ਜੋਨ ਜੰਡਿਆਲਾ ਗੁਰੂ ਵੱਲੋਂ ਭਗਵੰਤ ਮਾਨ ਸਰਕਾਰ ਦਾ ਫੂਕਿਆ ਪੁਤਲਾ
June 12th, 2023
|
Post by :- Kuljit Singh Hans
|
44 Views
ਜੋਨ ਜੰਡਿਆਲਾ ਗੁਰੂ ਵੱਲੋਂ ਭਗਵੰਤ ਮਾਨ ਸਰਕਾਰ ਦਾ ਫੂਕਿਆ ਗਿਆ ਪੁਤਲਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅਬਾਦਕਾਰਾਂ ਦੇ ਉਜਾੜੇ ਵਿਰੁੱਧ ਅੱਡਾ ਬੰਡਾਲਾ ਵਿਖੇ ਜੰਡਿਆਲਾ ਗੁਰੂ-ਤਰਨਤਾਰਨ ਸੜਕ ਰੋਕ ਕੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ. ਜਿਸਦੀ ਅਗਵਾਈ ਜੋਨ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ ਤੇ ਜੋਨ ਸਕੱਤਰ ਪਰਗਟ ਸਿੰਘ ਗੁਨੋਵਾਲ ਨੇ ਕੀਤੀ. ਰੋਸ ਧਰਨੇ ਨੁੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਮਾਨ ਸਰਕਾਰ ਅਬਾਦਕਾਰਾਂ ਨੂੁ ਉਜਾੜ ਰਹੀ ਹੈ ਤੇ ਜਲੀਲ ਕਰ ਰਹੀ ਹੈ . ਜਿਲ੍ਹਾ ਫਾਜਿਲਕਾ ਦੇ ਪਿੰਡ ਸਲੇਮਸਾਹ ਵਿਖੇ ਸਾਤਮਈ ਧਰਨਾ ਦੇ ਰਹੇ ਕਿਸਾਨਾਂ .ਮਜਦੂਰਾਂ ਤੇ ਅੌਰਤਾਂ ਤੇ ਪੁਲਿਸ ਬਲ ਦਾ ਉਪਯੋਗ ਕਰ ਕੇ ਖਦੇੜਿਆ ਗਿਆ. 35 ਦੇ ਕਰੀਬ ਕਿਸਾਮ ਮਜਦੂਰਾਂ ਤੇ ਅੌਰਤਾਂ ਨੁੁੰ ਗਿਰਫਤਾਰ ਕੀਤਾ ਗਿਆ. ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦੇਵੇਗੀ.ਬੰਡਾਲਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਵੇ . ਕਿਸਾਨਾਂ ਮਜਦੂਰਾਂ ਦਾ ਕੀਤਾ ਜਾ ਰਿਹਾ ਉਜਾੜਾ ਤੁਰੰਤ ਬੰਦ ਕੀਤਾ ਜਾਵੇ . ਗਿਰਫਤਾਰ ਕੀਤੇ ਜਾ ਰਹੇ ਕਿਸਾਨਾਂ ਮਜਦੂਰਾਂ ਤੇ ਅੌਰਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ .ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਵਿਸੇਸ ਕਾਨੂੰਨ ਬਣਾ ਕੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ . ਇਸ ਮੌਕੇ ਡਾਕਟਰ ਹਰਜੀਤ ਸਿੰਘ . ਅਨੋਖ ਸਿੰਘ . ਸਲਵਿੰਦਰ ਸਿੰਘ . ਸਖਵਿੰਦਰ ਸਿੰਘ ਬੰਡਾਲਾ. ਪਿਆਰਾ ਸਿੰਘ ਪੰਡੋਰੀ . ਗੁਰਵੇਲ ਸਿੰਘ ਠੱਠੀਆਂ. ਰਣਜੋਧ ਸਿੰਘ ਜੋਗਾ ਸਿੰਘ ਵਾਲਾ .ਮੰਗਲ ਸਿੰਘ ਨੰਗਲ ਗੁਰੂ ਆਦਿ ਆਗੂ ਹਾਜਰ ਸਨ .
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।