ਖਾਸਾ ਵਿੱਖੇ ਡਿੱਗੇ 220 ਕੇ ਵੀ ਏ ਟਾਵਰਾਂ ਤੋਂ ਬਿਜਲੀ ਸਪਲਾਈ ਹੋਈ ਬਹਾਲ:,ਈ ਟੀ ਓ ।
June 24th, 2023 | Post by :- | 144 Views

ਖਾਸਾ ਵਿਖੇ ਡਿੱਗੇ 220 ਕੇ ਵੀ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਹੋਈ – ਈ ਟੀ ਓ
ਅੰਮਿ੍ਤਸਰ, 24 ਜੂਨ ਕੁਲਜੀਤ ਸਿੰਘ
ਬੀਤੇ ਦਿਨ ਖਾਸਾ ਅਤੇ ਨਰਾਇਣਗੜ੍ਹ ਇਲਾਕੇ ਵਿੱਚ ਮੌਸਮ ਦੀ ਖਰਾਬੀ ਕਾਰਨ ਡਿੱਗੇ 220 ਕੇ ਵੀ ਦੇ ਟਾਵਰਾਂ ਨੂੰ ਐਮਰਜੈਂਸੀ ਪ੍ਣਾਲੀ ਤਹਿਤ ਬਿਜਲੀ ਸਪਲਾਈ ਦੇਣ ਲਈ ਬਹਾਲ ਕਰ ਲਿਆ ਗਿਆ ਹੈ, ਜਿਸ ਨਾਲ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਆਮ ਵਾਂਗ ਚਾਲੂ ਹੋ ਸਕੇਗੀ। ਬੀਤੀ ਰਾਤ ਉਕਤ ਸਥਾਨਾਂ ਉਤੇ ਚੱਲ ਰਹੇ ਕੰਮਾਂ ਦੀ ਜਾਂਚ ਲਈ ਗਏ ਬਿਜਲੀ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਦੱਸਿਆ ਕਿ ਉਕਤ ਵੱਡੀ ਲਾਈਨ ਸ਼ਹਿਰ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ ਮੁੱਖ ਸਪਲਾਈ ਦਾ ਹਿੱਸਾ ਹੈ ਅਤੇ ਇਸ ਇਲਾਕੇ ਵਿੱਚ ਤੇਜ਼ ਹਨੇਰੀ ਤੇ ਝੱਖੜ ਕਾਰਨ ਜੋ ਵੱਡਾ ਨੁਕਸਾਨ ਹੋਇਆ, ਉਸ ਵਿੱਚ ਬਿਜਲੀ ਦੀ ਇਸ ਲਾਈਨ ਵੀ ਬੁਰੀ ਤਰ੍ਹਾਂ ਪ੍ਭਾਵਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦਾ ਵੱਡਾ ਨੁਕਸਾਨ ਇਸ ਖਰਾਬ ਮੌਸਮ ਨੇ ਕੀਤਾ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਤੂਫ਼ਾਨ ਕਾਰਨ 13750 ਬਿਜਲੀ ਦੇ ਖੰਭੇ, 3379 ਟਰਾਂਸਫਾਰਮਰ, 317 ਕਿਲੋਮੀਟਰ ਲੰਮੀਆਂ ਬਿਜਲੀ ਲਾਇਨਾਂ, 66 ਕੇ ਵੀ ਦੇ 17 ਟਾਵਰ ਨੁਕਸਾਨੇ ਗਏ, ਜੋ ਕਿ ਵਿਭਾਗ ਨੂੰ 31 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਕਰ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਲਾਈਨ ਦੇ ਟਾਵਰ ਡਿੱਗਣ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਭਾਵਿਤ ਹੋਈ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਟਾਵਰਾਂ ਤੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਬਿਜਲੀ ਕੱਟਾਂ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਿਜਲੀ ਦੀ ਕਮੀ ਨਹੀਂ ਹੈ, ਬਲਕਿ ਲਾਈਨ ਦੇ ਡਿੱਗਣ ਕਾਰਨ ਬਦਲਵੇਂ ਪ੍ਬੰਧ ਤਹਿਤ ਸ਼ਹਿਰ ਨੂੰ ਬਿਜਲੀ ਦੇਣ ਲਈ ਕੱਟ ਲਗਾਉਣੇ ਪਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਮਿਲੇ ਇਸ ਸਹਿਯੋਗ ਲਈ ਧੰਨਵਾਦ ਕਰਦੇ ਬਿਜਲੀ ਕਰਮੀ ਜਿੰਨਾ ਨੇ ਇਹ ਲਾਈਨ ਚਾਲੂ ਕਰਨ ਲਈ ਰਾਤ-ਦਿਨ ਕੰਮ ਕੀਤਾ, ਦਾ ਵੀ ਧੰਨਵਾਦ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review