ਫਰਜ਼ੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਲਾਭ ਲੈਣ ਵਾਲਿਆਂ ਖਿਲਾਫ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ ।
June 12th, 2023 | Post by :- | 189 Views
ਰਿਜ਼ਰਵੇਸ਼ਨ ਚੋਰਾਂ ਵਿਰੁੱਧ ਨਾਇਬ ਤਹਿਸੀਲਦਾਰ ਤਰਸਿੱਕਾ ਨੂੰ ਮੰਗ ਪੱਤਰ ਦਿੱਤਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਰਿਜ਼ਰਵੇਸ਼ਨ ਦੀ ਚੋਰੀ ਕਰਕੇ ਐਸ ਸੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਅੱਜ ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ ਕੋਆਰਡੀਨੇਟਰ ਕਾਂਗਰਸ ਪੰਜਾਬ ਦੀ ਅਗਵਾਈ ਹੇਠ  ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਸਬ ਤਹਿਸੀਲ  ਤਰਸਿੱਕਾ ਨੂੰ ਐਸ ਡੀ ਐਮ ਬਾਬਾ ਬਕਾਲਾ ਦੇ ਨਾਂ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਐਸ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ ਅਹਿਮ ਯੋਗਦਾਨ ਪਾਇਆ ਹੈ।ਪਰ ਦੁੱਖ ਦੀ ਗੱਲ ਹੈ ਕਿ ਰਾਜਸੀ ਆਗੂਆਂ ਦੀ ਮਿਲੀ ਭੁਗਤ ਨਾਲ ਕੁਝ ਲੋਕਾਂ ਨੇ ਸਾਡਾ ਹੱਕ ਮਾਰ ਕੇ ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀਆਂ ਪ੍ਰਾਪਤ ਕਰਕੇ ਅਹਿਮ ਅਹੁਦਿਆਂ ਤੇ ਬਿਰਾਜਮਾਨ ਹਨ। ਅਸੀਂ ਇਸ ਮੰਗ ਪੱਤਰ ਰਾਹੀ ਸਰਕਾਰ ਤੋਂ ਅਜਿਹੇ ਅਨਸਰਾਂ ਦੀ ਪੜਤਾਲ ਕਰਕੇ ਉੁਹਨਾਂ ਨੂੰ ਨੌਕਰੀਆਂ ਤੋਂ ਤੁਰੰਤ ਕੱਢ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਾਨੂੰ ਇਨਸਾਫ਼ ਨਾ ਮਿਲਣ ਤੇ ਅਸੀਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਸਿਤਾਰਾ ਸਿੰਘ ਬੀ ਡੀ ਪੀ ਓ ਤਰਸਿੱਕਾ, ਅਵਤਾਰ ਸਿੰਘ ਐਸ ਐਚ ਓ ਥਾਣਾ ਤਰਸਿੱਕਾ, ਬਲਜੀਤ ਸਿੰਘ ਏ ਐਸ ਆਈ, ਕੈਪਟਨ ਲਖਵਿੰਦਰ ਸਿੰਘ ਸੈਦੋਲੇਲ, ਹਰਜੀਤ ਸਿੰਘ ਗੋਲੂ ਤਰਸਿੱਕਾ,  ਅਜਾਇਬ ਸਿੰਘ ਮੱਟੂ ਤਰਸਿੱਕਾ,ਡਾ ਗੋਲਡੀ ਤਰਸਿੱਕਾ, ਜਤਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਨਾਨਕ ਸਿੰਘ ਚੇਅਰਮੈਨ, ਕਾਮਰੇਡ ਕੁਲਵੰਤ ਸਿੰਘ, ਸਤਨਾਮ ਸਿੰਘ ਸਰਪੰਚ, ਸੁਖਰਾਜ ਸਿੰਘ,ਕਰਨ ਸਿੰਘ ਜੋਧਾ ਨਗਰੀ, ਨਿਰਮਲ ਸਿੰਘ ਦਸਮੇਸ਼ ਨਗਰ, ਜਸਪਾਲ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਹਰਸਿਮਰਨਜੀਤ ਸਿੰਘ ਮੰਗਾ ਜੋਧਾਨਗਰੀ ਤੇ ਕਸ਼ਮੀਰ ਸਿੰਘ ਸੈਦੋਲੇਲ ਆਦਿ ਹਾਜ਼ਰ ਸਨ।
ਕੈਪਸ਼ਨ

ਕਾਂਗਰਸੀ ਆਗੂ ਇੰਦਰਜੀਤ ਸਿੰਘ ਰਾਏਪੁਰ ਤੇ ਐਸਸੀ, ਬੀਸੀ ਭਾਈਚਾਰੇ ਦੇ ਲੋਕਾਂ ਤੋ ਮੰਗ ਪੱਤਰ ਲੈਣ ਮੌਕੇ ਨਾਇਬ ਤਹਿਸੀਲਦਾਰ ਤਰਸਿੱਕਾ ਅਕਵਿੰਦਰ ਕੌਰ ਬੀ, ਡੀ ਪੀ ਓ ਸਿਤਾਰਾ ਸਿੰਘ ਭਾਈਚਾਰੇ ਦੇ ਮੋਹਤਬਰ ਤੇ ਸਾਥੀ‏

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review