ਸ਼ੇਲਿੰਦਰਜੀਤ ਸਿੰਘ ਰਾਜਨ ਡੀ.ਡੀ. ਪੰਜਾਬੀ ਤੋਂ ਹੋਣਗੇ ਦਰਸ਼ਕਾਂ ਦੇ ਰੂ-ਬ-ਰੂ
June 22nd, 2023 | Post by :- | 106 Views

ਬਾਬਾ ਬਕਾਲਾ ਸਾਹਿਬ 22 ਜੂਨ (ਮਨਬੀਰ ਸਿੰਘ) ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੱੁਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਮਿਤੀ 24 ਜੂਨ, ਸ਼ਨੀਵਾਰ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸਰੋਤਿਆਂ ਦੇ ਰੂ-ਬ-ਰੂ ਹੋਣਗੇ । ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਦੀ ਸੂਚਨਾ ਅਨੁਸਾਰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਰੋਜ਼ਾਨਾ ਸਵੇਰੇ 8 ਵੱਜ ਕੇ 30 ਮਿੰਟ ‘ਤੇ ਸਿੱਧੇ ਪ੍ਰਸਾਰਣ ਰਾਹੀਂ ਪੇਸ਼ ਹੁੰਦੇ ਪ੍ਰੋਗਰਾਮ “ਗੱਲਾਂ ਅਤੇ ਗੀਤ” ਦੇ ਅੰਤਰਗਤ ਸ਼ੇਲਿੰਦਰਜੀਤ ਸਿੰਘ ਰਾਜਨ 24 ਜੂਨ, ਦਿਨ ਸ਼ਨੀਵਾਰ ਨੂੰ ਸਵੇਰੇ ਇਸ ਪਰੋਗਰਾਮ ਵਿੱਚ ਹਾਜਰ ਹੋਣਗੇ । ਨਾਮਵਰ ਡਾਇਰੈਕਟਰ ਸ: ਦਿਲਬਾਗ ਸਿੰਘ ਦੀ ਨਿਰਦੇਸ਼ਨਾ ਹੇਠ ਹੋਣ ਵਾਲੇ ਇਸ ਪਰੋਗਰਾਮ ਵਿੱਚ “ਪੰਜਾਬੀ ਸਾਹਿਤ ਵਿੱਚ ਹਾਸ-ਵਿਅੰਗ ਦਾ ਸਥਾਨ ਅਤੇ ਸਾਹਿਤ ਸਭਾਵਾਂ ਦਾ ਸਾਹਿਤ ਵਿੱਚ ਰੋਲ” ਵਿਸ਼ੇ ਤਹਿਤ ਸ੍ਰੀ ਰਾਜਨ ਸੰਵਾਦ ਰਚਾਉਣਗੇ।
ਫਾਈਲ-22—————-01
ਕੈਪਸ਼ਨ-ਸ਼ੇਲਿੰਦਰਜੀਤ ਸਿੰਘ ਰਾਜਨ ਦੀ ਤਸਵੀਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review