ਜੰਡਿਆਲਾ ਗੁਰੂ ਦੇ ਵਸੋਂ ਵਾਲੀ ਜਗ੍ਹਾ ਤੇ ਬੋਰਡਿੰਗ ਸਕੂਲ ਖੋਲਣ ਤੇ ਸਥਾਨਕ ਨਿਵਾਸੀ ਖਫ਼ਾ ।
June 13th, 2023 | Post by :- | 337 Views

ਮਾਮਲਾ ਚਰਚ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਦਾ :

ਬੋਰਡਿੰਗ ਸਕੂਲ ਵਸੋਂ ਵਾਲੀ ਜਗਾ ਤੇ ਖੋਲਣ ਤੋਂ ਸਥਾਨਕ ਵਾਸੀ ਖਫਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

ਜਨਤਕ ਪੱਖ ‘ਚ ਸਥਾਨਕ ਵਾਸੀ ਪਹੁੰਚੇ ਨਿਆਂਪਾਲਿਕਾ ਕੋਲ,ਮਾਮਲਾ ਸੁਣਵਾਈ ਅਧੀਨ

ਅਦਾਲਤ ਦੇ ਫੈਸਲੇ ਦੀ ਉਡੀਕ ਤੋਂ ਪਹਿਲਾਂ ਹੀ ਚਰਚ ਅਗੇ ਪੁੱਟੀਆਂ ਨੀਹਾਂ

ਜੰਡਿਆਲਾ ਗੁਰੂ :ਕੁਲਜੀਤ ਸਿੰਘ

ਕਿਰੀਟ ਚਰਚ ਦੇ ਸਾਹਮਣੇ ਇੱਕ ਨਿੱਜੀ ਸਕੂਲ ਤਿਆਰ ਕਰਨ ਦੀ ਇਕਪਾਸੜ ਕਾਰਵਾਈ ਦਾ ਸਥਾਨਕ ਰਿਹਾਇਸ਼ੀ ਖੇਤਰ ਦਿਆਂ ਲੋਕਾਂ ਵਲੋਂ ਵਿਰੋਧ ਕਰਨ ਦਾ ਮਾਮਲਾ ਤੂਲ ਫੜਦਾ ਨਜਰ ਆ ਰਿਹਾ ਹੈ।

ਪ੍ਰਭਾਵਿਤ ਪ੍ਰੀਵਾਰਾਂ ਦਾ ਪੱਖ ਸੁਣਨ ਅਤੇ ਵਿਵਾਦਿਤ ਸਥਾਨ ਦਾ ਮੌਕਾ ਮੁਆਇਨਾ ਕਰਨ ਲਈ ਅੱਜ ਕੌਂਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਈਸਾਈ ਵਿੰਗ ਦੇ ਚੇਅਰਮੈਨ ਪਾਸਟਰ ਕੁਲਜਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ ‘ਤੇ ਦੌਰਾ ਕਰਕੇ ਮੌਕਾ ਮੁਆਇਨਾ ਕੀਤਾ ਅਤੇ ਸਥਾਨਿਕ ਪ੍ਰਭਾਵਿਤ ਪ੍ਰੀਵਾਰਾਂ ਨੂੰ ਸੁਣਿਆ।

ਉਪਰੰਤ ਸਥਾਨਕ ਮੀਡੀਆ ਦੇ ਰੂ ਬਰੂ ਹੁੰਦੇ ਹੋਏ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਮਾਮਲਾ ਚਰਚ ਨੂੰ ਸੰਭਾਵਿਤ ਤੌਰ ਤੇ ਲੱਗਣ ਜਾ ਰਹੀ ਢਾਹ ਨਾਲ ਸਬੰਧਿਤ ਹੈ।
ਰਿਹਾਇਸ਼ੀ ਸਥਾਨ ਤੇ ਪ੍ਰਾਈਵੇਟ ਸਕੂਲ ਖੋਲਣ ਦਾ ਮਾਮਲਾ ਸਿੱਧੇ ਤੌਰ ਤੇ ਨਿਯਮਾਂ ਦੀ ਉਲੰਘਣਾ ਨਾਲ ਜੁੜਿਆ ਸੰਗੀਨ ਮਾਮਲਾ ਹੈ।

