ਜਿਲੇ ਦੀਆਂ ਸਮੂਹ ਪੰਚਾਇਤਾਂ 10 ਜੂਨ ਨੂੰ ਸੰਗਰੂਰ ਰੈਲੀ ਵਿੱਚ ਪਹੁੰਚਣ :ਰੰਧਾਵਾ ।
June 7th, 2023
| Post by :- Kuljit Singh Hans
| 426 Views

ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ 10 ਜੂਨ ਨੂੰ ਸੰਗਰੂਰ ਰੋਸ ਰੈਲੀ ਵਿੱਚ ਪਹੁੰਚਣ;, ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਚਾਇਤ ਯੂਨੀਅਨ ਪੰਜਾਬ ਦੇ ਸੱਦੇ ਤੇ ਜੋ ਰੈਲੀ ਸੰਗਰੂਰ ਵਿਖੇ 10 ਜੂਨ ਨੂੰ ਰੱਖੀ ਗਈ ਹੈ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਦੀ ਅਗਵਾਈ ਵਿਚ ਸਮੂਹ ਬਲਾਕ ਪ੍ਰਧਾਨਾਂ ਦੀ ਇਕੱਤਰਤਾ ਹੋਈ ਜਿਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜੂਨ ਵਾਲੀ ਰੈਲੀ ਵਿੱਚਪੰਚਾਇਤਾਂ ਦੇ ਅਹਿਮ ਮੁੱਦੇ ਜਿਵੇਂ ਕਿ ਮਨਰੇਗਾ ਸਕੀਮ ਰਾਹੀਂ ਪੰਚਾਇਤਾਂ ਵੱਲੋਂ ਕਰਾਏ ਜਾਣ ਵਾਲੇ ਵਿਕਾਸ ਕੰਮਾਂ ਵਿਚ ਪੰਚਾਇਤਾਂ ਦੇ ਅਧਿਕਾਰ ਖੇਤਰ ਨੂੰ ਘਟਾ ਕੇ ਮਹਿਕਮੇ ਦੇ ਅਫਸਰਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਜੋ ਨੋਟਿਸ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਉਸ ਦਾ ਵਿਰੋਧ ਕਰਨਾ ਤੇ ਕਰੋਨਾ ਕਾਲ ਸਮੇਂ ਦੌਰਾਨ ਪੰਚਾਇਤਾਂ ਦਾ ਜੋ ਸਮਾਂ ਅਜਾਈਂ ਗਿਆ ਹੈ ਉਸ ਸਮੇਂ ਨੂੰ ਕਾਰਜਕਾਲ ਨਾਲ ਜੋੜ ਕੇ ਕਾਰਜਕਾਲ ਵਿਚ ਵਾਧਾ ਕਰਨ ਸਬੰਧੀ ਤੇ ਪੰਚਾਇਤਾਂ ਦੇ ਮਾਣ ਭੱਤੇ ਦਾ ਜਲਦੀ ਭੁਗਤਾਨ ਕਰਨ ਸਬੰਧੀ ਜੋ ਵਤੀਰਾ ਸਾਹਮਣੇ ਆ ਰਿਹਾ ਹੈ ਉਸ ਦੇ ਵਿਰੋਧ ਵਿੱਚ ਤੇ ਆਪਣੇ ਹੱਕ ਦੀਆਂ ਮੰਗਾਂ ਨੂੰ ਲੈ ਕੇ ਇਹ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਭਰ ਦੀਆਂ ਪੰਚਾਇਤਾਂ ਪਹੁੰਚਣਗੀਆਂ ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਬੱਲ ਬਲਾਕ ਵੇਰਕਾ ੍ਪ੍ਰਧਾਨ ਨਿਰਵੈਲ ਸਿੰਘ ਬਲਾਕ ਅਟਾਰੀ ,ਪ੍ਰਧਾਨ ਗੁਰਚਰਨ ਸਿੰਘ ਬਲਾਕ ਤਰਸਿੱਕਾ ,ਪ੍ਰਧਾਨ ਦਿਲਬਾਗ ਸਿੰਘ ਬਲਾਕ ਜੰਡਿਆਲਾ ਗੁਰੂ ,ਪ੍ਰਧਾਨ ਇੰਦਰਜੀਤ ਸਿੰਘ ਬਲਾਕ ਰਈਆ,ਪ੍ਰਧਾਨ ਹਰਪ੍ਰੀਤ ਸਿੰਘ ਬਲਾਕ ਅਜਨਾਲਾ , ਪ੍ਰਧਾਨ ਦਿਲਬਾਗ ਸਿੰਘ ਬਲਾਕ ਚੋਗਾਵਾਂ, ਸਰਪੰਚ ਨਵਦੀਪ ਸਿੰਘ ਨੌਸ਼ਹਿਰਾ,ਸਰਪੰਚ ਜਸਵਿੰਦਰ ਸਿੰਘ ਪੰਜਗਰਾਈਆਂ, ਗੁਰਕੀਰਤ ਸਿੰਘ ਮੂਧਲ ਸਮੇਤ ਹੋਰ ਪੰਚਾਇਤ ਨੁਮਾਇੰਦੇ ਹਾਜ਼ਰ ਸਨ।
आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review
https://www.lokhitexpress.com
“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/
“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress
“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review