ਕੈਬਿਨੈਟ ਮੰਤਰੀ ਈ ਟੀ ਓ ਨੇ ਖਲਚੀਆਂ ਜ਼ੋਨ ਦੇ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ।
June 12th, 2023 | Post by :- | 152 Views
ਕੈਬਨਿਟ ਮੰਤਰੀ ਈ.ਟੀ.ਓ. ਨੇ ਖਲਚੀਆਂ ਜੋਨ ਦੇ ਸਕੂਲਾ ਦੇ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ
ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ
ਅੰਮ੍ਰਿਤਸਰ 12 ਜੂਨ 2023–ਕੁਲਜੀਤ ਸਿੰਘ
ਰਾਜ ਵਿੱਚ ਖੇਡਾਂ ਨੂੰ ਮੋਹਰੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਅਗਵਾਈ ਵਿੱਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੱਖਾਂ ਰੁਪਏ ਦੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕਰ ਰਹੀ ਹੈ ਤਾਂ ਜੋ ਖਿਡਾਰੀ ਆਪਣੇ ਜਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ਤੇ ਰੌਸ਼ਨ ਕਰ ਸਕਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪਿੰਡ ਖਲਚੀਆਂ ਦੀ ਗਰਾਊਂਡ ਵਿਖੇ ਬੱਚਿਆਂ ਨੂੰ ਖੇਡਾਂ ਦੇ ਸਮਰ ਕੋਚਿੰਗ ਕੈਂਪ ਦੌਰਾਨ ਸਬੰਧਤ ਸਕੂਲ ਦੇ ਖਿਡਾਰੀਆਂ ਨੂੰ 250 ਦੇ ਕਰੀਬ ਕਿੱਟਾਂ ਵੰਡਣ ਸਮੇਂ ਕੀਤਾ। ਉਨਾਂ ਕਿਹਾ ਕਿ ਜੋ ਸਮਰ ਕੋਚਿੰਗ ਕੈਂਪ ਲਗਾਇਆ ਗਿਆ ਹੈ ਇਹ ਇਕ ਬਹੁਤ ਵਧਿਆ ਉਪਰਾਲਾ ਹੈ। ਉਨਾਂ ਕਿਹਾ ਕਿ ਬੱਚੇ ਖੇਡਾਂ ਜਿਥੇ ਵਿਅਕਤੀ ਦੇ ਮਾਨਸਿਕ ਪੱਧਰ ਨੂੰ ਉੱਚਾ ਚੁਕਦੀਆਂ ਹਨ ਉਥੇ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਿੰਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਗਵਾਚੀ ਸ਼ਾਨ ਬਹਾਲ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਅਤੇ ਵੱਖ-ਵੱਖ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਚੰਗਾ ਮਾਨ ਦੇ ਕੇ ਨਵਾਜਿਆ ਜਾ ਰਿਹਾ ਹੈ।
ਸ: ਈ.ਟੀ.ਓ. ਨੇ ਦੱਸਿਆ ਕਿ ਖੇਡ ਕਲਬਾਂ ਵਲੋਂ ਹਰੇਕ ਪਿੰਡ ਵਿੱਚ ਸਮਰ ਕੈਂਪ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਖੇਡਾਂ ਪ੍ਰਤੀ ਉਤਸਾਹਿਤ ਹੋ ਸਕਣ। ਇਸ ਮੌਕੇ ਉਨਾਂ ਵਲੋਂ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਨਾਂ ਦੀ ਹੌਸਲਾ ਅਫਜਾਈ ਵੀ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸ: ਈ.ਟੀ.ਓ. ਦੀ ਧਰਮਪਤਨੀ ਮੈਡਮ ਸੁਹਿੰਦਰ ਕੌਰ, ਮਾਤਾ ਜੀ ਸੁਰਿੰਦਰ ਕੌਰ, ਹਰਜਿੰਦਰ ਸਿੰਘ, ਅਜੀਤ ਮਹਲਾ ਜਗਤਾਰ ਸਿੰਘ, ਸਰਬਜੀਤ ਸਿੰਘ ਧੂਲਕਾ, ਰਾਜ ਕੁਮਾਰ, ਰਾਜੂ ਸਮਰ ਕੈਂਪ ਦੇ ਮੁਖੀ ਅਵਤਾਰ ਸਿੰਘ ਚੀਮਾ, ਹਰਦੀਪ ਸਿੰਘ ਠੇਕੇਦਾਰ, ਜਗਦੀਪ ਸਿੰਘ, ਵਿਕਰਮ ਸਿੰਘ, ਕਾਬਲ ਸਿੰਘ, ਨਵਦੀਪ ਸਿੰਘ, ਜਸਪਾਲ ਸਿੰਘ, ਬਲਵੰਤ ਸਿੰਘ, ਪਰਮਬੀਰ ਸਿੰਘ, ਮੈਡਮ ਚਰਨਜੀਤ ਕੌਰ, ਜਸਪਾਲ ਸਿੰਘ, ਨਵਰਾਜ  ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ : ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ.ਖਿਡਾਰੀਆਂ ਨੂੰ ਕਿੱਟਾਂ ਦੀ ਵੰਡ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਕੈਬਨਿਟ ਮੰਤਰੀ ਸ: ਈ.ਟੀ.ਓ. ਦੀ ਧਰਮਪਤਨੀ ਮੈਡਮ ਸੁਹਿੰਦਰ ਕੌਰ, ਮਾਤਾ ਜੀ ਸੁਰਿੰਦਰ ਕੌਰ,
===–

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review