ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਮਾਨ ਸਰਕਾਰ ਦਾ ਪੁਤਲਾ।
June 12th, 2023 | Post by :- | 95 Views
ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਮਾਨ ਸਰਕਾਰ ਦਾ ਪੁਤਲਾ  ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਦੀ ਅਗਵਾਈ ਵਿੱਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ  ਕਿਸਾਨਾਂ ਨੇ ਚੱਬੇ ਵਿਖੇ ਅੰਮ੍ਰਿਤਸਰ ਹਰੀਕੇ ਰੋਡ ਤੇ ਟ੍ਰੈਫਿਕ ਰੋਕ ਕੇ ਰੋਸ ਵਜੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਪੁਤਲਾ ਫੂਕਿਆ। ਸ੍ਰ. ਵਰਪਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਸਨੂੰ ਕਿਸਾਨ ਅਤੇ ਆਮ ਲੋਕਾਂ ਨਾਲ ਕੀਤਾ ਗਿਆ ਖਿਲਵਾੜ ਦੱਸਿਆ ਹੈ। ਇਸ ਨਾਲ ਕਿਸਾਨਾਂ ਉੱਪਰ ਭਾਰੀ ਬੋਝ ਪਵੇਗਾ। ਜਿਹੜਾ ਝੋਨੇ ਦੇ ਭਾਅ ਵਿੱਚ ਨਿਗੂਣਾ ਵਾਧਾ ਕੇਂਦਰ ਦੀ ਸਰਕਾਰ ਨੇ ਕੀਤਾ ਹੈ। ਮਾਨ ਸਰਕਾਰ ਡੀਜ਼ਲ ਦੇ ਵਧਾਏ ਰੇਟ ਰਾਹੀਂ ਕਿਸਾਨਾਂ ਦੀ ਜੇਬ ਵਿਚੋਂ ਉਹ ਪੈਸੇ ਕੱਢਵਾ ਲਵੇਗੀ। ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਢੋਆ-ਢੁਆਈ ਮਹਿੰਗੀ ਹੋਵੇਗੀ। ਇਸ ਨਾਲ ਹਰ ਚੀਜ਼ ਵਸਤ ਮਹਿੰਗੀ ਹੋਵੇਗੀ। ਆਮ ਲੋਕਾਂ ਅਤੇ ਗਰੀਬਾਂ ਉਪਰ ਇਸਦਾ ਭਾਰ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤਾਂ ਵਿਚ ਕਮੀ ਆਈ ਹੈ। ਉਸ ਮੁਤਾਬਕ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿਚ ਕਮੀ ਆਉਣੀ ਚਾਹੀਦੀ ਸੀ। ਪਰ ਸਰਕਾਰਾਂ ਕੰਪਨੀਆਂ ਨੂੰ ਮੁਨਾਫੇ ਦੇ ਰਹੀਆਂ ਹਨ। ਸਰਕਾਰ ਨੂੰ ਕੀਮਤਾਂ ਵਿਚ ਕੀਤਾ ਵਾਧਾ ਵਾਪਿਸ ਲੈਣਾ ਚਾਹੀਦਾ ਹੈ। ਲੋਕਾਂ ਵਿਚ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਭਾਰੀ ਰੋਸ ਹੈ। ਇਸ ਮੌਕੇ ਕਿਸਾਨ ਆਗੂ ਬਚਿਤੱਰ ਸਿੰਘ ਮਾਹਰ, ਭਪਿੰਦਰ ਸਿੰਘ, ਜਗਤਾਰ ਸਿੰਘ, ਰਾਜ ਸਿੰਘ ਬੈਰਗੀ, ਅਮਰਜੀਤ ਸਿੰਘ, ਪਰਗਟ ਸਿੰਘ, ਕਲਵੰਤ ਸਿੰਘ, ਸੁਰਜੀਤ ਸਿੰਘ ਵਰਪਾਲ ਆਦਿ ਹਾਜਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review