍ਰੋ: ਗੁਰਭਜਨ ਗਿੱਲ ਆਪਣਾ ਨਵਾਂ ਗ਼ਜ਼ਲ ਸੰਗ੍ਰਹਿ `ਅੱਖਰ ਅੱਖਰ` ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਭੇਟ ਕਰਦਿਆਂ । ਨਾਲ ਹਨ ਸ਼ਾਇਰ ਤ੍ਰੈਲੋਚਨ ਲੋਚੀ, ਪਰਮਿੰਦਰ ਸਿੰਘ (ਗੁੱਡਵਿੱਲ ਰੈਸਟੋਰੈਂਟ) ਅਤੇ ਅਮਨਪ੍ਰੀਤ ਸਿੰਘ ਅਠੌਲਾ ।

ਤਸਵੀਰ :

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review