ਉਨਾ ਨੇ ਕਿਹਾ ਕਿ ਸਥਿਤੀ ਇਥੇ ਤਣਾਅਪੂਰਨ ਬਣੀ ਹੋਈ ਹੈ।ਸ਼ੁਰੂ ਕੀਤੇ ਜਾਣ ਵਾਲੇ ਕੰਮ ਦੀ ਰੋਕਥਾਮ ਨੂੰ ਲੈਕੇ ਇਥੇਂ ਖੂਨੀ ਝੜਪ ਕਿਸੇ ਵੇਲੇ ਵੀ ਹੋ ਸਕਦੀ ਹੈ।
ਉਨਾ ਨੇ ਮੌਕੇ ਤੇ ਐਸ ਪੀ ਹੈਡਕੁਆਰਟਰ ਅੰਮ੍ਰਿਤਸਰ ਦਿਹਾਤੀ ਮੈਡਮ ਸ਼੍ਰੀਮਤੀ ਜਸਵੰਤ ਕੌਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਅਤੇ ਕ੍ਰਾਈਮ ਬ੍ਰਾਂਚ ਦੇ ਉਪ ਪੁਲੀਸ ਕਪਤਾਨ ਸ ਸੁੱਚਾ ਸਿੰਘ ਬੱਲ ਨਾਲ ਵੀ ਸ਼ਿਕਾਇਤ ਦੇ ਨਿਪਟਾਰੇ ਨੂੰ ਲੈ ਕੇ ਚਰਚਾ ਕੀਤੀ।

ਉਨਾ ਨੇ ਦੱਸਿਆ ਕਿ ਜੌਰਜ ਮਸੀਹ ਸਮੇਤ ਅਨੇਕਾਂ ਲੋਕਾਂ ਨੇ ਦੱਸਿਆ ਕਿ ਨਿੱਜੀ ਸਕੂਲ ਚਰਚ ਦੇ ਸਾਹਮਣੇ ਖੋਲਣ ਨੂੰ ਲੈ ਕੇ ਈਸਾਈ ਭਾਈਚਾਰਾ ਰਜ਼ਾਮੰਦ ਨਹੀ ਹੈ।

ਫਿਰ ਵੀ ਚਰਚ ਨੂੰ ਜਾਂਦਾ ਰਸਤਾ ਰੋਕ ਕੇ ਨੀਹਾਂ ਪੁੱਟ ਦਿੱਤੀਆਂ ਗਈਆਂ ਹਨ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਮਾਮਲਾ ਅਦਾਲਤ ਵਿੱਚ ਹੈ ,ਪਰ ਸਕੂਲ ਹਮਾਇਤੀ ਲੋਕਾਂ ਨੇ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੇ ਬਿਨਾ ਨੀਹਾਂ ਪੁੱਟ ਦਿੱਤੀਆਂ ਗਈਆਂ ਹਨ।
ਉਨਾ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਠੋਸ ਤਰੀਕੇ ਨਾਲ ਲੋਕ ਪੱਖ ਵਿੱਚ ਪੈਰਵਾਈ ਕਰਨ ਲਈ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਸਾਰਾ ਕੇਸ ਤਿਆਰ ਕਰਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੂੰ ਭੇਜ ਰਹੀ ਹੈ।
ਉਨਾ ਨੇ ਦੱਸਿਆ ਕਿ ਜਲਦ ਹੀ ਅਸੀਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾਕਟਰ ਸ਼ੁਭਾਸ਼ ਥੋਬਾ ਨੂੰ ਮਿਲਕੇ ਅਪੀਲ ਕਰਾਂਗੇ ਕਿ ਉਹ ਦੌਰਾ ਕਰਕੇ ਸਥਾਨਕ ਲੋਕਾਂ ਦੀ ਸੁਣਵਾਈ ਕਰਨ।

ਇਸ ਮੌਕੇ ਚੇਅਰਮੈਨ ਪੰਜਾਬ ਸੁਖਵਿੰਦਰ ਸਿੰਘ ਖਲੈਰਾ,ਚੇਅਰਮੈਨ ਲਵਦੀਪ ਸਿੰਘ ,ਜੋਰਜ ਮਸੀਹ ਆਦਿ ਹਾਜਰ ਸਨ।

ਫੋਟੋ ਕੈਪਸ਼ਨ: ਕੌਂਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਕੁਲਜਿੰਦਰ ਸਿੰਘ ਗਿੱਲ ਤੇ ਸਾਥੀ ਵਿਵਾਦਿਤ ਸਥਾਨ ਦਾ ਮੌਕਾ ਮੁਆਇਨਾ ਕਰਦੇ ਹੋਏ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review