ਅਮਰੀਕ ਸਿੰਘ ਵਿਰਕ ਨੂੰ ਨਮ ਅੱਖਾਂ ਨਾਲ ਕੀਤੇ ਸ਼ਰਧਾ ਦੇ ਫੁੱਲ ਭੇਂਟ ।
June 5th, 2023 | Post by :- | 164 Views
ਅਮਰੀਕ।ਸਿੰਘ ਵਿਰਕ ਨੂੰ ਨਮ।ਅੱਖਾਂ ਨਾਲ ਕੀਤੇ ਸ਼ਰਧਾ ਦੇ ਫੁੱਲ ਭੇਂਟ ।
ਜੰਡਿਆਲਾ ਗੁਰੂ ਕੁਲਜੀਤਸਿੰਘ
ਗੁਰਦੁਆਰਾ ਸਾਹਿਬ ਪਿੰਡ ਜਾਣੀਆਂ ਵਿਖੇ ਸਵਰਗਵਾਸੀ ਸ੍ਰ, ਅਮਰੀਕ ਸਿੰਘ ਵਿਰਕ ਜੀ ਨਮਿਤ ਅੰਤਿਮ ਅਰਦਾਸ ਸਮਾਗਮ ਦੌਰਾਨ ਨਮ ਅੱਖਾਂ ਵਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਸ੍ਰ, ਅਮਰੀਕ ਸਿੰਘ ਵਿਰਕ ਪਿੰਡ ਜਾਣੀਆਂ ਬੜੇ ਹੀ ਮਿਲਾਪੜੇ ਤੇ ਹਸਮੁੱਖ ਸੁਭਾਅ ਦੇ ਮਾਲਿਕ ਸਨ ।
ਆਪਣੀ ਪੂਰੀ ਜਿੰਦਗੀ ਦੌਰਾਨ ਉਹਨਾਂ ਨੇ ਹਰ ਇੱਕ ਨਾਲ ਮੇਲ ਮਿਲਾਪ ਰੱਖਿਆ । ਪਿੰਡ ਦੇ ਹਰ ਬੰਦੇ ਨਾਲ ਉਹਨਾਂ ਦੀ ਭਾਈਚਾਰਕ ਸਾਂਝ ਸੀ , ਪਿੰਡ ਦੇ ਹਰ ਕਿਸੇ ਦੀ  ਖੁਸ਼ੀ ਗਮੀ ਵਿੱਚ ਉਹ ਭਾਇਚਾਰਕ ਸਾਂਝ ਪਾਉਦਿਆਂ, ਉਹ ਜ਼ਰੂਰ ਸ਼ਾਮਿਲ ਹੁੰਦੇ । ਇਸ ਗੱਲ ਦਾ ਸਬੂਤ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ  ਰਿਸ਼ਤੇਦਾਰਾਂ,ਸਾਕ ਸਬੰਧੀਆਂ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ, ਮਿੱਤਰ ਭਾਈਚਾਰਾ,ਸੱਜਣਾ ਮਿੱਤਰਾਂ ,ਪਿੰਡ ਵਾਸੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ । 1986 ਈ. ਤੋਂ ਲੈ ਕੇ ਵੇਰਕਾ  ਪਲਾਟ ਵੱਲੋਂ ਪਿੰਡ ਦੇ ਸੈਕਟਰੀ ਵਜੋ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਤੇ ਨਾਲ ਹੀ ਖੇਤੀਬਾੜੀ ਦਾ ਕੰਮ ਵੀ ਪੂਰੀ ਮਿਹਨਤ ਨਾਲ ਕੀਤਾ ।
ਸ੍ਰ, ਅਮਰੀਕ ਸਿੰਘ ਵਿਰਕ ਜੀ ਨੇ ਆਪਦੀ ਪਤਨੀ ਜਸਵਿੰਦਰ ਕੌਰ ਨਾਲ ਮਿਲ ਕੇ ਆਪਣੇ ਦੋਨਾਂ ਬੇਟਿਆਂ ਕੁਲਦੀਪ ਸਿੰਘ ਤੇ ਜਗਦੀਪ ਸਿੰਘ ਨੂੰ ਚੰਗੀ ਵਿਦਿਆ ਦਿਵਾਈ ਅਤੇ ਚੰਗੇ ਸਸਕਾਰ ਦਿੱਤੇ । ਜਿੰਨਾਂ ਦੀ ਬਦੋਲਤ ਅੱਜ ਦੋਨੋਂ ਬੇਟੇ ਵਿਦੇਸ਼ ਵਿੱਚ ਚੰਗੀ ਨੌਕਰੀ ਕਰ ਰਹੇ ਹਨ , ਪਰ ਵਾਹਿਗੁਰੂ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਕਿ ਇੱਕ ਸੰਖੇਪ ਜਿਹੀ ਬੀਮਾਰੀ ਤੋਂ ਉਹ 25 ਮਈ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਅਤੇ ਇਸ ਸਬੰਧੀ ਉਹਨਾਂ ਦੇ ਗ੍ਰਹਿ ਵਿਖੇ 3 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ , ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਵ. ਅਮਰੀਕ ਸਿੰਘ ਵਿਰਕ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਭ ਨੇ ਅਰਦਾਸ ਬੇਨਤੀ ਕੀਤੀ ਕਿ  ਵਾਹਿਗੁਰੂ ਜੀ ਓਹਨਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review